ਚੰਡੀਗੜ੍ਹ: 'ਆਹ ਲੈ ਚੱਕ ਮੈਂ ਆ ਗਿਆ', 'ਛੜਾ', 'ਪਿੰਡਾਂ ਆਲੇ ਜੱਟ' ਵਰਗੇ ਅਨੇਕਾਂ ਸ਼ਾਨਦਾਰ ਗੀਤਾਂ ਲਈ ਜਾਣੇ ਜਾਂਦੇ ਪਰਮੀਸ਼ ਵਰਮਾ ਇਸ ਸਮੇਂ ਆਪਣੀ ਨਵੀਂ ਫਿਲਮ 'ਤਬਾਹ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ। ਵਾਮਿਕਾ ਗੱਬੀ ਅਤੇ ਪਰਮੀਸ਼ ਵਰਮਾ ਸਟਾਰਰ ਇਸ ਫਿਲਮ ਦਾ ਹਾਲ ਹੀ ਵਿੱਚ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਜੋ ਕਿ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਕਿਹੋ ਜਿਹਾ ਹੈ ਟੀਜ਼ਰ: ਜੇਕਰ ਪਰਮੀਸ਼ ਦੀ ਫਿਲਮ ਦੇ ਟੀਜ਼ਰ ਦੇ ਵਿਸ਼ੇ ਦੀ ਗੱਲ ਕਰੀਏ ਤਾਂ ਇਹ ਪੂਰਾ ਪਿਆਰ ਉਤੇ ਘੁੰਮਦਾ ਹੈ। "ਪਿਆਰ...ਕਿਸੇ ਨੂੰ ਤਬਾਹ ਕਰ ਦਿੰਦਾ ਐ, ਕੋਈ ਤਬਾਹ ਹੋ ਜਾਂਦਾ ਐ..." ਦੀ ਟੈਗ ਲਾਈਨ ਉਤੇ ਰਿਲੀਜ਼ ਕੀਤੀ ਜਾ ਰਹੀ ਹੈ ਇਹ ਫਿਲਮ ਪਿਆਰ ਨਾਲ ਇੱਕ ਇਨਸਾਨ ਉਤੇ ਪੈਂਦੇ ਚੰਗੇ ਮਾੜ੍ਹੇ ਮਾਨਸਿਕ ਪ੍ਰਭਾਵਾਂ ਨੂੰ ਬਿਆਨ ਕਰਦੀ ਹੈ। ਟੀਜ਼ਰ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
ਇੱਕ ਪ੍ਰਸ਼ੰਸਕ ਨੇ ਲਿਖਿਆ, 'ਕਿੰਨੇ ਚਿਰਾਂ ਤੋਂ ਇੰਤਜ਼ਾਰ ਸੀ…ਰੂਹਦਾਰੀ ਦੀਆਂ ਗੱਲਾਂ ਕਰਦੀ ਲੱਗਦੀ ਫਿਲਮ️, ਚੰਗਾ ਕੰਮ ਕਰਦੇ ਰਹੋ ਮਾਲਕ ਬਰਕਤਾਂ ਬਖਸ਼ੇ।' ਇੱਕ ਹੋਰ ਨੇ ਲਿਖਿਆ, 'ਦਿਲ ਦੀਆਂ ਗੱਲਾਂ ਜੋੜੀ ਪਰਮੀਸ਼ ਅਤੇ ਵਾਮਿਕਾ ਵਾਪਸ ਆ ਗਈ ਹੈ, ਸਿਰੇ ਦੀ ਫਿਲਮ ਹੋਣ ਵਾਲੀ ਹੈ, 2 ਸਾਲਾਂ ਦਾ ਇੰਤਜ਼ਾਰ 18 ਅਕਤੂਬਰ ਨੂੰ ਖਤਮ ਹੋਣ ਜਾ ਰਿਹਾ ਹੈ, ਲਵ ਯੂ ਪਰਮੀਸ਼ ਵੀਰੇ, ਧੱਕ ਪਾ ਦੇਣੀ ਆ ਸਿਨੇਮਾ ਹਾਲ ਵਿੱਚ...ਤੁਹਾਡਾ ਸਮਰਪਣ ਘੱਟ ਭਾਰ ਤੋਂ ਵੱਧ ਭਾਰ ਤੱਕ ਦੀ ਫਿਲਮ ਅਦਭੁਤ ਪਾਜੀ ਤੁਸੀਂ।'
ਉਲੇਖਯੋਗ ਹੈ ਕਿ 'ਪਰਮੀਸ਼ ਵਰਮਾ ਫਿਲਮਜ਼' ਦੇ ਬੈਨਰ ਅਧੀਨ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਪਰਮੀਸ਼ ਵਰਮਾ ਨੇ ਖੁਦ ਕੀਤਾ ਹੈ, ਜਦਕਿ ਇਸ ਫਿਲਮ ਦਾ ਲੇਖਨ ਗੁਰਜਿੰਦ ਮਾਨ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ਅਦਾਕਾਰ ਅਤੇ ਲੇਖਕ ਦੇ ਤੌਰ ਉਤੇ ਕਈ ਵੱਡੀਆਂ ਫਿਲਮਾਂ ਦਾ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ 'ਯਾਰ ਅਣਮੁੱਲੇ ਰਿਟਰਨਜ਼', 'ਪੰਜਾਬ ਸਿੰਘ', 'ਵਨਸ ਓਪਾਨ ਏ ਟਾਈਮ ਇਨ ਅੰਮ੍ਰਿਤਸਰ' ਆਦਿ ਸ਼ਾਮਿਲ ਹਨ। ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਸਟਾਰਰ ਇਹ ਫਿਲਮ ਇਸ ਸਾਲ 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
- ਪਰਮੀਸ਼ ਵਰਮਾ ਦੇ ਨਵੇਂ ਗਾਣੇ ਨਾਲ ਮੁੜ ਚਰਚਾ 'ਚ ਨਿਰਦੇਸ਼ਕ ਸੁਖਬੀਰ ਗਿੱਲ, ਕਈ ਸਫ਼ਲ ਪ੍ਰੋਜੈਕਟਸ ਦਾ ਰਹੇ ਨੇ ਹਿੱਸਾ - Director Sukhbir Gill
- ਪਰਮੀਸ਼ ਵਰਮਾ-ਮਨਕੀਰਤ ਔਲਖ ਹੀ ਨਹੀਂ, ਇਹਨਾਂ ਪੰਜਾਬੀ ਗਾਇਕਾਂ 'ਤੇ ਵੀ ਹੋ ਚੁੱਕਿਆ ਹੈ ਜਾਨਲੇਵਾ ਹਮਲਾ, ਕਈ ਵੱਡੇ ਚਿਹਰੇ ਵੀ ਸ਼ਾਮਿਲ - Punjabi Singers Attacked
- ਪਾਲੀਵੁੱਡ 'ਚ ਨਵੇਂ ਆਗਾਜ਼ ਵੱਲ ਵਧੀ ਵਾਮਿਕਾ ਗੱਬੀ, ਇਸ ਨਵੀਂ ਫਿਲਮ ਦਾ ਹੋਇਆ ਐਲਾਨ
ਸਾਲ 2019 ਵਿੱਚ ਆਈ ਫਿਲਮ 'ਦਿਲ ਦੀਆਂ ਗੱਲਾਂ' ਤੋਂ ਬਾਅਦ ਵਾਮਿਕਾ ਗੱਬੀ ਅਤੇ ਪਰਮੀਸ਼ ਵਰਮਾ ਦੀ ਇਕੱਠਿਆਂ ਇਹ ਦੂਸਰੀ ਫਿਲਮ ਹੈ, ਜਿਸ ਦੁਆਰਾ ਇਹ ਸ਼ਾਨਦਾਰ ਸਕਰੀਨ ਜੋੜੀ ਚਾਰ ਸਾਲ ਬਾਅਦ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ।