ਮੁੰਬਈ: ਸਲਮਾਨ ਖਾਨ ਹਾਊਸ ਫਾਇਰਿੰਗ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਇੱਕ ਹੋਰ ਸਫਲਤਾ ਮਿਲੀ ਹੈ। ਇਸ ਮਾਮਲੇ ਦੇ ਪੰਜਵੇਂ ਮੁਲਜ਼ਮ ਨੂੰ ਏਜੰਸੀ ਨੇ ਫੜ ਲਿਆ ਹੈ। ਖਬਰਾਂ ਮੁਤਾਬਕ ਮੁਹੰਮਦ ਚੌਧਰੀ ਨਾਂਅ ਦਾ ਇਹ ਵਿਅਕਤੀ ਰਾਜਸਥਾਨ ਵਿੱਚੋਂ ਫੜਿਆ ਗਿਆ ਹੈ।
ਪੁਲਿਸ ਮੁਤਾਬਕ ਚੌਧਰੀ ਨੇ ਸਲਮਾਨ ਖਾਨ ਦੇ ਘਰ ਫਾਈਰਿੰਗ ਕਰਨ ਵਾਲੇ ਦੋ ਸਾਗਰ ਪਾਲ ਅਤੇ ਵਿੱਕੀ ਗੁਪਤਾ ਦੀ ਮਦਦ ਕੀਤੀ ਸੀ। ਚੌਧਰੀ ਨੇ ਇਨ੍ਹਾਂ ਸ਼ੂਟਰਾਂ ਦੀ ਪੈਸਿਆਂ ਨਾਲ ਮਦਦ ਕੀਤੀ ਸੀ ਅਤੇ ਰੇਕੀ ਵਿੱਚ ਵੀ ਮਦਦ ਕੀਤੀ ਸੀ। ਹੁਣ ਮੁਹੰਮਦ ਚੌਧਰੀ ਨੂੰ ਅੱਜ 7 ਮਈ ਨੂੰ ਜ਼ਿਲ੍ਹਾਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਹਾਲ ਹੀ 'ਚ ਸਲਮਾਨ ਖਾਨ ਹਾਊਸ ਗੋਲੀਬਾਰੀ ਮਾਮਲੇ ਦੇ ਇੱਕ ਹੋਰ ਮੁਲਜ਼ਮ ਅਨੁਜ ਥਾਪਨ ਨੇ ਮੁੰਬਈ ਪੁਲਿਸ ਹਿਰਾਸਤ 'ਚ ਖੁਦਕੁਸ਼ੀ ਕਰ ਲਈ ਸੀ ਅਤੇ ਹਸਪਤਾਲ 'ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ 14 ਅਪ੍ਰੈਲ 2024 ਨੂੰ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੇ ਸਲਮਾਨ ਖਾਨ ਦੇ ਬਾਹਰ ਚਾਰ ਰਾਉਂਡ ਫਾਇਰ ਕੀਤੇ ਸਨ, ਜਿਸ ਵਿੱਚੋਂ ਇੱਕ ਗੋਲੀ ਸਲਮਾਨ ਖਾਨ ਦੇ ਘਰ ਦੀ ਕੰਧ ਵਿੱਚ ਜਾ ਲੱਗੀ ਸੀ।
- 'ਪੁਲਿਸ ਨੇ ਉਸ ਦਾ ਕਤਲ ਕਰ ਦਿੱਤਾ', ਸਲਮਾਨ ਖਾਨ ਫਾਈਰਿੰਗ ਮਾਮਲੇ 'ਚ ਮੁਲਜ਼ਮ ਅਨੁਜ ਥਾਪਨ ਦੇ ਪਰਿਵਾਰ ਨੇ ਪੁਲਿਸ 'ਤੇ ਲਾਇਆ ਹੱਤਿਆ ਦਾ ਇਲਜ਼ਾਮ - Salman Khan House Firing
- ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਗ੍ਰਿਫ਼ਤਾਰ ਅਨੁਜ ਥਾਪਨ ਨੇ ਕੀਤੀ ਖੁਦਕੁਸ਼ੀ, 5 ਦਿਨ ਪਹਿਲਾਂ ਪੰਜਾਬ ਤੋਂ ਕੀਤਾ ਸੀ ਗ੍ਰਿਫ਼ਤਾਰ - Salman Khan shooting case
- ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਕਰਨ ਵਾਲੇ ਇੱਕ ਮੁਲਜ਼ਮ ਨੇ ਕੀਤੀ ਖੁਦਕੁਸ਼ੀ, ਪੁਲਿਸ ਹਿਰਾਸਤ 'ਚ ਕੀਤੀ ਜੀਵਨ ਲੀਲਾ ਸਮਾਪਤ - Salman Khan House Firing Case
ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਇਹ ਦੋਵੇਂ ਗੁਜਰਾਤ ਭੱਜ ਗਏ ਸਨ। ਇਸ ਦੇ ਨਾਲ ਹੀ ਭੁਜ ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਕੱਛ ਤੋਂ ਫੜਿਆ ਸੀ ਅਤੇ ਪੁੱਛਗਿੱਛ ਤੋਂ ਬਾਅਦ ਇਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਸੂਰਤ ਦੀ ਤਾਪੀ ਨਦੀ 'ਚ ਬੰਦੂਕ ਸੁੱਟ ਦਿੱਤੀ ਸੀ। ਨਿਰਦੇਸ਼ਾਂ 'ਤੇ ਦੋਵਾਂ ਨੂੰ ਤਾਪੀ ਨਦੀ 'ਤੇ ਲਿਜਾਇਆ ਗਿਆ ਅਤੇ ਉਥੋਂ ਦੋਵੇਂ ਬੰਦੂਕਾਂ ਬਰਾਮਦ ਕੀਤੀਆਂ ਗਈਆਂ।
ਇਸ ਦੇ ਨਾਲ ਹੀ ਦੋਵੇਂ ਮੁਲਜ਼ਮ ਮੁੰਬਈ ਪੁਲਿਸ ਦੀ ਹਿਰਾਸਤ 'ਚ ਹਨ ਅਤੇ ਕ੍ਰਾਈਮ ਬ੍ਰਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਈਦ ਦੇ ਤਿੰਨ ਦਿਨ ਬਾਅਦ ਹੋਈ ਸੀ ਅਤੇ ਅਦਾਕਾਰ ਨੇ ਈਦ ਦੇ ਦਿਨ ਆਪਣੀ ਨਵੀਂ ਫਿਲਮ 'ਸਿਕੰਦਰ' ਦਾ ਐਲਾਨ ਕੀਤਾ ਸੀ, ਜੋ ਈਦ 2025 'ਚ ਰਿਲੀਜ਼ ਹੋਵੇਗੀ।