ETV Bharat / entertainment

ਰਾਣਾ ਰਣਬੀਰ ਨੇ ਨਾਟਕ 'ਮਾਸਟਰ ਜੀ' ਦੀ ਨਵੀਂ ਟੂਰ ਲੜੀ ਦਾ ਕੀਤਾ ਐਲਾਨ, ਇਸ ਦਿਨ ਕਰਨਗੇ ਆਗਾਜ਼ - Rana Ranbir - RANA RANBIR

Rana Ranbir Play Master Ji: ਹਾਲ ਹੀ ਵਿੱਚ ਰਾਣਾ ਰਣਬੀਰ ਵੱਲੋਂ ਆਪਣੇ ਸਟੇਜੀ ਨਾਟਕ 'ਮਾਸਟਰ ਜੀ' ਦੀ ਨਵੀਂ ਟੂਰ ਲੜੀ ਦਾ ਐਲਾਨ ਗਿਆ ਹੈ, ਜਿਸ ਦਾ ਆਗਾਜ਼ ਜਲਦ ਹੀ ਕਰ ਦਿੱਤਾ ਜਾਵੇਗਾ।

Rana Ranbir Play Master Ji
Rana Ranbir Play Master Ji (instagram)
author img

By ETV Bharat Entertainment Team

Published : Aug 28, 2024, 3:55 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਨਾਲ-ਨਾਲ ਸਾਹਿਤ ਅਤੇ ਰੰਗਮੰਚ ਦੀ ਦੁਨੀਆਂ ਵਿੱਚ ਵੀ ਬਰਾਬਰਤਾ ਨਾਲ ਸਰਗਰਮ ਨਜ਼ਰੀ ਆ ਰਹੇ ਅਦਾਕਾਰ, ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ, ਜਿੰਨ੍ਹਾਂ ਵੱਲੋਂ ਦੇਸ਼-ਵਿਦੇਸ਼ ਵਿੱਚ ਕਾਮਯਾਬੀ ਹਾਸਿਲ ਕਰ ਰਹੇ ਅਪਣੇ ਨਾਟਕ 'ਮਾਸਟਰ ਜੀ' ਦੀ ਨਵੀਂ ਟੂਰ ਲੜੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦਾ ਆਗਾਜ਼ ਉਨ੍ਹਾਂ ਵੱਲੋਂ ਅਪਣੇ ਜੱਦੀ ਸ਼ਹਿਰ ਧੂਰੀ ਤੋਂ ਕੀਤਾ ਜਾਵੇਗਾ।

'ਲੋਕ ਮਨ' ਅਤੇ 'ਸਾਰੰਗ ਰੇਡਿਓ' ਵੱਲੋਂ ਵਰਲਡ-ਵਾਈਡ ਪੇਸ਼ ਕੀਤੇ ਜਾ ਰਹੇ ਇਸ ਅਰਥ-ਭਰਪੂਰ ਪਲੇ ਦਾ ਲੇਖਨ ਰਾਣਾ ਰਣਬੀਰ ਅਤੇ ਜਸਵੰਤ ਜਫਰ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਕਮਾਂਡ ਵੀ ਰਾਣਾ ਰਣਬੀਰ ਖੁਦ ਸੰਭਾਲ ਰਹੇ ਹਨ।

ਅਮਰੀਕਾ, ਕੈਨੇਡਾ, ਆਸਟ੍ਰੇਲੀਆਂ, ਇੰਗਲੈਂਡ ਆਦਿ ਵਿਖੇ ਸਫਲਤਾਪੂਰਵਕ ਮੰਚਿਤ ਕੀਤੇ ਜਾ ਰਹੇ ਉਕਤ ਨਾਟਕ ਦੀ ਨਵੀਂ ਟੂਰ ਲੜੀ ਦੀ ਸ਼ੁਰੂਆਤ ਇੱਕ ਅਕਤੂਬਰ ਨੂੰ ਪੰਜਾਬ ਦੇ ਮਾਲਵਾ ਅਧੀਨ ਆਉਂਦੇ ਸ਼ਹਿਰ ਧੂਰੀ ਤੋਂ ਹੋਵੇਗੀ, ਜਿਸ ਉਪਰੰਤ ਹੋਰਨਾਂ ਸ਼ਹਿਰਾਂ ਵਿੱਚ ਵੀ ਇਸ ਬਿਹਤਰੀਨ ਅਤੇ ਆਹਲਾ ਕੰਟੈਂਟ ਨਾਟਕ ਦਾ ਮੰਚਨ ਕੀਤਾ ਜਾਵੇਗਾ।

ਸਮਾਜਿਕ ਸਰੋਕਾਰਾਂ ਨਾਲ ਜੁੜੇ ਅਤੇ ਸਿਖਿਆਰਥੀਆਂ ਲਈ ਚਾਨਣ ਮੁਨਾਰਾ ਸਾਬਤ ਹੋ ਰਹੇ ਉਕਤ ਖੂਬਸੂਰਤ ਨਾਟਕ ਵਿੱਚ ਮੁੱਖ ਕਿਰਦਾਰ ਅਦਾ ਕਰ ਰਹੇ ਰਾਣਾ ਰਣਬੀਰ ਅਤੇ ਰਾਜਬੀਰ ਬੋਪਾਰਾਏ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਵੱਲੋਂ ਲਗਾਤਾਰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਉਤਸ਼ਾਹਿਤ ਹੋਏ ਅਦਾਕਾਰ ਰਾਣਾ ਰਣਬੀਰ ਅਨੁਸਾਰ, "ਜੋ ਉਸਾਰੂ ਮਕਸਦ ਅਤੇ ਸੋਚ ਅਧੀਨ ਇਸ ਨਾਟਕ ਨੂੰ ਵਜ਼ੂਦ ਵਿੱਚ ਲਿਆਂਦਾ ਗਿਆ ਸੀ, ਉਸ ਵਿੱਚ ਕਾਫ਼ੀ ਹੱਦ ਤੱਕ ਕਾਮਯਾਬ ਰਹੇ ਹਾਂ, ਜਿਸ ਦਾ ਪੂਰਾ ਸਿਹਰਾ ਟੀਮ ਨਾਲ ਜੁੜੇ ਹਰ ਮੈਂਬਰ, ਚਾਹੇ ਉਹ ਬੈਕ ਸਟੇਜ ਜਿੰਮੇਵਾਰੀ ਨਿਭਾਉਣ ਵਾਲੇ ਨੂੰ ਜਾਂਦਾ ਹੈ, ਜਿੰਨ੍ਹਾਂ ਵੱਲੋਂ ਜਨੂੰਨੀਅਤ ਅਤੇ ਮਿਹਨਤ ਨਾਲ ਨਿਭਾਏ ਫਰਜ਼ਾਂ ਦੀ ਬਦੌਲਤ ਹੀ ਇਹ ਨਾਟਕ ਏਨਾਂ ਲੰਮਾਂ ਪੈਂਡਾ ਸਫਲਤਾਪੂਰਵਕ ਸਰ ਕਰ ਸਕਿਆ ਹੈ।"

ਬਤੌਰ ਰੰਗਕਰਮੀ ਰੰਗਮੰਚ ਦੀ ਦੁਨੀਆਂ ਤੋਂ ਆਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਕਰਨ ਵਾਲੇ ਰਾਣਾ ਰਣਵੀਰ ਦੀ ਇਸ ਗੱਲੋਂ ਵੀ ਪ੍ਰਸ਼ੰਸਾ ਕੀਤੀ ਜਾਣੀ ਬਣਦੀ ਹੈ, ਸਿਨੇਮਾ ਦੀ ਦੁਨੀਆਂ ਦੇ ਅਤਿ ਰੁਝੇਵਿਆਂ ਦੇ ਬਾਵਜੂਦ ਸਾਹਿਤ ਅਤੇ ਥੀਏਟਰ ਜਗਤ ਨਾਲ ਉਨ੍ਹਾਂ ਨੇ ਅਪਣੀ ਸਾਂਝ ਲਗਾਤਾਰ ਬਣਾਈ ਹੋਈ ਹੈ, ਜਿੰਨ੍ਹਾਂ ਵੱਲੋਂ ਰੰਗਮੰਚ ਨੂੰ ਜਿਉਦਿਆਂ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਕੜੀ ਵਜੋਂ ਹੀ ਸਾਹਮਣੇ ਲਿਆਂਦਾ ਜਾ ਰਿਹਾ ਹੈ ਉਕਤ ਨਾਟਕ, ਜਿਸ ਨੂੰ ਦੂਜੇ ਪੜਾਅ ਅਧੀਨ ਪੰਜਾਬ ਦੇ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ, ਜਦਕਿ ਬੀਤੇ ਵਰ੍ਹੇ ਵੀ ਇਸ ਦਾ ਪਹਿਲਾਂ ਫੇਜ਼ ਇੱਥੋਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੂਰਾ ਕੀਤਾ ਗਿਆ ਸੀ, ਜਿਸ ਦੌਰਾਨ ਹਰ ਹਿੱਸੇ ਵਿੱਚ ਦਰਸ਼ਕਾਂ ਵੱਲੋਂ ਇਸ ਨੂੰ ਬੇਹੱਦ ਪਸੰਦ ਕੀਤਾ ਗਿਆ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.