ETV Bharat / entertainment

ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚਿਆ ਇਹ ਪੰਜਾਬੀ ਗਾਇਕ, ਸਾਂਝੀ ਕੀਤੀ ਵੀਡੀਓ, ਬੋਲਿਆ-ਆਪਣਾ ਸਾਰਾ ਕੁੱਝ ਦਾਅ ਉਤੇ ਲਾ ਕੇ ਬਾਪੂ... - FARMERS PROTEST

ਹਾਲ ਹੀ ਵਿੱਚ ਪੰਜਾਬੀ ਗਾਇਕ ਹਰਫ਼ ਚੀਮਾ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਨੂੰ ਮਿਲਣ ਪਹੁੰਚੇ।

Harf Cheema meets jagjit dallewal on fast unto death
Harf Cheema meets jagjit dallewal on fast unto death (Instagram @Harf Cheema)
author img

By ETV Bharat Entertainment Team

Published : 2 hours ago

ਚੰਡੀਗੜ੍ਹ: 21 ਦਿਨ ਤੋਂ ਮਰਨ ਵਰਤ ਉਤੇ ਖਨੌਰੀ ਸਰਹੱਦ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਇਸ ਸਮੇਂ ਕਾਫੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਹਾਲ ਹੀ ਵਿੱਚ ਉਨ੍ਹਾਂ ਨੇ ਪੀਐੱਮ ਮੋਦੀ ਅਤੇ ਰਾਸ਼ਟਰੀ ਪਤੀ ਨੂੰ ਪੱਤਰ ਲਿਖਿਆ ਹੈ।

ਦਰਅਸਲ, 26 ਨਵੰਬਰ ਨੂੰ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਡੱਲੇਵਾਲ ਦਾ ਭਾਰ ਕਾਫੀ ਘੱਟ ਗਿਆ ਹੈ, ਹਾਲਾਂਕਿ ਡਾਕਟਰ ਉਨ੍ਹਾਂ ਉਤੇ ਨਜ਼ਰ ਰੱਖੀ ਬੈਠੇ ਹਨ, ਪਰ ਡਾਕਟਰਾਂ ਦਾ ਕਹਿਣਾ ਇਹ ਵੀ ਹੈ ਕਿ ਡੱਲਵਾਲ ਨੂੰ ਸਾਈਲੈਂਟ ਹਾਰਟ ਅਟੈਕ ਆ ਸਕਦਾ ਹੈ, ਕਿਉਂਕਿ ਉਨ੍ਹਾਂ ਦਾ ਸਰੀਰ ਕਾਫੀ ਕਮਜ਼ੋਰ ਹੋ ਗਿਆ ਹੈ।

ਹੁਣ ਬੀਤੇ ਦਿਨ ਮਰਨ ਵਰਤ ਉਤੇ ਬੈਠੇ ਡੱਲੇਵਾਲ ਨੂੰ ਪੰਜਾਬੀ ਗਾਇਕ ਹਰਫ਼ ਚੀਮਾ ਮਿਲਣ ਪਹੁੰਚੇ, ਜਿੱਥੇ ਉਨ੍ਹਾਂ ਨੇ ਡੱਲੇਵਾਲ ਨਾਲ ਕਾਫੀ ਗੱਲਾਂ ਕੀਤੀਆਂ ਅਤੇ ਇੱਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਕਿਹਾ, 'ਬਾਪੂ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਵਿੱਚ ਹਨ, ਹੁਣ ਤਾਂ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਜਿਹੜੀ ਪਹਿਲੀ ਕਿਸ਼ਤ ਸੀ, ਉਸਨੂੰ ਬਾਪੂ ਹੋਰਾਂ ਨੇ ਤਕੜੇ ਹੋ ਕੇ ਲੜੀ ਹੈ ਅਤੇ ਅੱਜ ਆਪਣਾ ਸਾਰਾ ਕੁੱਝ ਦਾਅ ਉਤੇ ਲਾ ਕੇ ਬਾਪੂ ਹੋਰੀਂ ਬੈਠੇ ਨੇ, ਆਪਾਂ ਤਕੜੇ ਹੋ ਕੇ ਇਸ ਮੋਰਚੇ ਦੀ ਰਾਖੀ ਕਰੀਏ ਬਾਪੂ ਜੀ ਦਾ ਵੀ ਇਹ ਸੁਨੇਹਾ ਹੈ, ਬਾਪੂ ਜੀ ਅਸੀਂ ਤੁਹਾਡੇ ਨਾਲ ਹਾਂ, ਸਾਰਾ ਪੰਜਾਬ ਤੁਹਾਡੇ ਨਾਲ ਹੈ, ਚੜ੍ਹਦੀ ਕਲਾ ਹੋਏਗੀ, ਪਹਿਲਾਂ ਵੀ ਹੋਈ ਹੈ, ਇਸ ਚੀਜ਼ ਦੇ ਅਸੀਂ ਗਵਾਹ ਹਾਂ ਕਿ ਪਹਿਲਾਂ ਵੀ ਸੱਚੀ ਸੁੱਚੀ ਨਿਅਤ ਨਾਲ ਬਾਪੂ ਜੀ ਨੇ ਪਹਿਰਾ ਦਿੱਤਾ ਅਤੇ ਹੁਣ ਵੀ ਸਾਡੇ ਵਾਸਤੇ ਇੱਥੇ ਬੈਠੇ ਨੇ।'

ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, 'ਮੈਨੂੰ ਪਤਾ ਸਭ ਦੀ ਰੁਝੇਵਿਆਂ ਭਰੀ ਜ਼ਿੰਦਗੀ ਹੁੰਦੀ ਹੈ, ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਮਾਂ ਕੱਢ ਕੇ ਸਾਰੇ ਜਣੇ ਇੱਥੇ ਆਓ, ਪਿਛਲੀ ਵਾਰ ਵਾਂਗ ਆਪਾਂ ਛੋਟੀਆਂ ਛੋਟੀਆਂ ਜਿੱਤਾਂ ਵੱਲ ਵਧੀਏ ਅਤੇ ਮੋਰਚੇ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਈਏ। ਅਸੀਂ ਵੀ ਸਮੇਂ ਦਰ ਸਮੇਂ ਤੁਹਾਡੇ ਨਾਲ ਸੂਚਨਾ ਸਾਂਝੀ ਕਰਦੇ ਰਹਾਂਗੇ ਅਤੇ ਬਾਪੂ ਜੀ ਲਈ ਚੜ੍ਹਦੀ ਕਲਾ ਦੀ ਅਰਦਾਸ ਕਰੀਏ।'

ਇਸ ਤੋਂ ਇਲਾਵਾ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਕੈਪਸ਼ਨ ਲਿਖਿਆ, 'ਆਓ ਅਰਦਾਸ ਕਰੀਏ ਆਪਣੇ ਜਰਨੈਲ ਦੀ ਚੜ੍ਹਦੀ ਕਲਾ ਲਈ ਅਤੇ ਪਹਿਲਾਂ ਵਾਂਗੂੰ ਵੱਧ ਚੜਕੇ ਮੋਰਚੇ ਦਾ ਹਿੱਸਾ ਬਣੀਏ।' ਹੁਣ ਲੋਕ ਵੀ ਇਸ ਵੀਡੀਓ ਉਤੇ ਪਿਆਰ ਦੀ ਵਰਖਾ ਕਰ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.