ਫਰੀਦਕੋਟ: ਪੰਜਾਬੀ ਸਿਨੇਮਾਂ ਲਈ ਬਣਾਈਆਂ ਜਾ ਰਹੀਆ ਅਰਥ-ਭਰਪੂਰ ਅਤੇ ਅਲੱਗ ਕੰਟੈਂਟ 'ਤੇ ਆਧਾਰਿਤ ਫਿਲਮਾਂ ਦੀ ਲੜੀ ਅਧੀਨ ਹੀ ਇੱਕ ਹੋਰ ਪੰਜਾਬੀ ਫ਼ਿਲਮ 'ਬਾਪੂ ਜ਼ਿਮੀਦਾਰ ਪੁੱਤ ਕਲਾਕਾਰ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੁਆਰਾ ਇੱਕ ਹੋਰ ਨਵ ਅਤੇ ਪ੍ਰਤਿਭਾਵਾਨ ਨਿਰਦੇਸ਼ਕ ਬੱਲੀ ਸਿੰਘ ਪਾਲੀਵੁਡ 'ਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ।
'ਐਨ.ਬੀ ਮੋਸ਼ਨ ਪਿਕਚਰਜ਼' ਦੇ ਬੈਨਰ ਅਤੇ 'ਡਰੀਮ ਟਰੈਵਲ' ਦੀ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਦੋਨੋ ਜੁੰਮੇਵਾਰੀਆਂ ਬੱਲੀ ਸਿੰਘ ਸੰਭਾਲ ਰਹੇ ਹਨ। ਉਨ੍ਹਾਂ ਅਨੁਸਾਰ ਦਿਲਚਸਪ ਡਰਾਮਾ ਅਤੇ ਭਾਵਪੂਰਨ ਜਜ਼ਬਾਤਾਂ ਅਧੀਨ ਬਣਾਈ ਜਾ ਰਹੀ ਇਸ ਪਰਿਵਾਰਿਕ ਫ਼ਿਲਮ ਵਿੱਚ ਆਹਲਾ ਸਿਨੇਮਾਂ ਸਿਰਜਣਾ ਦੇ ਕਈ ਬੇਹਤਰੀਣ ਰੰਗ ਦਰਸ਼ਕਾਂ ਨੂੰ ਦੇਖਣ ਲਈ ਮਿਲਣਗੇ।
ਸਾਲ 2026 'ਚ ਰਿਲੀਜ਼ ਹੋਵੇਗੀ ਫਿਲਮ
ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਅਰਸ਼ ਵਿਰਕ ਅਤੇ ਨਵੀਨ ਭਾਰਦਵਾਜ ਹਨ। ਨਿਰਮਾਣ ਟੀਮ ਅਨੁਸਾਰ, ਤਕਨੀਕੀ ਪੱਖੋ ਉਚ ਪੱਧਰੀ ਮਾਪਦੰਡਾਂ ਅਧੀਨ ਬਣਾਈ ਜਾ ਰਹੀ ਇਹ ਫ਼ਿਲਮ ਸਾਲ 2026 ਵਿੱਚ ਵਰਲਡ ਵਾਈਡ ਰਿਲੀਜ਼ ਕੀਤੀ ਜਾਵੇਗੀ ।
ਬੱਲੀ ਸਿੰਘ ਦਾ ਕਰੀਅਰ
ਇਸ ਫ਼ਿਲਮ ਦੁਆਰਾ ਨਿਰਦੇਸ਼ਕ ਦੇ ਰੂਪ ਵਿੱਚ ਨਵੀਆਂ ਪੈੜਾ ਸਿਰਜਣ ਜਾ ਰਹੇ ਬੱਲੀ ਸਿੰਘ ਦੇ ਕਰਿਅਰ ਵੱਲ ਨਜ਼ਰਸਾਨੀ ਕੀਤੀ ਜਾਵੇ, ਤਾਂ ਕਈ ਫਿਲਮਾਂ, ਲਘੂ ਸੀਰੀਜ਼ ਅਤੇ ਮਿਊਜ਼ਿਕ ਵੀਡੀਓਜ਼ ਨੂੰ ਪ੍ਰਭਾਵੀ ਨਕਸ਼ ਦੇਣ ਵਿੱਚ ਬੱਲੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਉਨ੍ਹਾਂ ਵੱਲੋ ਕੀਤੇ ਗਏ ਪ੍ਰੋਜੈਕਟਸ 'ਚ ਪੰਜਾਬੀ ਫ਼ਿਲਮ ਸਿਕੰਦਰ ਤੋਂ ਇਲਾਵਾ ਲਘੂ ਫ਼ਿਲਮ ਖਾਨਦਾਨੀ ਬੰਦੇ, ਮਿਊਜ਼ਿਕ ਵੀਡੀਓ ਪਿੰਡਾਂ ਆਲੇ, ਲਾਰੇ, ਵੇਟ ਐਂਡ ਵਾਚ, ਮੂਲ ਮੰਤਰ, ਵਾਹਿਗੁਰੂ, ਗਾਨੀ, ਪਾਣੀ ਵਾਂਗੂ, ਵੈਰ, ਪੰਜੇਂਬ, ਚੰਡੀਗੜ੍ਹ, ਲਾਹੌਰ, ਨੋ ਵਰੀਜ, ਕੰਗਣਾ, ਕਸੂਰ, ਨਾਮ ਜੱਟ ਦਾ ਆਦਿ ਸ਼ੁਮਾਰ ਰਹੇ ਹਨ। ਇਨ੍ਹਾਂ ਪ੍ਰੋਜੈਕਟਸ ਨੂੰ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਗਿਆ ਸੀ।
ਇਸ ਫ਼ਿਲਮ ਦੀ ਸਟਾਰ-ਕਾਸਟ ਅਤੇ ਹੋਰਨਾਂ ਅਹਿਮ ਪਹਿਲੂਆ ਨੂੰ ਫਿਲਹਾਲ ਰਵੀਲ ਨਹੀਂ ਕੀਤਾ ਗਿਆ, ਪਰ ਇਸ ਦੇ ਬਾਵਜੂਦ ਜਾਰੀ ਕੀਤੀ ਗਈ ਨਿਵੇਕਲੀ ਝਲਕ ਦੇ ਚਲਦਿਆ ਇਹ ਫ਼ਿਲਮ ਦਰਸ਼ਕਾਂ ਵਿੱਚ ਉਤਸੁਕਤਾ ਦਾ ਕੇਂਦਰ-ਬਿੰਦੂ ਬਣਦੀ ਜਾ ਰਹੀ ਹੈ, ਜਿਸ ਦੀ ਪਹਿਲੀ ਝਲਕ ਨੂੰ ਮਿਲ ਰਹੇ ਹੁੰਗਾਰੇ ਨੂੰ ਲੈ ਕੇ ਪੂਰੀ ਟੀਮ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ:-