ਚੰਡੀਗੜ੍ਹ: 'ਇਸ਼ਕ ਸੂਫੀਆਨਾ', 'ਅੰਮੀ', 'ਆਵਾਜ਼' ਅਤੇ 'ਯਾਰੀਆਂ ਦੀ ਕਸਮ' ਵਰਗੇ ਸ਼ਾਨਦਾਰ ਗੀਤ ਪੰਜਾਬੀ ਸੰਗੀਤ ਜਗਤ ਦੇ ਝੋਲੀ ਪਾਉਣ ਵਾਲੇ ਗਾਇਕ ਕਮਲ ਖਾਨ ਉਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ, ਦਰਅਸਲ, ਗਾਇਕ ਦੀ ਮਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਹੈ, ਜਿਸ ਦੀ ਜਾਣਕਾਰੀ ਖੁਦ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ।
ਜੀ ਹਾਂ...ਹਾਲ ਹੀ ਵਿੱਚ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਸਟੋਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਬੀਤੀ 26 ਦਸੰਬਰ ਨੂੰ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ, ਇਸ ਤੋਂ ਇਲਾਵਾ ਗਾਇਕ ਨੇ 'ਮਿਸ ਯੂ ਮਾਂ' ਨਾਲ ਇੱਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰ ਨੇ ਆਪਣੀ ਮਾਂ ਨਾਲ ਕੁੱਝ ਤਸਵੀਰਾਂ ਦੀ ਇੱਕ ਵੀਡੀਓ ਸਾਂਝੀ ਕੀਤੀ। ਹੁਣ ਗਾਇਕ ਦੀ ਇਸ ਪੋਸਟ ਉਤੇ ਪੰਜਾਬੀ ਸਿਤਾਰੇ ਵੀ ਕਾਫੀ ਕੁਮੈਂਟ ਕਰ ਰਹੇ ਹਨ ਅਤੇ ਗਾਇਕ ਲਈ ਦੁੱਖ ਪ੍ਰਗਟਾਅ ਰਹੇ ਹਨ।
ਇਸ ਦੌਰਾਨ ਜੇਕਰ ਗਾਇਕ ਬਾਰੇ ਗੱਲ ਕਰੀਏ ਤਾਂ ਕਮਲ ਖਾਨ ਇੱਕ ਪਲੇਬੈਕ ਗਾਇਕ ਹੈ, 2010 ਵਿੱਚ ਉਨ੍ਹਾਂ ਨੇ 'ਸਾ ਰੇ ਗਾ ਮਾ' ਵਿੱਚ ਪੁਰਸਕਾਰ ਜਿੱਤਿਆ ਸੀ, ਇਸ ਤੋਂ ਇਲਾਵਾ ਉਨ੍ਹਾਂ ਨੂੰ ਬਾਲੀਵੁੱਡ ਫਿਲਮ ਵਿੱਚ ਗੀਤ 'ਇਸ਼ਕ ਸੂਫ਼ੀਆਨਾ' ਲਈ ਵੀ ਪੁਰਸਕਾਰ ਮਿਲਿਆ ਹੈ। ਕਮਲ ਖਾਨ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਰਹਿਣ ਵਾਲੇ ਹਨ। ਗਾਇਕ ਨੇ ਹੁਣ ਤੱਕ ਅਨੇਕਾਂ ਦੀ ਗਿਣਤੀ ਵਿੱਚ ਪੰਜਾਬੀ ਗੀਤ ਸੰਗੀਤ ਜਗਤ ਦੀ ਝੋਲੀ ਪਾਏ ਹਨ।
ਇਹ ਵੀ ਪੜ੍ਹੋ: