ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਇੱਕ ਹੋਰ ਬਹੁ-ਚਰਚਿਤ ਸੀਕਵਲ ਸੀਰੀਜ਼ ਫਿਲਮ 'ਗਾਂਧੀ 3 ਯਾਰਾਂ ਦਾ ਯਾਰ' ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ, ਜੋ 30 ਅਗਸਤ 2024 ਨੂੰ ਸਿਨੇਮਾਘਰਾਂ ਦਾ ਹਿੱਸਾ ਬਣਨ ਜਾ ਰਹੀ ਹੈ। 'ਡਰੀਮ ਰਿਐਲਟੀ ਮੂਵੀਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਅਤੇ ਰਵਨੀਤ ਚਾਹਲ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਐਕਸ਼ਨ ਡਰਾਮਾ ਫਿਲਮ ਦੇ ਨਿਰਮਾਤਾ ਰਵਨੀਤ ਕੌਰ ਚਾਹਲ, ਰਾਜੇਸ਼ ਕੁਮਾਰ ਅਰੋੜਾ ਅਤੇ ਆਸ਼ੂ ਮਨੀਸ਼ ਸ਼ਾਹਨੀ ਹਨ, ਜਦਕਿ ਨਿਰਦੇਸ਼ਨ ਕਮਾਂਡ ਮਨਦੀਪ ਬੈਨੀਪਾਲ ਦੁਆਰਾ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਕਈ ਸੁਪਰ ਡੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪੰਜਾਬ ਦੇ ਮਾਲਵਾ ਖਿੱਤੇ ਤੋਂ ਇਲਾਵਾ ਮੋਹਾਲੀ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਬਿੱਗ ਬਜਟ ਫਿਲਮ ਵਿੱਚ ਦੇਵ ਖਰੌੜ ਇੱਕ ਵਾਰ ਫਿਰ ਟਾਈਟਲ ਰੋਲ ਅਦਾ ਕਰ ਰਹੇ ਹਨ, ਜਿਸ ਤੋਂ ਇਲਾਵਾ ਰੁਪਿੰਦਰ ਰੂਪੀ, ਅਦਿਤੀ ਆਰਿਆ, ਲੱਕੀ ਧਾਲੀਵਾਲ, ਦਕਸ਼ਅਜੀਤ ਸਿੰਘ, ਜਿੰਮੀ ਸ਼ਰਮਾ, ਧਨਵੀਰ ਸਿੰਘ, ਪਾਲੀ ਮਾਂਗਟ, ਤਰਸੇਮ ਪਾਲ, ਨਗਿੰਦਰ ਗੱਖੜ, ਇੰਦਰ ਬਾਜਵਾ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਸਾਲ 2015 ਵਿੱਚ ਆਈ 'ਰੁਪਿੰਦਰ ਗਾਂਧੀ: ਦਿ ਗੈਂਗਸਟਰ' ਅਤੇ 2017 ਵਿੱਚ ਆਈ 'ਰੁਪਿੰਦਰ ਗਾਂਧੀ: ਦਿ ਰੋਬਿਨਹੁੱਡ' ਦੇ ਤੀਸਰੇ ਭਾਗ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਹੈ ਉਕਤ ਫਿਲਮ, ਜਿਸ ਦੇ ਪਹਿਲੇ ਭਾਗ ਨੇ ਜਿੱਥੇ ਦੇਵ ਖਰੌੜ ਦੇ ਸ਼ੁਰੂਆਤੀ ਕਰੀਅਰ ਨੂੰ ਮਜ਼ਬੂਤੀ ਅਤੇ ਉਭਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ, ਉੱਥੇ ਪੰਜਾਬੀ ਸਿਨੇਮਾ ਖੇਤਰ ਵਿੱਚ ਐਕਸ਼ਨ ਫਿਲਮੀ ਟ੍ਰੈਂਡ ਨੂੰ ਨਵੇਂ ਅਯਾਮ ਦਿੱਤਾ, ਜਿਸ ਤੋਂ ਬਾਅਦ ਹੀ ਅਜਿਹੀਆਂ ਮਾਰਧਾੜ ਵਾਲੀਆਂ ਫਿਲਮਾਂ ਦੇ ਸਿਲਸਿਲੇ ਨੇ ਅਜਿਹੀ ਤੇਜ਼ੀ ਫੜੀ, ਜਿਸ ਦਾ ਰੁਝਾਨ ਅਤੇ ਸਿਲਸਿਲਾ ਹਾਲੇ ਤੱਕ ਜਾਰੀ ਹੈ।
- ਵੈੱਬ ਸੀਰੀਜ਼ 'ਚਮਕ' ਦਾ ਜਲਦ ਰਿਲੀਜ਼ ਹੋਵੇਗਾ ਦੂਸਰਾ ਸੀਜ਼ਨ, ਚੰਡੀਗੜ੍ਹ 'ਚ ਸ਼ੁਰੂ ਹੋਈ ਸ਼ੂਟਿੰਗ - Chamak second season
- ਫਿਲਮ 'ਦਮਾ ਦਮ ਮਸਤ ਕਲੰਦਰ' ਦੀ ਸ਼ੂਟਿੰਗ ਆਸਟ੍ਰੇਲੀਆ 'ਚ ਹੋਈ ਸ਼ੁਰੂ, ਇਹ ਖਾਸ ਚਿਹਰਾ ਆਵੇਗਾ ਨਜ਼ਰ - Dama Dum Mast Kalandar Shooting
- WATCH: ਦਿਲਜੀਤ ਦੁਸਾਂਝ ਦੇ ਲਾਈਵ ਸ਼ੋਅ 'ਚ ਪਹੁੰਚੇ ਕੈਨੇਡਾ ਦੇ ਪੀਐਮ ਟਰੂਡੋ, ਮਿਲੇ ਗਲੇ ਤੇ ਕਿਹਾ - ਪੰਜਾਬੀ ਆ ਗਏ ... - Canadian PM Diljit Dosanjh Video
ਉਕਤ ਫਿਲਮ ਨਾਲ ਜੁੜੇ ਕੁਝ ਅਹਿਮ ਤੱਥਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਨਿਰਦੇਸ਼ਕ ਮਨਦੀਪ ਬੈਨੀਪਾਲ ਪਾਲੀਵੁੱਡ ਦੇ ਐਕਸ਼ਨ ਫਿਲਮ ਮੇਕਰ ਵਜੋਂ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਹਰ ਫਿਲਮ ਵਿੱਚ ਖਤਰਨਾਕ ਐਕਸ਼ਨ ਦੇ ਸੰਯੋਜਨ ਨੂੰ ਕਾਫ਼ੀ ਤਵੱਜੋਂ ਦਿੱਤੀ ਜਾਂਦੀ ਰਹੀ ਹੈ, ਜਿਸ ਦਾ ਇਜ਼ਹਾਰ ਉਨ੍ਹਾਂ ਦੀ ਹਰ ਫਿਲਮ ਕਰਵਾ ਚੁੱਕੀ ਹੈ, ਜਿੰਨ੍ਹਾਂ ਵਿੱਚ 'ਯੋਧਾ', 'ਡਾਕੂਆਂ ਦਾ ਮੁੰਡਾ', 'ਡਾਕੂਆਂ ਦਾ ਮੁੰਡਾ 2', 'ਡੀਐਸਪੀ ਦੇਵ', 'ਕਾਕਾ ਜੀ', 'ਰੁਤਬਾ' ਅਤੇ 'ਏਕਮ' ਆਦਿ ਭਲੀਭਾਂਤ ਕਰਵਾ ਚੁੱਕੀਆਂ ਹਨ।
ਆਗਾਮੀ ਦਿਨੀਂ ਸਾਹਮਣੇ ਆਉਣ ਵਾਲੀਆਂ ਚਰਚਿਤ ਫਿਲਮਾਂ ਵਿੱਚ ਸ਼ਾਮਿਲ ਇਸ ਐਕਸ਼ਨ-ਥ੍ਰਿਲਰ ਪੰਜਾਬੀ ਫਿਲਮ ਨੂੰ 'ਵਾਈਟ ਹਿੱਲ ਸਟੂਡਿਓਜ਼' ਵੱਲੋਂ ਵਰਲਡ ਵਾਈਡ ਜਾਰੀ ਕੀਤਾ ਜਾ ਰਿਹਾ ਹੈ।