AP Dhillon Concert In Chandigarh: ਬਹੁਤ ਸਾਰੇ ਹਿੱਟ ਗੀਤਾਂ ਲਈ ਜਾਣੇ ਜਾਂਦੇ ਏਪੀ ਢਿੱਲੋਂ ਇਸ ਸਮੇਂ 'ਬ੍ਰਾਊਨਪ੍ਰਿੰਟ ਟੂਰ' ਨਾਲ ਭਾਰਤ ਵਿੱਚ ਆ ਰਹੇ ਹਨ। ਗਾਇਕ ਦੇ ਸ਼ੋਅ ਦਸੰਬਰ ਵਿੱਚ ਮੁੰਬਈ, ਦਿੱਲੀ ਅਤੇ ਚੰਡੀਗੜ੍ਹ ਆਦਿ ਤਿੰਨ ਸ਼ਹਿਰਾਂ ਵਿੱਚ ਹੋਣ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਗਾਇਕ ਦੇ ਇਸ ਟੂਰ ਕਾਰਨ ਪ੍ਰਸ਼ੰਸਕ ਕਾਫੀ ਉਤਸ਼ਾਹ ਵਿੱਚ ਹਨ। 2021 ਵਿੱਚ ਵਿਕ ਚੁੱਕੇ ਸ਼ੋਅ ਤੋਂ ਬਾਅਦ ਇਹ ਦੌਰਾ ਢਿੱਲੋਂ ਦਾ ਭਾਰਤ ਵਿੱਚ ਦੂਜਾ ਵੱਡਾ ਦੌਰਾ ਹੈ।
ਕਿੰਨੀ ਹੈ ਟਿਕਟ ਦੀ ਕੀਮਤ: ਇਸ ਦੇ ਨਾਲ ਹੀ 29 ਸਤੰਬਰ 2024 ਨੂੰ ਸ਼ੋਅ ਦੀਆਂ ਟਿਕਟਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਟਿਕਟ ਦੀ ਕੀਮਤ 1999 ਤੋਂ ਸ਼ੁਰੂ ਹੋ ਕੇ 19999 ਰੁਪਏ ਵਿੱਚ ਉਪਲੱਬਧ ਹੈ। ਇਸ ਦੇ ਨਾਲ ਹੀ ਤਾਜ਼ਾ ਅਪਡੇਟ ਅਨੁਸਾਰ ਸ਼ੋਅ ਦੀਆਂ ਟਿਕਟਾਂ ਵਿਕਰੀ ਲਈ ਲਾਈਵ ਹੋਣ ਦੇ 15 ਮਿੰਟਾਂ ਵਿੱਚ ਗਾਇਕ ਨੇ 10 ਕਰੋੜ ਦੀ ਕਮਾਈ ਕੀਤੀ, ਜੋ ਕਿ ਇੱਕ ਕਾਫੀ ਵੱਡਾ ਰਿਕਾਰਡ ਹੈ।
ਕਦੋਂ ਚੰਡੀਗੜ੍ਹ ਆਉਣਗੇ ਢਿੱਲੋਂ: ਪਹਿਲਾਂ ਸੰਗੀਤ ਸਮਾਰੋਹ 7 ਦਸੰਬਰ, 2024 ਨੂੰ ਮੁੰਬਈ ਵਿੱਚ ਹੋਵੇਗਾ, ਉਸ ਤੋਂ ਬਾਅਦ 14 ਦਸੰਬਰ, 2024 ਨੂੰ ਨਵੀਂ ਦਿੱਲੀ ਵਿੱਚ ਅਤੇ 21 ਦਸੰਬਰ, 2024 ਨੂੰ ਚੰਡੀਗੜ੍ਹ ਵਿੱਚ ਸ਼ੋਅ ਹੋਣਗੇ।
ਆਪਣੇ ਪਿਛਲੇ ਸੰਗੀਤ ਸ਼ੋਅਜ਼ ਦੀ ਵੀਡੀਓ ਸਾਂਝੀ ਕਰਦੇ ਹੋਏ ਏਪੀ ਢਿੱਲੋਂ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਮੈਂ ਉੱਥੇ ਵਾਪਸ ਜਾਣ ਦਾ ਇੰਤਜ਼ਾਰ ਕਰ ਰਿਹਾ ਹਾਂ, ਜਿੱਥੋਂ ਇਹ ਸਭ ਸ਼ੁਰੂ ਹੋਇਆ ਸੀ। ਉਨ੍ਹਾਂ ਪ੍ਰਸ਼ੰਸਕਾਂ ਲਈ ਜਿਨ੍ਹਾਂ ਨੇ ਮੈਨੂੰ ਬਣਾਇਆ ਹੈ, ਜੋ ਮੈਂ ਹਾਂ। ਮੈਂ ਇਸਨੂੰ ਹਮੇਸ਼ਾ ਘਰ ਕਹਾਂਗਾ।'
ਇਸ ਦੌਰਾਨ ਜੇਕਰ ਏਪੀ ਢਿੱਲੋਂ ਬਾਰੇ ਗੱਲ ਕਰੀਏ ਤਾਂ ਗਾਇਕ ਆਪਣੇ 2020 ਦੇ ਹਿੱਟ ਗੀਤ 'ਬ੍ਰਾਊਨ ਮੁੰਡੇ' ਨਾਲ ਗਲੋਬਲ ਪ੍ਰਸਿੱਧੀ 'ਤੇ ਛਾਏ ਸਨ, ਇਸ ਗੀਤ ਨੇ ਗਾਇਕ ਨੂੰ ਵਿਸ਼ਵ ਭਰ ਵਿੱਚ ਪੰਜਾਬੀ ਸੰਗੀਤ ਦੀ ਇੱਕ ਪ੍ਰਮੁੱਖ ਹਸਤੀ ਬਣਾ ਦਿੱਤਾ। ਇਸ ਤੋਂ ਬਾਅਦ ਗਾਇਕ ਨੇ ਕਾਫੀ ਸਾਰੇ ਹਿੱਟ ਗੀਤ ਦਿੱਤੇ, ਜਿੰਨ੍ਹਾਂ ਵਿੱਚ 'ਐਕਸਕਿਊਜ਼', 'ਵਿਦ ਮੀ' ਅਤੇ 'ਸਮਰ ਹਾਈ' ਵਰਗੇ ਕਈ ਗੀਤ ਸ਼ਾਮਲ ਹਨ।
ਇਹ ਵੀ ਪੜ੍ਹੋ: