ਮੁੰਬਈ: ਬਾਲੀਵੁੱਡ ਦੇ ਪਾਵਰ ਕਪਲ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦਾ ਵਿਆਹ 2018 'ਚ ਹੋਇਆ ਸੀ। ਹਾਲ ਹੀ ਵਿੱਚ ਇਸ ਜੇੜੇ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਦੱਸ ਦਈਏ ਕਿ ਰਣਵੀਰ ਚਾਹੁੰਦੇ ਸਨ ਕਿ ਉਨ੍ਹਾਂ ਦਾ ਪਹਿਲਾ ਬੱਚਾ ਬੇਟੀ ਹੋਵੇ ਅਤੇ ਉਨ੍ਹਾਂ ਦੀ ਇਹ ਇੱਛਾ 8 ਸਤੰਬਰ 2024 ਨੂੰ ਪੂਰੀ ਹੋਈ। ਇਸ ਨੂੰ ਲੈ ਕੇ ਰਣਵੀਰ ਅਤੇ ਦੀਪਿਕਾ ਕਾਫੀ ਖੁਸ਼ ਹਨ। ਹੁਣ ਹਾਲ ਹੀ ਵਿੱਚ ਸਟਾਰ ਜੋੜੇ ਨੇ ਦੀਵਾਲੀ ਤੋਂ ਪਹਿਲਾਂ ਇੱਕ ਬਿਲਕੁਲ ਨਵਾਂ ਰੇਂਜ ਰੋਵਰ ਖਰੀਦਿਆ ਹੈ, ਜਿਸ ਬਾਰੇ ਪ੍ਰਸ਼ੰਸਕ ਕਹਿ ਰਹੇ ਹਨ ਕਿ ਜੋੜੇ ਨੇ ਇਹ ਦੀਵਾਲੀ 'ਤੇ ਆਪਣੀ ਧੀ ਨੂੰ ਤੋਹਫਾ ਦਿੱਤਾ ਹੈ।
ਰਣਵੀਰ-ਦੀਪਿਕਾ ਨੇ ਆਪਣੀ ਬੇਟੀ ਨੂੰ ਦਿੱਤਾ ਤੋਹਫਾ
ਰਣਵੀਰ ਅਤੇ ਦੀਪਿਕਾ ਦੀ ਬੇਟੀ 1 ਮਹੀਨੇ ਦੀ ਹੋ ਗਈ ਹੈ ਅਤੇ ਇਸ ਦਾ ਜਸ਼ਨ ਮਨਾਉਣ ਲਈ ਜੋੜੇ ਨੇ ਦੀਵਾਲੀ ਤੋਂ ਪਹਿਲਾਂ ਆਪਣੀ ਬੇਟੀ ਨੂੰ ਸ਼ਾਨਦਾਰ ਤੋਹਫਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰੇਂਜ ਰੋਵਰ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਵਾਇਰਲ ਹੁੰਦੇ ਹੀ ਪ੍ਰਸ਼ੰਸਕਾਂ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ। ਹਰ ਕੋਈ ਅੰਦਾਜ਼ਾ ਲਗਾ ਰਿਹਾ ਹੈ ਕਿ ਜੋੜੇ ਨੇ ਇਹ ਕਾਰ ਆਪਣੀ ਨਵਜੰਮੀ ਬੱਚੀ ਨੂੰ ਗਿਫਟ ਕੀਤੀ ਹੈ।
ਰੇਂਜ ਰੋਵਰ ਦੀ ਕੀਮਤ
ਬਾਲੀਵੁੱਡ ਸੁਪਰਸਟਾਰ ਰਣਵੀਰ ਸਿੰਘ ਨੇ ਦੀਵਾਲੀ ਤੋਂ ਪਹਿਲਾਂ ਆਪਣੀ ਬੇਟੀ ਨੂੰ ਤੋਹਫੇ ਵਜੋਂ ਕਰੋੜਾਂ ਰੁਪਏ ਦੀ ਨਵੀਂ ਲਗਜ਼ਰੀ ਕਾਰ ਦਿੱਤੀ ਹੈ। ਸਤੰਬਰ ਵਿੱਚ ਦੀਪਿਕਾ ਪਾਦੂਕੋਣ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੇ ਅਦਾਕਾਰ ਨੇ ਹੁਣ ਆਪਣੀ ਲਗਜ਼ਰੀ ਕਾਰ ਕਲੈਕਸ਼ਨ ਵਿੱਚ ਇੱਕ ਹੋਰ ਆਲੀਸ਼ਾਨ ਕਾਰ ਜੋੜ ਦਿੱਤੀ ਹੈ। ਕਾਰ 'ਤੇ ਰਣਵੀਰ ਦੀ ਸਿਗਨੇਚਰ ਨੰਬਰ ਪਲੇਟ '6969' ਹੈ ਅਤੇ ਅਦਾਕਾਰ ਦੀ ਇਹ ਚੌਥੀ ਕਾਰ ਹੈ ਜਿਸ 'ਤੇ ਵੀ ਇਹੀ ਨੰਬਰ ਪਲੇਟ ਹੈ, ਜਿਸ ਨੂੰ ਉਹ ਆਪਣੇ ਲਈ ਖੁਸ਼ਕਿਸਮਤ ਮੰਨਦੇ ਹਨ। ਰਣਵੀਰ ਨੇ ਨਵੀਂ ਰੇਂਜ ਰੋਵਰ 4.4 LWB ਖਰੀਦੀ ਹੈ, ਜਿਸ ਦੀ ਮੁੰਬਈ 'ਚ ਕੀਮਤ 4.74 ਕਰੋੜ ਰੁਪਏ ਹੈ।
'ਸਿੰਘਮ' 'ਚ ਇੱਕ ਵਾਰ ਫਿਰ ਨਜ਼ਰ ਆਵੇਗੀ ਜੋੜੀ
ਕੰਮ ਦੀ ਗੱਲ ਕਰੀਏ, ਤਾਂ ਰਣਵੀਰ ਅਤੇ ਦੀਪਿਕਾ ਦੋਵੇਂ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫਿਲਮ 'ਸਿੰਘਮ ਅਗੇਨ' 'ਚ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਜਿੱਥੇ ਰਣਵੀਰ ਸਿੰਬਾ ਦੀ ਆਪਣੀ ਭੂਮਿਕਾ ਨੂੰ ਦੁਹਰਾਉਣਗੇ ਅਤੇ ਦੀਪਿਕਾ 'ਕਾਪ ਯੂਨੀਵਰਸ' ਵਿੱਚ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਸ਼ਕਤੀ ਸ਼ੈਟੀ ਦੀ ਭੂਮਿਕਾ ਨਿਭਾਏਗੀ। ਸਿੰਘਮ ਅਗੇਨ 1 ਨਵੰਬਰ ਨੂੰ ਸਿਲਵਰ ਸਕ੍ਰੀਨ 'ਤੇ ਆਵੇਗੀ। ਦੀਪਿਕਾ ਹੁਣ ਕਥਿਤ ਤੌਰ 'ਤੇ ਮਾਰਚ 2025 ਤੱਕ ਜਣੇਪਾ ਛੁੱਟੀ 'ਤੇ ਰਹੇਗੀ।
ਇਹ ਵੀ ਪੜ੍ਹੋ:-