ਹੈਦਰਾਬਾਦ: ਗਾਇਕ-ਰੈਪਰ ਏਪੀ ਢਿੱਲੋਂ ਉਰਫ਼ ਅੰਮ੍ਰਿਤਪਾਲ ਢਿੱਲੋਂ ਨੇ ਹਾਲ ਹੀ ਵਿੱਚ ਆਪਣੇ ਕੈਨੇਡਾ ਦੇ ਘਰ ਬਾਹਰ ਹੋਈ ਗੋਲੀਬਾਰੀ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਢਿੱਲੋਂ ਨੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਅਤੇ ਉਨ੍ਹਾਂ ਦੇ ਲੋਕ ਸੁਰੱਖਿਅਤ ਹਨ। ਸ਼ੁਰੂਆਤੀ ਰਿਪੋਰਟਾਂ 'ਚ ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਗੈਂਗ ਨੇ ਇਸ ਫਾਈਰਿੰਗ ਦੀ ਜ਼ਿੰਮੇਵਾਰੀ ਲਈ ਹੈ। ਦੱਸ ਦਈਏ ਕਿ ਇਹ ਉਹੀ ਬਦਨਾਮ ਗੈਂਗਸਟਰ ਹਨ, ਜਿਨ੍ਹਾਂ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਵੀ ਗੋਲੀਬਾਰੀ ਕੀਤੀ ਸੀ।
ਏਪੀ ਢਿੱਲੋ ਦੇ ਘਰ ਬਾਹਰ ਗੋਲੀਬਾਰੀ: ਐਤਵਾਰ 1 ਸਤੰਬਰ ਨੂੰ ਕੈਨੇਡਾ ਵਿੱਚ ਏਪੀ ਢਿੱਲੋੋ ਦੇ ਘਰ ਬਾਹਰ ਗੋਲੀਬਾਰੀ ਹੋਈ ਸੀ। ਅੱਜ 3 ਸਤੰਬਰ ਨੂੰ ਗਾਇਕ ਨੇ ਉਸ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਏਪੀ ਢਿੱਲੋਂ ਨੇ ਅਧਿਕਾਰਤ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਨੋਟ ਸਾਂਝਾ ਕੀਤਾ ਹੈ, ਜਿਸ ਵਿੱਚ ਲਿਖਿਆ ਹੈ, 'ਮੈਂ ਸੁਰੱਖਿਅਤ ਹਾਂ। ਮੇਰੇ ਲੋਕ ਸੁਰੱਖਿਅਤ ਹਨ। ਮਦਦ ਲਈ ਅੱਗੇ ਆਏ ਸਾਰੇ ਲੋਕਾਂ ਦਾ ਧੰਨਵਾਦ। ਤੁਹਾਡਾ ਸਹਾਰਾ ਸਭ ਕੁਝ ਹੈ। ਸਾਰਿਆਂ ਲਈ ਸ਼ਾਂਤੀ ਅਤੇ ਪਿਆਰ।"
ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਦੀ ਗੈਂਗ ਨੇ ਗਾਇਕ ਦੇ ਘਰ ਬਾਹਰ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਗਰੋਹ ਨੇ ਏਪੀ ਢਿੱਲੋਂ ਨੂੰ ਧਮਕੀਆਂ ਵੀ ਦਿੱਤੀਆਂ ਹਨ। ਦੱਸ ਦਈਏ ਕਿ ਇਸ ਗੈਂਗ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਆਪਣੇ ਰਿਸ਼ਤੇ ਦਾ ਹਵਾਲਾ ਦਿੰਦੇ ਹੋਏ ਗਾਇਕ ਨੂੰ ਚੇਤਾਵਨੀ ਦਿੱਤੀ ਹੈ ਕਿ 'ਆਪਣੀ ਸੀਮਾ ਵਿੱਚ ਰਹੋ, ਨਹੀਂ ਤਾਂ ਕੁੱਤੇ ਦੀ ਮੌਤ ਮਿਲੇਗੀ।"
ਦੱਸ ਦਈਏ ਕਿ ਏਪੀ ਢਿੱਲੋਂ ਨੇ ਹਾਲ ਹੀ ਵਿੱਚ ਸਲਮਾਨ ਖਾਨ ਦੇ ਨਾਲ 'ਓਲਡ ਮਨੀ' ਨਾਮ ਦਾ ਇੱਕ ਸੰਗੀਤ ਵੀਡੀਓ ਲਾਂਚ ਕੀਤਾ ਸੀ, ਜਿਸ ਵਿੱਚ ਬਾਲੀਵੁੱਡ ਅਦਾਕਾਰ ਸੰਜੇ ਦੱਤ ਵੀ ਸਨ।
ਕੌਣ ਹਨ ਗਾਇਕ ਏਪੀ ਢਿੱਲੋਂ?: ਜੇਕਰ ਗਾਇਕ ਬਾਰੇ ਗੱਲ ਕਰੀਏ, ਤਾਂ ਏਪੀ ਢਿੱਲੋਂ ਦਾ ਅਸਲੀ ਨਾਮ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ। ਏਪੀ ਇੱਕ ਗਾਇਕ, ਰੈਪਰ ਅਤੇ ਸੰਗੀਤ ਨਿਰਮਾਤਾ ਹੈ। ਗਾਇਕ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ ਆਪਣੇ ਯੋਗਦਾਨ ਲਈ ਖਾਸ ਸਥਾਨ ਹਾਸਿਲ ਕੀਤਾ ਹੈ। ਗਾਇਕ ਦੇ ਖਾਸ ਗੀਤਾਂ ਬਾਰੇ ਗੱਲ ਕਰੀਏ, ਤਾਂ ਉਨ੍ਹਾਂ ਵਿੱਚ ਬ੍ਰਾਊਨ ਮੁੰਡੇ, ਐਕਸਕਿਊਜ਼ ਅਤੇ ਸਮਰ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ AP ਢਿੱਲੋਂ ਦੀ ਪ੍ਰਸਿੱਧੀ ਵਿੱਚ ਵਾਧਾ ਖਾਸ ਤੌਰ 'ਤੇ YouTube ਅਤੇ Spotify ਵਰਗੇ ਡਿਜੀਟਲ ਪਲੇਟਫਾਰਮਾਂ ਰਾਹੀਂ ਹੋਇਆ ਹੈ। ਗਾਇਕ ਦਾ ਇਸ ਸਮੇਂ ਪੰਜਾਬੀ ਸੰਗੀਤ ਜਗਤ ਵਿੱਚ ਖਾਸ ਸਥਾਨ ਹੈ।
ਇਹ ਵੀ ਪੜ੍ਹੋ:-