ਚੰਡੀਗੜ੍ਹ: ਪੰਜਾਬੀ ਵੈੱਬ ਸੀਰੀਜ਼ ਨੂੰ ਨਵੇਂ ਅਯਾਮ ਦੇਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ ਲੇਖਕ ਅਤੇ ਨਿਰਦੇਸ਼ਕ ਰੈਬੀ ਟਿਵਾਣਾ, ਜਿੰਨ੍ਹਾਂ ਨੇ ਅਪਣੀ ਇੱਕ ਹੋਰ ਬਹੁ-ਚਰਚਿਤ ਪੰਜਾਬੀ ਵੈੱਬ ਸੀਰੀਜ਼ 'ਖੜਪੰਚ' ਅੱਜ ਦਰਸ਼ਕਾਂ ਦੇ ਸਨਮੁੱਖ ਕਰ ਦਿੱਤੀ ਹੈ, ਜਿਸ ਨੂੰ ਸੱਤ ਭਾਗਾਂ ਦੇ ਰੂਪ ਵਿੱਚ ਇੱਕੋਂ ਸਮੇਂ ਸਾਹਮਣੇ ਲਿਆਂਦਾ ਗਿਆ ਹੈ।
'ਟਰੋਲ ਪੰਜਾਬੀ ਨੈੱਟਵਰਕ' ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਪੰਜਾਬੀ ਵੈੱਬ ਸੀਰੀਜ਼ ਦਾ ਨਿਰਮਾਣ, ਲੇਖਨ, ਸੰਪਾਦਨ ਅਤੇ ਨਿਰਦੇਸ਼ਨ ਤਮਾਮ ਜ਼ਿੰਮੇਵਾਰੀਆਂ ਨੂੰ ਰੈਬੀ ਟਿਵਾਣਾ ਦੁਆਰਾ ਖੁਦ ਹੀ ਅੰਜ਼ਾਮ ਦਿੱਤਾ ਗਿਆ ਹੈ।
'ਟ੍ਰੋਲ ਪੰਜਾਬੀ' ਦੇ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਜਾਰੀ ਕੀਤੀ ਜਾ ਰਹੀ ਇਸ ਚਰਚਿਤ ਵੈੱਬ ਸੀਰੀਜ਼ ਵਿੱਚ ਅੰਮ੍ਰਿਤ ਅੰਬੀ, ਧੂਤਾ ਪਿੰਡੀ ਵਾਲਾ ਅਤੇ ਬੂਟਾ ਬੱਬਰ ਵੱਲੋਂ ਲੀਡਿੰਗ ਕਿਰਦਾਰ ਪਲੇਅ ਕੀਤੇ ਗਏ ਹਨ, ਜਿੰਨ੍ਹਾਂ ਤੋਂ ਇਲਾਵਾ ਸਹਿਯੋਗੀ ਕਾਸਟ ਵਿੱਚ ਰਿਦਮ ਪ੍ਰੀਤ ਕੌਰ, ਸੁਖਵਿੰਦਰ ਸੋਹੀ, ਕ੍ਰਿਸ਼ਮਾ ਰਤਨ, ਮਨੋਜ ਚੌਂਦਾ, ਰੇਣੂ ਸਿਦਕ, ਦੀਪਾਂਸੀ ਪ੍ਰਵੇਸ਼ ਭਨੋਟ, ਕ੍ਰਿਸ਼ਮਾਂ ਰਤਨ, ਰੰਗ ਹਰਜਿੰਦਰ, ਸੁਖਜੀਤ ਸ਼ਰਮਾ, ਐਰੀ ਸਿੰਘ ਗਿੱਲ, ਬਲਜੀਤ ਸਿੰਘ ਬੱਲੀ, ਗਗਨਦੀਪ ਸਿੰਘ, ਜਸਬੀਰ ਕੌਰ ਜੱਸੀ, ਜਾਸਮੀਨ ਮੀਨੂੰ, ਸੰਨੀ ਸੁਨਾਮ, ਹਰਮਨ, ਪ੍ਰਦੀਪ ਸਿੰਘ, ਪ੍ਰੀਤ ਕੜਖਲ, ਮਨਵੀਰ ਰਾਮਗੜੀਆ, ਕਿਰਨਪਾਲ ਗਾਗਾ, ਜਗਤਾਰ ਬੈਨੀਪਾਲ, ਪਿੰਕੀ ਸਾਗੂ, ਹਰਵਿੰਦਰ ਢੀਂਡਸਾ, ਸ਼ਮਿੰਦਰ ਕੌਰ ਚਾਹਲ, ਚਰਨਜੀਤ ਸਿੰਘ, ਵਿੱਕੀ ਭਾਰਦਵਾਜ਼, ਗਗਨ ਕਲਿਆਣ, ਕਰਮਜੀਤ ਕੌਰ, ਟੋਨੀ ਖਟੜਾ, ਅੰਜੂ ਸੈਣੀ ਆਦਿ ਸ਼ੁਮਾਰ ਹਨ।
ਪੰਜਾਬ ਦੇ ਇੱਕ ਪਿੰਡ ਵਿੱਚ ਧੜਾਧੜ ਹੋਣ ਵਾਲੀਆ ਰਹੱਸਮਈ ਕਤਲ ਵਾਰਦਾਤਾਂ ਅਤੇ ਇੰਨ੍ਹਾਂ ਨੂੰ ਲੈ ਕੇ ਉਲਝਦੇ ਪੇਂਡੂ ਤਾਣੇ ਉਪਰ ਬੇਸਡ ਉਕਤ ਪੰਜਾਬੀ ਵੈੱਬ ਸੀਰੀਜ਼ ਨੂੰ ਬੇਹੱਦ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਗਿਆ ਹੈ, ਜੋ ਨਿਰਦੇਸ਼ਕ ਰੈਬੀ ਟਿਵਾਣਾ ਦੁਆਰਾ ਅਪਣੇ ਕਾਮੇਡੀ ਫਿਲਮ ਨਿਰਦੇਸ਼ਨ ਜੋਨਰ ਤੋਂ ਬਿਲਕੁਲ ਅਲਹਦਾ ਹੱਟ ਕੇ ਬਣਾਈ ਗਈ ਹੈ।
ਸਾਲ 2018 ਵਿੱਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ ਪੰਜਾਬੀ ਵੈੱਬ ਸੀਰੀਜ਼ 'ਯਾਰ ਜਿਗਰੀ ਕਸੂਤੀ ਡਿਗਰੀ' ਨਾਲ ਅਪਣੀ ਬਿਹਤਰੀਨ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾਉਣ ਵਾਲੇ ਰੈਬੀ ਟਿਵਾਣਾ ਦੀ ਹਾਲ ਹੀ ਵਿੱਚ ਸਾਹਮਣੇ ਆਈ ਇੱਕ ਹੋਰ ਪੰਜਾਬੀ ਵੈੱਬ ਸੀਰੀਜ਼ 'ਯਾਰ ਚੱਲੇ ਬਾਹਰ' ਵੀ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ ਹੈ।
ਇਹ ਵੀ ਪੜ੍ਹੋ: