ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ 'ਚ ਚਰਚਿਤ ਨਾਂਅ ਵਜੋਂ ਸ਼ੁਮਾਰ ਕਰਵਾਉਂਦੇ ਨੌਜਵਾਨ ਗਾਇਕ ਧੀਰਾ ਗਿੱਲ ਬਤੌਰ ਅਦਾਕਾਰ ਅਪਣੀ ਨਵੀਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਪੰਜਾਬੀ ਸਿਨੇਮਾ ਖੇਤਰ ਵਿੱਚ ਮਜ਼ਬੂਤ ਪੈੜਾਂ ਸਿਰਜਣ ਦੀ ਸ਼ੂਰੂ ਕੀਤੀ ਗਈ ਇਸ ਕਵਾਇਦ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ ਪਹਿਲੀ ਫਿਲਮ 'ਹਾਏ ਬੀਬੀਏ ਕਿਥੇ ਫਸ ਗਏ', ਜਿਸ ਦਾ ਪਹਿਲਾਂ ਗਾਣਾ 'ਲਹਿਰ' 05 ਅਗਸਤ ਨੂੰ ਜਾਰੀ ਹੋਣ ਜਾ ਰਿਹਾ ਹੈ।
'ਸੰਧੂ ਇੰਟਰਟੇਨਮੈਂਟ' ਦੇ ਬੈਨਰ ਅਤੇ 'ਮਾਝਾ ਪ੍ਰੋਡੋਕਸ਼ਨ' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਬਤੌਰ ਨਿਰਦੇਸ਼ਕ 'ਜੱਟ ਬੁਆਏਜ਼: ਪੁੱਤ ਜੱਟਾ ਦੇ', 'ਗੰਨ ਐਂਡ ਗੋਲ', 'ਰੱਬਾ ਰੱਬਾ ਮੀਂਹ ਵਰਸਾ', 'ਮਾਈਨਿੰਗ: ਰੇਤੇ ਤੇ ਕਬਜ਼ਾ' ਜਿਹੀਆਂ ਕਈ ਚਰਚਿਤ ਪੰਜਾਬੀ ਫਿਲਮਾਂ ਨਾਲ ਜੁੜੇ ਰਹੇ ਹਨ।
23 ਅਗਸਤ ਨੂੰ ਸਿਨੇਮਾ ਘਰਾਂ 'ਚ ਜਾਰੀ ਹੋਣ ਵਾਲੀ ਉਕਤ ਫਿਲਮ ਦੇ ਸਾਹਮਣੇ ਆਉਣ ਜਾ ਰਹੇ ਗਾਣੇ ਨੂੰ ਅਵਾਜ਼ ਅਤੇ ਬੋਲ ਹੈਪੀ ਰਾਏਕੋਟੀ ਨੇ ਦਿੱਤੇ ਹਨ, ਜਦਕਿ ਇਸ ਦਾ ਮਿਊਜ਼ਿਕ ਬਲੈਕ ਵਾਇਰਸ ਦੁਆਰਾ ਤਿਆਰ ਕੀਤਾ ਗਿਆ ਹੈ।
ਪੰਜਾਬੀ ਅਤੇ ਪਾਕਿਸਤਾਨੀ ਕਲਾਕਾਰਾਂ ਦੇ ਪ੍ਰਭਾਵੀ ਸੁਮੇਲ ਅਧੀਨ ਪੇਸ਼ ਕੀਤੀ ਜਾ ਰਹੀ ਕਾਮੇਡੀ-ਡ੍ਰਾਮੈਟਿਕ ਫਿਲਮ ਵਿੱਚ ਧੀਰਾ ਗਿੱਲ ਅਤੇ ਮਾਲਵੀ ਮਲਹੋਤਰਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਇਫ਼ਤਖਾਰ ਠਾਕੁਰ, ਅਨੀਤਾ ਦੇਵਗਨ, ਰਵਿੰਦਰ ਮੰਡ, ਦੀਦਾਰ ਗਿੱਲ, ਬਲਜਿੰਦਰ ਕੌਰ, ਸੁਖਦੇਵ ਬਰਨਾਲਾ, ਬਲਜਿੰਦਰ ਬੱਲੀ ਵੱਲੋਂ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਕਿਰਦਾਰ ਅਦਾ ਕੀਤੇ ਗਏ ਹਨ।
- ਨਵੀਂ ਪੰਜਾਬੀ ਫਿਲਮ 'ਹਾਏ ਬੀਬੀਏ ਕਿੱਥੇ ਫਸ ਗਏ' ਦਾ ਹੋਇਆ ਐਲਾਨ, ਸਿਮਰਨਜੀਤ ਸਿੰਘ ਹੁੰਦਲ ਕਰਨਗੇ ਨਿਰਦੇਸ਼ਨ - Haye Bibiye Kithe Fas Gaye
- ਕੀ ਤੁਸੀਂ ਜਾਣਦੇ ਹੋ?...ਇੱਕ ਗੀਤ ਲਈ ਇੰਨੇ ਲੱਖ ਲੈਂਦਾ ਹੈ ਗੁਰੂ ਰੰਧਾਵਾ, ਸੁਣਕੇ ਖੁੱਲੀਆਂ ਰਹਿ ਜਾਣਗੀਆਂ ਅੱਖਾਂ - Guru Randhawa
- ਮੀਟਿੰਗ ਵਿੱਚ ਬੈਠੇ ਇਸ ਗਾਇਕ ਨੇ ਪੀਤੀ ਸ਼ਰਾਬ, ਫਿਰ ਨਾਲ ਬੈਠੇ ਵਿਅਕਤੀ ਦਾ ਫੜ੍ਹਿਆ ਕਾਲਰ, ਘਟਨਾ ਸੀਸੀਟੀਵੀ ਵਿੱਚ ਕੈਦ - Singer Millind Gaba
ਨਿਰਮਾਤਾ ਬਗੀਚਾ ਸਿੰਘ ਸੰਧੂ, ਬੌਬੀ ਸੰਧੂ ਵੱਲੋਂ ਨਿਰਮਿਤ ਕੀਤੀ ਗਈ ਇਸ ਫਿਲਮ ਦੇ ਪ੍ਰੋਡੋਕਸ਼ਨ ਹੈਡ ਬਲਜਿੰਦਰ ਸਿੰਘ ਯੂਕੇ, ਸੰਪਾਦਕ ਰਿੱਕੀ ਹਨ, ਜਿੰਨ੍ਹਾਂ ਦੀ ਸੁਚੱਜੀ ਰਹਿਨੁਮਾਈ ਹੇਠ ਫਿਲਮਾਈ ਗਈ ਇਸ ਫਿਲਮ ਦੀ ਜਿਆਦਾਤਰ ਸ਼ੂਟਿੰਗ ਲੰਦਨ ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੇਸ਼ਨਜ਼ ਉਪਰ ਪੂਰੀ ਕੀਤੀ ਗਈ ਹੈ, ਜਿਸ ਤੋਂ ਇਲਾਵਾ ਕੁਝ ਕੁ ਦ੍ਰਿਸ਼ਾਂ ਦੀ ਸ਼ੂਟਿੰਗ ਪੰਜਾਬ ਵਿਖੇ ਵੀ ਸੰਪੂਰਨ ਕੀਤੀ ਗਈ ਹੈ।
'ਆਨੰਦਾ ਪਿਕਚਰਜ਼' ਵੱਲੋਂ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਉਕਤ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਸੁਰੇਸ਼ ਬਾਬੂ, ਕਾਰਜਕਾਰੀ ਨਿਰਮਾਤਾ ਸੁਖਜੀਤ ਜੈਤੋ, ਲਾਈਨ ਨਿਰਮਾਤਾ ਸ਼ੂਟਿੰਗ ਪਲੈਨਰ ਯੂਕੇ ਅਤੇ ਬੈਕਗਰਾਊਂਡ ਸਕੋਰਰ ਰਾਜੂ ਸਿੰਘ ਹਨ।