ਨਵੀਂ ਦਿੱਲੀ: ਗੁਰੂ ਰੰਧਾਵਾ ਅਤੇ ਈਸ਼ਾ ਤਲਵਾਰ ਦੀ ਆਉਣ ਵਾਲੀ ਫਿਲਮ 'ਸ਼ਾਹਕੋਟ' ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਟੀਜ਼ਰ 'ਚ ਗੁਰੂ ਰੰਧਾਵਾ ਨੂੰ ਪੁਲਿਸ ਵੈਨ 'ਚੋਂ ਇੱਕ ਅਜੀਬ ਜਗ੍ਹਾਂ 'ਤੇ ਉਤਰਦੇ ਦੇਖਿਆ ਜਾ ਸਕਦਾ ਹੈ। ਅਦਾਕਾਰ 'ਤੇ ਵਰ੍ਹਦੇ ਮੀਂਹ ਅਤੇ ਅਲਤਮਸ਼ ਫਰੀਦੀ ਦੁਆਰਾ ਗਾਏ ਗਏ ਬੈਕਗ੍ਰਾਉਂਡ ਵਿੱਚ ਵੱਜ ਰਹੇ ਸੁੰਦਰ ਗੀਤ ਦੇ ਨਾਲ ਟੀਜ਼ਰ ਦੀ ਭਾਵਨਾ ਉਮੀਦਾਂ ਨੂੰ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਾਉਂਦਾ ਹੈ।
ਇਸ ਫਿਲਮ ਨਾਲ ਪ੍ਰਗਟਾਏ ਗਏ ਵੱਖ-ਵੱਖ ਜਜ਼ਬਾਤ ਇਸ ਨੂੰ ਇੱਕ ਬਹੁਤ ਹੀ ਉਡੀਕੀ ਜਾਣ ਵਾਲੀ ਫਿਲਮ ਬਣਾ ਰਹੇ ਹਨ ਅਤੇ ਫਿਲਮ ਦਾ ਖਾਸ ਆਕਰਸ਼ਨ ਈਸ਼ਾ ਤਲਵਾਰ ਦਾ ਪੰਜਾਬੀ ਡੈਬਿਊ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਰਾਜ ਬੱਬਰ, ਸੀਮਾ ਕੌਸ਼ਲ, ਗੁਰਸ਼ਬਦ, ਨੇਹਾ ਦਿਆਲ, ਹਰਦੀਪ ਸਿੰਘ ਗਿੱਲ, ਮਨਪ੍ਰੀਤ ਸਿੰਘ, ਔਲਖ ਮੈਡਮ, ਜਤਿੰਦਰ ਕੌਰ ਦੀ ਪ੍ਰਭਾਵਸ਼ਾਲੀ ਮੌਜੂਦਗੀ ਸ਼ਾਮਲ ਹੈ।
ਇਸ ਫਿਲਮ ਦਾ ਨਿਰਮਾਣ ਅਨਿਰੁਧ ਮੋਹਤਾ ਦੁਆਰਾ ਕੀਤਾ ਗਿਆ ਹੈ ਅਤੇ ਰਾਜੀਵ ਢੀਂਗਰਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ, ਜੋ ਕਿ 'ਲਵ ਪੰਜਾਬ' ਅਤੇ 'ਕਾਮੇਡੀ ਨਾਈਟਸ ਵਿਦ ਕਪਿਲ' ਲਈ ਜਾਣੇ ਜਾਂਦੇ ਹਨ। ਸ਼ਾਹਕੋਟ ਦੇ ਡਾਇਰੈਕਟਰ ਰਾਜੀਵ ਢੀਂਗਰਾ ਨੇ ਇਸ ਪ੍ਰੋਜੈਕਟ 'ਤੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ, "ਇੱਕ ਨਿਰਦੇਸ਼ਕ ਵਜੋਂ ਮੇਰਾ ਉਦੇਸ਼ ਹੈ। ਸ਼ਾਹਕੋਟ ਦੇ ਨਾਲ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਇੱਕ ਪ੍ਰੇਮ ਕਹਾਣੀ ਨਹੀਂ ਹੈ, ਮੇਰਾ ਉਦੇਸ਼ ਫਿਲਮ ਨਿਰਮਾਣ ਵਿੱਚ ਨਵਾਂ ਪਹਿਲੂ ਲਿਆਉਣਾ ਅਤੇ ਕਹਾਣੀਆਂ ਨੂੰ ਅੱਗੇ ਲਿਆਉਣਾ ਹੈ।"
ਰਾਜੀਵ ਢੀਂਗਰਾ ਦੁਆਰਾ ਨਿਰਦੇਸ਼ਤ ਟੀਜ਼ਰ ਦੀ ਸ਼ੁਰੂਆਤ ਗੁਰੂ ਨੂੰ ਪਾਕਿਸਤਾਨੀ ਜੇਲ੍ਹ ਵਿੱਚ ਲਿਜਾਏ ਜਾਣ ਨਾਲ ਹੁੰਦੀ ਹੈ। ਉਸ ਦੇ ਕਿਰਦਾਰ ਦਾ ਨਾਂ ਸਾਹਮਣੇ ਆਇਆ ਹੈ, ਜੋ ਇਕਬਾਲ ਹੈ। ਫਿਲਮ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਵਿੱਚ ਮਾਣਯੋਗ ਰਾਜ ਬੱਬਰ ਵੀ ਸ਼ਾਮਲ ਹੈ। ਫਿਲਮ 4 ਅਕਤੂਬਰ 2024 ਨੂੰ ਰਿਲੀਜ਼ ਹੋਣ ਵਾਲੀ ਹੈ। ਪ੍ਰਸ਼ੰਸਕ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
- ਕੀ ਤੁਸੀਂ ਜਾਣਦੇ ਹੋ?...ਇੱਕ ਗੀਤ ਲਈ ਇੰਨੇ ਲੱਖ ਲੈਂਦਾ ਹੈ ਗੁਰੂ ਰੰਧਾਵਾ, ਸੁਣਕੇ ਖੁੱਲੀਆਂ ਰਹਿ ਜਾਣਗੀਆਂ ਅੱਖਾਂ - Guru Randhawa
- 'ਲਹਿੰਗਾ' ਤੋਂ ਲੈ ਕੇ 'ਪਲਾਜ਼ੋ' ਤੱਕ, ਇਹ ਨੇ ਔਰਤਾਂ ਦੇ ਕੱਪੜਿਆਂ ਉਤੇ ਆਧਾਰਿਤ ਪੰਜਾਬੀ ਗੀਤ, ਸੁਣੋ - punjabi songs
- ਰਿਲੀਜ਼ ਲਈ ਤਿਆਰ ਇਹ ਚਰਚਿਤ ਪੰਜਾਬੀ ਫ਼ਿਲਮ, ਲੀਡ 'ਚ ਨਜ਼ਰ ਆਉਣਗੇ ਗੁਰੂ ਰੰਧਾਵਾ - Guru Randhawa Punjabi Movie