ETV Bharat / entertainment

ਪਾਕਿਸਤਾਨ 'ਚ ਧੂੰਮਾਂ ਪਾਏਗੀ ਪੰਜਾਬੀ ਫਿਲਮ 'ਦਾਰੂ ਨਾ ਪੀਂਦਾ ਹੋਵੇ', ਇੰਨ੍ਹਾਂ ਸ਼ਹਿਰਾਂ 'ਚ ਹੋਵੇਗੀ ਰਿਲੀਜ਼ - Daru Na Pinda Hove - DARU NA PINDA HOVE

Daru Na Pinda Hove In Pakistan: ਗਾਇਕ-ਅਦਾਕਾਰ ਅਮਰਿੰਦਰ ਗਿੱਲ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਦਾਰੂ ਨਾ ਪੀਂਦਾ ਹੋਵੇ' ਨੂੰ ਲੈ ਕੇ ਚਰਚਾ ਵਿੱਚ ਹਨ, ਇਹ ਫਿਲਮ ਕੱਲ੍ਹ ਰਿਲੀਜ਼ ਹੋਣ ਜਾ ਰਹੀ ਹੈ।

ਪੰਜਾਬੀ ਫਿਲਮ 'ਦਾਰੂ ਨਾ ਪੀਂਦਾ ਹੋਵੇ'
ਪੰਜਾਬੀ ਫਿਲਮ 'ਦਾਰੂ ਨਾ ਪੀਂਦਾ ਹੋਵੇ' (instagram)
author img

By ETV Bharat Punjabi Team

Published : Aug 1, 2024, 4:21 PM IST

ਚੰਡੀਗੜ੍ਹ: ਗਲੋਬਲੀ ਪੱਧਰ ਉੱਪਰ ਨਵੇਂ ਅਯਾਮ ਕਾਇਮ ਕਰਦੀਆਂ ਜਾ ਰਹੀਆਂ ਪੰਜਾਬੀ ਫਿਲਮਾਂ ਹੁਣ ਪਾਕਿਸਤਾਨੀ ਖਿੱਤੇ ਵਿੱਚ ਵੀ ਅਪਣਾ ਅਧਾਰ ਦਾਇਰਾ ਵਿਸ਼ਾਲ ਕਰਦੀਆਂ ਜਾ ਰਹੀਆਂ ਹਨ, ਜਿੰਨ੍ਹਾਂ ਦੀ ਲਹਿੰਦੇ ਪੰਜਾਬ ਵਿੱਚ ਵੱਧ ਰਹੀ ਮੰਗ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਕੱਲ੍ਹ ਰਿਲੀਜ਼ ਹੋਣ ਜਾ ਰਹੀ ਇੱਕ ਹੋਰ ਬਹੁ-ਚਰਚਿਤ ਪੰਜਾਬੀ ਫਿਲਮ 'ਦਾਰੂ ਨਾ ਪੀਂਦਾ ਹੋਵੇ', ਜੋ ਉਥੋਂ ਦੇ ਵੱਡੀ ਗਿਣਤੀ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

'ਬਰੋਕਸਵੁੱਡ ਫਿਲਮ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਰਾਜੀਵ ਧਿੰਗੜਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਅਤੇ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ ਕਪਿਲ ਸ਼ਰਮਾ ਸਟਾਰਰ ਹਿੰਦੀ ਫਿਲਮ 'ਫਿਰੰਗੀ' ਤੋਂ ਇਲਾਵਾ ਅਮਰਿੰਦਰ ਗਿੱਲ-ਸਰਗੁਣ ਮਹਿਤਾ ਦੀ 'ਲਵ ਪੰਜਾਬ' ਅਤੇ ਰਣਜੀਤ ਬਾਵਾ ਦੀ 'ਤਾਰਾ ਮੀਰਾ' ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਦੇ ਨਾਲ-ਨਾਲ ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਗੁਰੂ ਰੰਧਾਵਾ ਸਟਾਰਰ ਪੰਜਾਬੀ ਫਿਲਮ 'ਸ਼ਾਹਕੋਟ' ਵੀ ਰਿਲੀਜ਼ ਲਈ ਤਿਆਰ ਹੈ।

ਪਾਲੀਵੁੱਡ-ਬਾਲੀਵੁੱਡ ਤੋਂ ਲੈ ਕੇ ਵਿਦੇਸ਼ੀ ਸਿਨੇਮਾ ਗਲਿਆਰਿਆਂ ਤੱਕ ਚਰਚਾ ਅਤੇ ਸਲਾਹੁਤਾ ਦਾ ਕੇਂਦਰ-ਬਿੰਦੂ ਬਣੀ ਉਕਤ ਦਿਲਚਸਪ ਪੰਜਾਬੀ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਅਮਰਿੰਦਰ ਗਿੱਲ, ਜਫ਼ਰੀ ਖਾਨ, ਪੁਖਰਾਜ ਸੰਧੂ, ਪੰਨੂ ਸੇਖੋਂ, ਨੈਨਾ ਬੱਤਰਾ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਹਨ।

ਸਾਫ-ਸੁਥਰੇ ਅਤੇ ਸੰਦੇਸ਼ਮਕ ਕੰਟੈਂਟ ਅਧਾਰਿਤ ਉਕਤ ਫਿਲਮ ਪਾਕਿਸਤਾਨ ਭਰ ਵਿੱਚ ਕੁੱਲ 42 ਸਕ੍ਰੀਨਜ਼ ਉੱਪਰ ਰਿਲੀਜ਼ ਹੋਣ ਜਾ ਰਹੀ ਹੈ, ਜਿੰਨ੍ਹਾਂ ਵਿੱਚ ਲਾਹੌਰ ਦੇ 13, ਰਾਵਲਪਿੰਡੀ ਦੇ 2, ਇਸਲਾਮਾਬਾਦ ਦੇ 6, ਫੈਜ਼ਲਾਬਾਦ ਦੇ 6, ਗੁੱਜਰਾਂਵਾਲਾ ਦੇ 3, ਮੁਲਤਾਨ ਦੇ 2, ਸਰਗੋਧਾ ਦੇ 2, ਗੁਜਰਾਤ ਦੇ 2, ਮੰਡੀ ਬਹਾਦੂਦੀਨ ਦੇ 1, ਸਾਹੀਵਾਲ ਦੇ 1, ਸਿਆਲਕੋਟ ਦੇ 2, ਬੁਰੇਵਾਲਾ ਅਤੇ ਜੇਹਲਮ ਦੇ 1-1 ਸਿਨੇਮਾਘਰ ਸ਼ਾਮਿਲ ਹਨ, ਜਿੱਥੋ ਦੇ ਥੀਏਟਰ ਨੂੰ ਵਿਆਹ ਸਮਾਰੋਹਾਂ ਵਾਂਗ ਸਜਾਇਆ ਜਾ ਰਿਹਾ ਹੈ, ਜਿਸ ਸੰਬੰਧਤ ਹੋ ਰਹੀਆਂ ਤਿਆਰੀਆਂ ਅਤੇ ਫਿਲਮ ਪ੍ਰਤੀ ਦਰਸ਼ਕਾਂ ਦੀ ਉਤਸੁਕਤਾ ਨੂੰ ਵੇਖਦਿਆਂ ਇਹ ਪੂਰਨ ਉਮੀਦ ਕੀਤੀ ਜਾ ਸਕਦੀ ਹੈ ਕਿ 'ਜੱਟ ਐਂਡ ਜੂਲੀਅਟ 3' ਤੋਂ ਬਾਅਦ ਲਹਿੰਦੇ ਪੰਜਾਬ ਵਿੱਚ ਸਭ ਤੋਂ ਵੱਧ ਸਿਨੇਮਾ ਕਾਰੋਬਾਰ ਕਰਨ ਵਾਲੀ ਇਹ ਪਾਲੀਵੁੱਡ ਦੀ ਦੂਜੀ ਫਿਲਮ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.