ਮੁੰਬਈ: ਰੈਪਰ ਬਾਦਸ਼ਾਹ ਅਨਟੋਲਡ ਦੁਬਈ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲਾ ਪਹਿਲਾਂ ਭਾਰਤੀ ਹਿੱਪ-ਹੌਪ ਕਲਾਕਾਰ ਬਣ ਗਿਆ ਹੈ। ਇਹ ਸਮਾਗਮ ਯੂਰਪ ਦੇ ਚੋਟੀ ਦੇ ਤਿੰਨ ਫੈਸਟੀਵਲ ਵਿੱਚੋਂ ਇੱਕ ਹੈ। ਗਾਇਕ ਨੇ ਆਪਣੇ ਪ੍ਰਦਰਸ਼ਨ ਨਾਲ 75,000 ਤੋਂ ਵੱਧ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ।
ਇਸ ਪ੍ਰਦਰਸ਼ਨ ਤੋਂ ਬਾਅਦ ਡਾਂਸ ਅਤੇ ਸੰਗੀਤ ਦੇ ਦਿੱਗਜ ਕਲਾਕਾਰਾਂ ਹਾਰਡਵੈਲ ਅਤੇ ਟਾਈਸਟੋ ਨੇ ਆਪਣੀ ਪੇਸ਼ਕਾਰੀ ਦਾ ਜਾਦੂ ਬਿਖੇਰਿਆ। ਇਸ ਦੇ ਨਾਲ ਹੀ ਬਾਦਸ਼ਾਹ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਭਾਰਤੀ ਤਿਰੰਗਾ ਲਹਿਰਾਇਆ।
ਬਾਦਸ਼ਾਹ ਡੀਜੇ ਮੈਗ ਦੇ ਟੌਪ 100 ਵਿੱਚ ਵਿਸ਼ਵ ਵਿੱਚ ਛੇਵੇਂ ਸਥਾਨ 'ਤੇ ਹੈ। ਅਨਟੋਲਡ ਦੁਬਈ ਫੈਸਟੀਵਲ 'ਚ ਉਸ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਇਸ ਦੌਰਾਨ ਰੈਪਰ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਕੇ ਦੁਨੀਆ ਭਰ ਵਿੱਚ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਉਸ ਦੇ ਨੇਕ ਕੰਮ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ।
ਵਾਇਰਲ ਤਸਵੀਰ 'ਚ ਗਾਇਕ ਨੂੰ ਲਾਲ ਅਤੇ ਹਰੇ ਰੰਗ ਦੇ ਪਹਿਰਾਵੇ 'ਚ ਦੇਖਿਆ ਜਾ ਸਕਦਾ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਉਸ ਨੇ ਪਰਫਾਰਮੈਂਸ ਦੌਰਾਨ ਵਰਤੇ ਗਏ ਈਅਰਬੱਡਾਂ 'ਤੇ ਦਿਖਾਈ ਦਿੱਤੀ।
ਅਨਟੋਲਡ ਐਕਸਪੋ ਸਿਟੀ ਦੁਬਈ ਵਿਖੇ 16 ਫਰਵਰੀ ਤੋਂ 18 ਫਰਵਰੀ ਤੱਕ ਹੋਇਆ ਹੈ। ਇਵੈਂਟ ਵਿੱਚ ਆਰਮਿਨ ਵੈਨ ਬੁਰੇਨ, ਐਲੀ ਗੋਲਡਿੰਗ, ਟਾਈਸਟੋ, ਮੇਜਰ ਲੇਜ਼ਰ ਸਾਊਂਡ ਸਿਸਟਮ ਅਤੇ ਹਾਰਡਵੈਲ ਵਰਗੇ ਅੰਤਰਰਾਸ਼ਟਰੀ ਕਲਾਕਾਰਾਂ ਨੂੰ ਵੀ ਪ੍ਰਦਰਸ਼ਨ ਕਰਦੇ ਹੋਏ ਦੇਖੇ ਗਏ।