ETV Bharat / entertainment

ਰਿਲੀਜ਼ ਲਈ ਤਿਆਰ ਪੰਜਾਬੀ ਫਿਲਮ 'ਦਿਲਾਂ ਦੇ ਸੌਦੇ', ਲੀਡਿੰਗ ਭੂਮਿਕਾਵਾਂ 'ਚ ਨਜ਼ਰ ਆਉਣਗੇ ਇਹ ਚਰਚਿਤ ਚਿਹਰੇ - PUNJABI FILM DILLAN DE SAUDE

ਪੰਜਾਬੀ ਫ਼ਿਲਮ 'ਦਿਲਾਂ ਦੇ ਸੌਦੇ' ਆਉਣ ਵਾਲੇ ਮਾਰਚ ਮਹੀਨੇ ਰਿਲੀਜ਼ ਹੋ ਸਕਦੀ ਹੈ।

PUNJABI FILM DILLAN DE SAUDE
PUNJABI FILM DILLAN DE SAUDE (Instagram)
author img

By ETV Bharat Entertainment Team

Published : Feb 16, 2025, 3:31 PM IST

ਫਰੀਦਕੋਟ: ਪੰਜਾਬੀ ਸਿਨੇਮਾਂ ਲਈ ਅਲੱਗ ਪੈਟਰਨ ਅਧੀਨ ਬਣਾਈ ਗਈ ਇੱਕ ਹੋਰ ਅਰਥ-ਭਰਪੂਰ ਪੰਜਾਬੀ ਫ਼ਿਲਮ 'ਦਿਲਾਂ ਦੇ ਸੌਦੇ' ਰਿਲੀਜ਼ ਲਈ ਤਿਆਰ ਹੈ। ਇਹ ਫਿਲਮ ਜਲਦ ਹੀ ਦੁਨੀਆ-ਭਰ ਵਿੱਚ ਰਿਲੀਜ਼ ਹੋਵੇਗੀ। ਸਿੰਧਰਾ ਮੂਵੀਜ਼ ਇੰਟਰਨੈਸ਼ਨਲ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਅਤੇ ਕਾਬਲਜੀਤ ਸਿੰਘ ਸੰਧੂ ਡੀਬੀਕੇ ਦੁਆਰਾ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਫ਼ਿਲਮ ਦੇ ਨਿਰਮਾਤਾ ਇੰਦੂ ਰਾਣੀ ਸਿੰਧਰਾ ਹਨ ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਨੂੰ ਤੇਜਿੰਦਰ ਪੀ.ਐਸ ਸਿੰਧਰਾ ਵੱਲੋ ਅੰਜ਼ਾਮ ਦਿੱਤਾ ਗਿਆ ਹੈ।

ਯੂਨਾਈਟਿਡ ਕਿੰਗਡਮ ਦੀਆਂ ਲੋਕੋਸ਼ਨਾਂ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿਖੇ ਫਿਲਮਾਂਈ ਗਈ ਇਸ ਫ਼ਿਲਮ ਵਿੱਚ ਸ਼ਵਿੰਦਰ ਮਾਹਲ, ਮਲਕੀਤ ਰੌਣੀ, ਕਿਰਨਬੀਰ ਕੌਰ, ਪੂਜਾ ਰਾਜਪੂਤ ਸਮੇਤ ਪਾਲੀਵੁੱਡ ਅਤੇ ਲੰਦਨ ਦੇ ਕਈ ਨਾਮਵਰ ਅਤੇ ਉਭਰਦੇ ਕਲਾਕਾਰਾਂ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਹਨ। 'ਪਿਆਰ ਕਦੇ ਵੀ ਖਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ' ਦੀ ਟੈਗ-ਲਾਇਨ ਅਧੀਨ ਬਣਾਈ ਗਈ ਇਸ ਰੋਮਾਂਟਿਕ-ਸੰਗ਼ੀਤਮਈ ਅਤੇ ਪਰਿਵਾਰਿਕ ਡਰਾਮਾ ਫ਼ਿਲਮ ਵਿੱਚ ਆਪਸੀ ਰਿਸ਼ਤਿਆਂ ਵਿਚਕਾਰ ਟੁੱਟਦੇ ਅਤੇ ਜੁੜਦੇ ਸਮੀਕਰਨਾਂ ਦਾ ਵਰਣਨ ਬੇਹੱਦ ਭਾਵਪੂਰਨਤਾ ਨਾਲ ਕੀਤਾ ਗਿਆ ਹੈ।

ਮਾਰਚ ਮਹੀਨੇ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਇਸ ਪ੍ਰਭਾਵਪੂਰਨ ਫ਼ਿਲਮ ਦੇ ਲਾਈਨ ਨਿਰਮਾਤਾ ਇੰਦਰਬੀਰ ਸਿੰਘ ਟਿੰਕੂ ਹਨ, ਜੋ ਇਸ ਤੋਂ ਪਹਿਲਾ ਕਈ ਫ਼ਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਪ੍ਰੋਜੋਕਟਸ ਨਾਲ ਜੁੜੇ ਰਹੇ ਹਨ। ਮੇਨ ਸਟ੍ਰੀਮ ਸਿਨੇਮਾਂ ਤੋਂ ਇਕਦਮ ਹਟਕੇ ਬਣਾਈ ਗਈ ਇਸ ਫ਼ਿਲਮ ਦਾ ਮਿਊਜ਼ਿਕ ਹੈਪੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨਾਂ ਵੱਲੋਂ ਮੋਲੋਡੀਅਸ ਰੰਗ ਵਿੱਚ ਰੰਗੇ ਗਏ ਇਸ ਫ਼ਿਲਮ ਦੇ ਗੀਤਾਂ ਨੂੰ ਮੰਨੇ ਪ੍ਰਮੰਨੇ ਗਾਇਕਾਂ ਵੱਲੋਂ ਪਿੱਠਵਰਤੀ ਅਵਾਜ਼ਾਂ ਦਿੱਤੀਆਂ ਗਈਆਂ ਹਨ।

ਓਧਰ ਇਸ ਫ਼ਿਲਮ ਦੇ ਜਾਰੀ ਕੀਤੇ ਗਏ ਲੁੱਕ ਨੂੰ ਮਿਲ ਰਹੇ ਦਰਸ਼ਕਾਂ ਦੇ ਹੁੰਗਾਰੇ ਨੂੰ ਲੈ ਕੇ ਨਿਰਮਾਣ ਟੀਮ ਨੇ ਦੱਸਿਆ ਕਿ ਕਮਰਸ਼ਿਅਲ ਹਿੱਤਾਂ ਨੂੰ ਲਾਂਭੇ ਰੱਖ ਕੇ ਕਿਸੇ ਫ਼ਿਲਮ ਨੂੰ ਵਜ਼ੂਦ ਦੇਣਾ ਸੋਖਾ ਕਾਰਜ਼ ਨਹੀਂ ਹੁੰਦਾ ਪਰ ਇਸ ਦੇ ਬਾਵਜੂਦ ਇੱਕ ਮਿਆਰੀ ਸੋਚ ਨੂੰ ਅੰਜ਼ਾਮ ਦਿੰਦਿਆਂ ਇੱਕ ਬੇਹਤਰੀਣ ਫ਼ਿਲਮ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.