ਮੁੰਬਈ (ਬਿਊਰੋ): ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦਾ ਮਾਮਲਾ ਸੁਰਖੀਆਂ 'ਚ ਹੈ। ਇਸ ਮਾਮਲੇ 'ਚ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਮੰਗਲਵਾਰ ਨੂੰ ਰਾਜਸਥਾਨ ਤੋਂ ਪੰਜਵੇਂ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਫੀਕ ਚੌਧਰੀ ਵਜੋਂ ਹੋਈ ਹੈ। ਇਸ ਨੇ ਹਮਲੇ ਵਿੱਚ ਸ਼ਾਮਲ ਦੋ ਹਮਲਾਵਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਭੂਮਿਕਾ ਨਿਭਾਈ ਸੀ। ਪੁਲਿਸ ਜਾਂਚ ਵਿੱਚ ਕੁੱਝ ਜਾਣਕਾਰੀਆਂ ਸਾਹਮਣੇ ਆਈਆਂ ਹਨ।
ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਮੁਲਜ਼ਮਾਂ ਨੇ ਰੇਕੀ 'ਤੇ ਵੀਡੀਓ ਬਣਾ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਸੌਂਪ ਦਿੱਤੀ ਸੀ। ਮੁੰਬਈ ਪੁਲਿਸ ਫਿਲਹਾਲ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬਿਸ਼ਨੋਈ ਰਫੀਕ ਚੌਧਰੀ ਦੇ ਜ਼ਰੀਏ ਕਿਸ ਤਰ੍ਹਾਂ ਦਾ ਕੰਮ ਕਰਵਾਉਂਦਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਰਫੀਕ ਨੇ ਹਮਲੇ ਤੋਂ ਪਹਿਲਾਂ ਕਈ ਵਾਰ ਸਲਮਾਨ ਖਾਨ ਦੇ ਘਰ ਦਾ ਸਰਵੇਖਣ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਮੁਲਜ਼ਮ ਨੇ ਸਲਮਾਨ ਦੇ ਘਰ ਦਾ ਵੀਡੀਓ ਰਿਕਾਰਡ ਕਰਕੇ ਬਿਸ਼ਨੋਈ ਨੂੰ ਭੇਜਿਆ ਸੀ।
ਉਨ੍ਹਾਂ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ, 'ਕਿਉਂਕਿ ਮੁਲਜ਼ਮਾਂ ਦਾ ਅਨਮੋਲ ਬਿਸ਼ਨੋਈ ਅਤੇ ਰੋਹਿਤ ਗੁਦਾਰਾ ਨਾਲ ਸਿੱਧਾ ਸੰਪਰਕ ਸੀ, ਇਸ ਲਈ ਅਪਰਾਧ ਸ਼ਾਖਾ ਨੂੰ ਸ਼ੱਕ ਹੈ ਕਿ ਦੋਵੇਂ ਗੈਂਗਸਟਰ ਇਕੱਠੇ ਹਨ। ਪਹਿਲਾਂ ਖਬਰ ਆਈ ਸੀ ਕਿ ਰੋਹਿਤ ਗੁਦਾਰਾ ਬ੍ਰਿਟੇਨ 'ਚ ਹੈ ਪਰ ਹੁਣ ਪਤਾ ਲੱਗਿਆ ਹੈ ਕਿ ਉਹ ਅਨਮੋਲ ਬਿਸ਼ਨੋਈ ਨਾਲ ਅਮਰੀਕਾ 'ਚ ਹੋ ਸਕਦਾ ਹੈ।'
- ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਪੁਲਿਸ ਦੇ ਹੱਥ ਚੜ੍ਹਿਆ ਪੰਜਵਾਂ ਮੁਲਜ਼ਮ, ਰਾਜਸਥਾਨ ਤੋਂ ਕੀਤਾ ਕਾਬੂ - Salman Khan House Firing Case
- 'ਪੁਲਿਸ ਨੇ ਉਸ ਦਾ ਕਤਲ ਕਰ ਦਿੱਤਾ', ਸਲਮਾਨ ਖਾਨ ਫਾਈਰਿੰਗ ਮਾਮਲੇ 'ਚ ਮੁਲਜ਼ਮ ਅਨੁਜ ਥਾਪਨ ਦੇ ਪਰਿਵਾਰ ਨੇ ਪੁਲਿਸ 'ਤੇ ਲਾਇਆ ਹੱਤਿਆ ਦਾ ਇਲਜ਼ਾਮ - Salman Khan House Firing
- ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਗ੍ਰਿਫ਼ਤਾਰ ਅਨੁਜ ਥਾਪਨ ਨੇ ਕੀਤੀ ਖੁਦਕੁਸ਼ੀ, 5 ਦਿਨ ਪਹਿਲਾਂ ਪੰਜਾਬ ਤੋਂ ਕੀਤਾ ਸੀ ਗ੍ਰਿਫ਼ਤਾਰ - Salman Khan shooting case
ਫਾਈਰਿੰਗ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਪੰਜਵੇਂ ਮੁਲਜ਼ਮ ਰਫੀਕ ਚੌਧਰੀ ਨੂੰ ਮੁੰਬਈ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ 13 ਮਈ ਤੱਕ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਉਸ ਦਾ ਨਾਂਅ ਹੋਰ ਮੁਲਜ਼ਮਾਂ ਤੋਂ ਪੁੱਛਗਿੱਛ ਅਤੇ ਉਨ੍ਹਾਂ ਦੇ ਮੋਬਾਈਲ ਫੋਨਾਂ ਦੀ ਤਕਨੀਕੀ ਜਾਂਚ ਦੌਰਾਨ ਸਾਹਮਣੇ ਆਇਆ ਸੀ।
ਇਸ ਮਾਮਲੇ 'ਚ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚੋਂ ਇੱਕ ਅਨੁਜ ਥਾਪਨ, ਜਿਸ 'ਤੇ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਦਾ ਇਲਜ਼ਾਮ ਸੀ, ਉਸ ਨੇ 1 ਮਈ ਨੂੰ ਮੁੰਬਈ 'ਚ ਪੁਲਿਸ ਲਾਕ-ਅੱਪ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।