ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਚਰਚਿਤ ਨਿਰਦੇਸ਼ਕ ਅਮਰ ਹੁੰਦਲ ਅਪਣੇ ਐਕਸ਼ਨ ਜੋਨਰ ਤੋਂ ਬਿਲਕੁੱਲ ਅਲਹਦਾ ਹੱਟਵੀਂ ਪੰਜਾਬੀ ਫਿਲਮ 'ਬੀਬੀ ਰਜਨੀ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਦਾ ਸ਼ਾਨਦਾਰ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੈ।
'ਮੇਡ ਫੋਰ ਫਿਲਮ' ਦੇ ਬੈਨਰ ਹੇਠ ਬਣਾਈ ਗਈ ਇਸ ਧਾਰਮਿਕ ਫਿਲਮ ਦੇ ਨਿਰਮਾਤਾ ਪਿੰਕੀ ਧਾਲੀਵਾਲ ਅਤੇ ਨਿਤਿਨ ਤਲਵਾੜ ਹਨ, ਜਦਕਿ ਨਿਰਦੇਸ਼ਨ ਕਮਾਂਡ ਅਮਰ ਹੁੰਦਲ ਵੱਲੋਂ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ 'ਵਾਰਨਿੰਗ', 'ਵਾਰਨਿੰਗ 2' ਅਤੇ 'ਬੱਬਰ' ਜਿਹੀਆਂ ਕਾਮਯਾਬ ਅਤੇ ਬਹੁ-ਚਰਚਿਤ ਐਕਸ਼ਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਸਿੱਖ ਪ੍ਰੰਪਰਾਵਾਂ ਦੀ ਤਰਜ਼ਮਾਨੀ ਕਰਦੀ ਅਤੇ ਧਰਮ ਪ੍ਰਤੀ ਸੱਚੀ ਆਸਥਾ ਦਾ ਪ੍ਰਗਟਾਵਾ ਕਰਦੀ ਇਹ ਧਾਰਮਿਕ ਫਿਲਮ ਸ੍ਰੀ ਗੁਰੂ ਰਾਮਦਾਸ ਜੀ ਦੇ ਯੁੱਗ ਵਿੱਚ ਹੰਕਾਰੀ ਰਾਜੇ ਵਜੋਂ ਜਾਂਣੇ ਜਾਂਦੇ ਰਹੇ ਰਾਜਾ ਰਾਏ ਦੁਨੀ ਚੰਦ ਦੀ ਸਭ ਤੋਂ ਛੋਟੀ 7ਵੀਂ ਧੀ ਰਜਨੀ ਜੋ ਬਾਅਦ ਵਿੱਚ ਬੀਬੀ ਰਜਨੀ ਵਜੋਂ ਸਤਿਕਾਰੇ ਗਏ, ਉਨ੍ਹਾਂ ਦੇ ਜੀਵਨ ਉਪਰ ਆਧਾਰਿਤ ਹੈ, ਜਿਸ ਦੀ ਬਦਕਿਸਮਤੀ ਉਦੋਂ ਸ਼ੁਰੂ ਹੋਈ, ਜਦੋਂ ਉਸਦੀ ਅਪਣੇ ਪਿਤਾ ਪ੍ਰਤੀ ਕੀਤੀ ਟਿੱਪਣੀ ਤੋਂ ਨਾਰਾਜ਼ ਹੋਏ ਉਸ ਦੇ ਜ਼ਾਲਿਮ ਬਾਪ ਨੇ ਉਸ ਦਾ ਵਿਆਹ ਇੱਕ ਅਪਾਹਜ਼ ਨਾਲ ਕਰਵਾ ਦਿੱਤਾ, ਪਰ ਵਾਹਿਗੁਰੂ ਅਤੇ ਵਿਸ਼ਵਾਸ਼ ਕਰਨ ਵਾਲੀ ਇਹ ਦਲੇਰ ਲੜਕੀ ਨਿਰਾਸ਼ ਨਹੀਂ ਹੋਈ ਅਤੇ ਇਸ ਅਣਹੋਣੀ ਨੂੰ ਰੱਬ ਦੀ ਰਜਾ ਮੰਨ ਸਵਿਕਾਰ ਕੀਤਾ।
ਪੰਜਾਬੀ ਸਿਨੇਮਾ ਦੀ ਇਤਿਹਾਸਿਕ ਫਿਲਮ 'ਨਾਨਕ ਨਾਮ ਜਹਾਜ਼ ਹੈ' ਤੋਂ ਬਾਅਦ ਇੱਕ ਹੋਰ ਨਵਾਂ ਮੀਲ ਪੱਥਰ ਸਿਰਜਣ ਜਾ ਰਹੀ ਇਸ ਫਿਲਮ ਵਿੱਚ ਅਦਾਕਾਰਾ ਰੂਪੀ ਗਿੱਲ ਵੱਲੋਂ ਲੀਡ ਭੂਮਿਕਾ ਨਿਭਾਈ ਗਈ ਹੈ, ਜੋ ਇਸ ਫਿਲਮ ਦੁਆਰਾ ਪਹਿਲੀ ਵਾਰ ਆਫ ਬੀਟ ਸਿਨੇਮਾ ਦਾ ਹਿੱਸਾ ਬਣਨ ਜਾ ਰਹੀ ਹੈ, ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਦਾ ਜੁੜਾਵ ਜਿਆਦਾਤਰ ਕਮਰਸ਼ਿਅਲ ਸਿਨੇਮਾ ਨਾਲ ਹੀ ਰਿਹਾ ਹੈ।
- ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੀ 'ਬੀਬੀ ਰਜਨੀ' ਦੀ ਸਟਾਰ ਕਾਸਟ, ਫਿਲਮ ਇਸ ਦਿਨ ਹੋਵੇਗੀ ਰਿਲੀਜ਼ - Punjabi Film Bibi Rajni
- ਇੱਕ ਵਾਰ ਫਿਰ ਹੋਇਆ ਚਮਤਕਾਰ, ਬੀਬੀ ਰਜਨੀ ਵਾਲੀ ਘਟਨਾ ਹੋਈ ਸੱਚ, ਨਹੀਂ ਯਕੀਨ ਤਾਂ ਦੇਖੋ ਵੀਡੀਓ - bibi rajni
- ਰਿਲੀਜ਼ ਹੋਇਆ ਸ਼ਾਨਦਾਰ ਪੰਜਾਬੀ ਫਿਲਮ 'ਰਜਨੀ' ਦਾ ਟੀਜ਼ਰ, ਸਰੋਤਿਆਂ ਅਤੇ ਸਿਤਾਰਿਆਂ ਨੇ ਕੀਤਾ ਖੂਬ ਪਸੰਦ - Punjabi Film Rajni Teaser Out
ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ 'ਚ ਫਿਲਮਾਈ ਗਈ ਇਸ ਪਰਿਵਾਰਕ ਅਤੇ ਅਰਥ-ਭਰਪੂਰ ਫਿਲਮ ਦੀ ਸਟਾਰ-ਕਾਸਟ ਵਿੱਚ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਬੀਐਨ ਸ਼ਰਮਾ, ਪ੍ਰਦੀਪ ਚੀਮਾ, ਗੁਰਪ੍ਰੀਤ ਭੰਗੂ ਵੀ ਸ਼ਾਮਿਲ ਹਨ। ਪਾਲੀਵੁੱਡ ਦੇ ਅਜ਼ੀਮ ਲੇਖਕ ਬਲਦੇਵ ਗਿੱਲ ਅਤੇ ਅਮਰ ਹੁੰਦਲ ਵੱਲੋਂ ਲਿਖੀ ਇਸ ਫਿਲਮ ਦਾ ਸੰਗੀਤ ਐਵੀ ਸਰਾਂ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਗੀਤਾਂ ਦੀ ਰਚਨਾ ਹਰਮਨਜੀਤ ਸਿੰਘ ਅਤੇ ਰਿੱਕੀ ਖਾਨ ਵੱਲੋਂ ਕੀਤੀ ਗਈ ਹੈ।