ਚੰਡੀਗੜ੍ਹ: ਰੰਗਮੰਚ ਦੀ ਦੁਨੀਆ ਨੂੰ ਨਵੇਂ ਅਯਾਮ ਦੇਣ ਵਿੱਚ ਪੰਜਾਬ ਦੇ ਮਾਲਵੇ ਖਿੱਤੇ ਨਾਲ ਸੰਬੰਧਤ ਰੰਗਕਰਮੀ ਲਗਾਤਾਰ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ, ਜਿੰਨ੍ਹਾਂ ਦੇ ਜਾਰੀ ਪ੍ਰਭਾਵੀ ਅਤੇ ਬਿਹਤਰੀਨ ਉਪਰਾਲਿਆਂ ਦੀ ਲੜੀ ਨੂੰ ਹੋਰ ਵਿਸਥਾਰ ਦੇਣ ਵਿੱਚ ਇੱਥੋਂ ਨਾਲ ਹੀ ਸੰਬੰਧਤ ਰੰਗਕਰਮੀ ਰੰਗ ਹਰਜਿੰਦਰ ਵੀ ਲਗਾਤਾਰ ਯਤਨਸ਼ੀਲ ਅਤੇ ਕਾਰਜਸ਼ੀਲ ਹਨ, ਜੋ ਬਤੌਰ ਨਿਰਦੇਸ਼ਕ ਆਪਣੀ ਨਵੀਂ ਲਘੂ ਫਿਲਮ 'ਗੁੱਛਾ' ਲੈ ਕੇ ਸਾਹਮਣੇ ਆ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਸੋਸ਼ਲ ਪਲੇਟਫ਼ਾਰਮ ਉਪਰ ਰਿਲੀਜ਼ ਕੀਤਾ ਜਾ ਰਿਹਾ ਹੈ।
'ਕੇਨਵੁੱਡ ਫਿਲਮਜ਼' ਅਤੇ 'ਆਰਐਚ ਫਿਲਮਜ਼' ਦੇ ਬੈਨਰਜ਼ ਅਤੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਅਰਥ-ਭਰਪੂਰ ਲਘੂ ਫਿਲਮ ਦੇ ਨਿਰਮਾਤਾ ਇੰਦਰਜੀਤ ਧਾਲੀਵਾਲ, ਐਸੋਸੀਏਟ ਨਿਰਦੇਸ਼ਕ ਹਰਜੋਤ ਨਟਰਾਜ, ਕਾਰਜਕਾਰੀ ਨਿਰਮਾਤਾ ਰਮਨਦੀਪ ਕੌਰ ਗਿੱਲ ਹਨ, ਜਦਕਿ ਲੇਖਨ ਅਤੇ ਨਿਰਦੇਸ਼ਨ ਦੀ ਜਿੰਮੇਵਾਰੀ ਰੰਗ ਹਰਜਿੰਦਰ ਵੱਲੋਂ ਹੀ ਨਿਭਾਈ ਗਈ ਹੈ।
ਜ਼ਿਲ੍ਹਾਂ ਫਰੀਦਕੋਟ ਦੇ ਕਸਬੇ ਕੋਟਕਪੂਰਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਲਘੂ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਹੈਪੀ ਪ੍ਰਿੰਸ, ਰੰਗ ਹਰਜਿੰਦਰ, ਅਗਮਜੋਤ, ਗੁਰਭੇਜ ਸਿੰਘ, ਪ੍ਰਤਾਪ ਸਿੰਘ, ਅਰਸ਼ਦੀਪ ਸਿੰਘ, ਜਗਸੀਰ ਸਿੰਘ, ਨਵਦੀਪ ਸਿੰਘ, ਕੁਲਵੀਰ ਸਿੰਘ, ਰਾਜਵਿੰਦਰ ਸਿੰਘ ਆਦਿ ਜਿਹੇ ਮੰਝੇ ਹੋਏ ਰੰਗਮੰਚ ਕਲਾਕਾਰ ਸ਼ਾਮਿਲ ਹਨ, ਜੋ ਮਹੱਤਵਪੂਰਨ ਕਿਰਦਾਰਾਂ ਨੂੰ ਅੰਜ਼ਾਮ ਦਿੰਦੇ ਨਜ਼ਰ ਆਉਣਗੇ।
- OTT 'ਤੇ ਸਟ੍ਰੀਮ ਹੋਵੇਗੀ ਕਿਰਨ ਰਾਓ ਦੀ 'ਲਾਪਤਾ ਲੇਡੀਜ਼', ਜਾਣੋ ਕਦੋਂ ਅਤੇ ਕਿੱਥੇ? - Laapataa Ladies On OTT
- ਨਿਊਯਾਰਕ ਟਾਈਮ 100 ਦੀ ਸ਼ੋਭਾ ਵਧਾਉਣਗੇ ਆਯੁਸ਼ਮਾਨ ਖੁਰਾਨਾ ਅਤੇ ਦੁਆ ਲੀਪਾ, ਟਾਈਮ ਮੈਗਜ਼ੀਨ ਨੇ ਅਦਾਕਾਰ ਨੂੰ ਕੀਤਾ ਦੋ ਵਾਰ ਸਨਮਾਨਿਤ - Ayushmann Khurrana
- 'ਸਿਤਾਰੇ ਜ਼ਮੀਨ ਪਰ' ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਤੋਂ ਸ਼ੁਰੂ ਹੋਵੇਗੀ ਆਮਿਰ ਖਾਨ ਦੀ ਫਿਲਮ ਦੀ ਸ਼ੂਟਿੰਗ, ਜਾਣੋ ਵੇਰਵੇ - Aamir Khan Sitaare Zameen Par
ਮੇਨ ਸਟਰੀਮ ਫਿਲਮਾਂ ਤੋਂ ਬਿਲਕੁਲ ਅਲਹਦਾ ਹੱਟ ਕੇ ਬਣਾਈ ਗਈ ਇਸ ਲਘੂ ਫਿਲਮ ਦੇ ਥੀਮ ਸੰਬੰਧੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਇੱਕ ਅਜਿਹੀ ਕਹਾਣੀ ਦੁਆਲੇ ਬੁਣੀ ਗਈ ਹੈ, ਜਿਸ ਵਿੱਚ ਯੂਨਿਟੀ ਨਾਲ ਵਰਕਸ਼ੀਲ ਰਹਿਣ ਦੀ ਮਹੱਤਤਾ ਨੂੰ ਦਰਸਾਉਣ ਅਤੇ ਇਸ ਨਾਲ ਸਾਹਮਣੇ ਆਉਣ ਵਾਲੇ ਮਾਣਮੱਤੇ ਨਤੀਜਿਆਂ ਨੂੰ ਪ੍ਰਤੀਬਿੰਬ ਕਰਨ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਦੁਆਰਾ ਇਹ ਸੰਦੇਸ਼ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਟੀਮ ਯੂਨਿਟੀ ਅਤੇ ਸਹਿਯੋਗੀ ਭਾਵਨਾ ਅਧੀਨ ਕੀਤਾ ਗਿਆ ਕੰਮ ਹੀ ਹਮੇਸ਼ਾ ਸਾਰਥਿਕ ਅਤੇ ਚੰਗੇਰੇ ਨਤੀਜੇ ਸਾਹਮਣੇ ਲਿਆਉਣ ਦਾ ਸਬੱਬ ਬਣਦਾ ਹੈ, ਜਦਕਿ ਇਸ ਤੋਂ ਉਲਟ ਇਕੱਲੇ ਇਕੱਲੇ ਕੀਤਾ ਫੋਕਸ ਅਤੇ ਦਿੱਤੀ ਤਵੱਜੋ ਕਦੇ ਵੀ ਜਿਆਦਾ ਅਸਰਦਾਇਕ ਨਹੀਂ ਰਹਿੰਦੀ।
ਹਾਲ ਹੀ ਸਮੇਂ ਦੌਰਾਨ 'ਯੂ-ਟਰਨ' ਅਤੇ 'ਅਧੂਰਾ ਸਵਾਲ' ਜਿਹੀਆਂ ਬਿਹਤਰੀਨ ਲਘੂ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਰੰਗ ਹਰਜਿੰਦਰ ਅਨੁਸਾਰ ਇਹ ਫਿਲਮ ਸਟੂਡੈਂਟਸ ਅਤੇ ਉਨ੍ਹਾਂ ਅਧਾਰਿਤ ਹੀ ਇੱਕ ਅਜਿਹੀ ਖੇਡ ਟੀਮ ਦੁਆਲੇ ਬਣੀ ਗਈ ਹੈ, ਜੋ ਜਦੋਂ ਇਕਮੁੱਠ ਹੋ ਕੇ ਖੇਡਦੀ ਹੈ ਤਾਂ ਬਹੁਤ ਹੀ ਸ਼ਾਨਦਾਰ ਨਤੀਜੇ ਸਾਹਮਣੇ ਆਉਂਦੇ ਹਨ।