ETV Bharat / entertainment

ਵਿੰਨੀਪੈਗ 'ਚ ਰੌਣਕਾਂ ਲਾਉਣਗੇ ਸ਼ੈਰੀ ਮਾਨ ਅਤੇ ਕੁਲਬੀਰ ਝਿੰਜਰ ,ਇਸ ਗ੍ਰੈਂਡ ਸ਼ੋਅ ਦਾ ਬਣਨਗੇ ਹਿੱਸਾ - Sharry Mann - SHARRY MANN

Sharry Mann and Kulbir Jhinjer : ਪੰਜਾਬੀ ਸੰਗੀਤ ਜਗਤ ਗਾਇਕ ਸ਼ੈਰੀ ਮਾਨ ਤੇ ਕੁਲਬੀਰ ਝਿੰਜਰ ਵਿਦੇਸ਼ੀ ਧਰਤੀ ਉੱਤੇ ਹੋਣ ਜਾ ਰਹੇ ਗ੍ਰੈਂਡ ਸ਼ੋਅ ਵਿੱਚ ਇੱਕਠੇ ਸਟੇਜ ਸਾਂਝਾ ਕਰਦੇ ਹੋਏ ਨਜ਼ਰ ਆਉਣਗੇ। ਇਹ ਸ਼ੋਅ ਵਿੰਨੀਪੈਗ ਵਿੱਚ ਹੋਣ ਜਾ ਰਿਹਾ ਹੈ। ਪੜ੍ਹੋ ਪੂਰੀ ਖ਼ਬਰ।

Sharry Mann and Kulbir Jhinjer
ਵਿੰਨੀਪੈਗ 'ਚ ਰੌਣਕਾਂ ਲਾਉਣਗੇ ਸ਼ੈਰੀ ਮਾਨ ਅਤੇ ਕੁਲਬੀਰ ਝਿੰਜਰ ((Instagram))
author img

By ETV Bharat Entertainment Team

Published : Oct 2, 2024, 2:14 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰਿਆਂ ਵਿੱਚ ਅਪਣੇ ਨਾਂਅ ਦਾ ਸ਼ੁਮਾਰ ਕਰਵਾਉਂਦੇ ਹਨ। ਪੰਜਾਬੀ ਗਾਇਕ ਸ਼ੈਰੀ ਮਾਨ ਅਤੇ ਕੁਲਬੀਰ ਝਿੰਜਰ, ਜੋ ਕੈਨੇਡਾ ਦੇ ਵਿੰਨੀਪੈਗ 'ਚ ਜਲਦ ਆਯੋਜਿਤ ਹੋਣ ਜਾ ਰਹੇ ਗ੍ਰੈਂਡ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ। 'ਯਾਰ ਅਣਮੁੱਲੇ ਇੰਟਰਟੇਨਮੈਂਟ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਇਸ ਸ਼ੋਅ ਦਾ ਆਯੋਜਨ 02 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮ 7.00 ਵਜੇ ਕਾਂਟੀਨੈਂਟਲ ਕੋਸਰਟ ਹਾਲ ਵਿੰਨੀਪੈਗ ਵਿਖੇ ਕੀਤਾ ਜਾਵੇਗਾ , ਜਿਸ ਨੂੰ ਲੈ ਕੇ ਇਸ ਖਿੱਤੇ ਦੇ ਦਰਸ਼ਕਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਵਿਦੇਸ਼ ਵਿੱਚ ਐਕਟਿਵ ਸ਼ੈਰੀ ਮਾਨ

ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਐਬਟਸਫੋਰਡ ਖਿੱਤੇ ਵਿਚ ਵਸੇਬਾ ਰੱਖਦੇ ਸ਼ੈਰੀ ਮਾਨ ਅੱਜ ਕਲ੍ਹ ਵਿਦੇਸ਼ੀ ਸ਼ੋਅਜ 'ਚ ਹੀ ਜਿਆਦਾਤਰ ਸਰਗਰਮ ਨਜ਼ਰ ਆ ਰਹੇ ਹਨ, ਉੱਥੇ ਗਾਹੇ ਬਗਾਹੇ ਉਨਾਂ ਵੱਲੋ ਸੰਗ਼ੀਤਕ ਜਗਤ ਵਿੱਚ ਅਪਣੀ ਉਪ-ਸਥਿਤੀ ਦਰਜ਼ ਕਰਵਾਈ ਜਾ ਰਹੀ ਹੈ, ਪਰ ਪੰਜਾਬੀ ਸਿਨੇਮਾਂ ਦੇ ਖੇਤਰ ਵਿੱਚ ਉਨਾਂ ਦੀਆਂ ਸਰਗਰਮੀਆਂ ਕਾਫ਼ੀ ਘੱਟ ਨਜ਼ਰ ਆ ਰਹੀਆ ਹਨ, ਜਿਸ ਦੇ ਮੱਦੇਨਜ਼ਰ ਪੰਜਾਬ ਅਤੇ ਪੰਜਾਬੀ ਮੰਨੋਰੰਜਨ ਉਦਯੋਗ ਵਿਚ ਉਨਾਂ ਦੀ ਆਮਦ ਨਾ ਬਰਾਬਰ ਹੀ ਰਹੀ ਹੈ ,ਹਾਲਾਂਕਿ ਕੁਝ ਵਿਵਾਦਾਂ ਵਿਚ ਉਨਾਂ ਦਾ ਨਾਮ ਜਰੂਰ ਜੁੜਿਆ ਰਿਹਾ ਹੈ, ਜਿਸ ਵਿਚ ਪਰਮੀਸ਼ ਵਰਮਾ ਨਾਲ ਸ਼ੋਸ਼ਲ ਮੀਡੀਆ ਉਪਰ ਸਾਹਮਣੇ ਆਇਆ ਝਗੜਾ ਵੀ ਸ਼ੁਮਾਰ ਰਿਹਾ ਹੈ।

ਗ੍ਰੈਂਡ ਸ਼ੋਅ ਦੀਆਂ ਤਿਆਰੀਆਂ ਮੁੰਕਮਲ

ਓਧਰ ਦੂਜੇ ਪਾਸੇ ਉਕਤ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਗਾਇਕ ਕੁਲਬੀਰ ਝਿੰਜਰ ਦੀ ਗੱਲ ਕਰੀਏ ਤਾਂ ਉਹ ਵੀ ਵਿਦੇਸ਼ੀ ਸਟੇਜ਼ ਸ਼ੋਅਜ਼ ਨੂੰ ਜਿਆਦਾ ਤਰਜ਼ੀਹਤ ਦਿੰਦੇ ਨਜ਼ਰ ਆ ਰਹੇ ਹਨ , ਜਿੰਨਾਂ ਵੱਲੋ ਸਾਹਮਣੇ ਲਿਆਂਦੇ ਜਾ ਰਹੇ ਗਾਣਿਆ ਵਿੱਚ ਵਿਚ ਕਾਫ਼ੀ ਖੜੋਤ ਵੇਖਣ ਨੂੰ ਮਿਲ ਰਹੀ ਹੈ, ਜਦਕਿ ਲਾਈਵ ਕੰਸਰਟ ਵਿਚ ਉਨਾਂ ਦੀ ਮੰਗ ਲਗਾਤਾਰ ਬਣੀ ਹੋਈ ਹੈ, ਜਿਸ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਕਤ ਸ਼ੋਅ, ਜਿਸ ਦੀਆਂ ਸਾਰੀਆਂ ਤਿਆਰੀਆਂ ਪ੍ਰਬੰਧਕਾਂ ਵੱਲੋ ਮੁਕੰਮਲ ਕਰ ਲਈਆਂ ਗਈਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.