ETV Bharat / entertainment

ਗਿੱਪੀ ਗਰੇਵਾਲ ਕਰ ਰਹੇ ਨੇ ਵੱਡੇ ਬਜਟ ਵਾਲੀ ਫਿਲਮ 'ਅਕਾਲ' ਦੀ ਤਿਆਰ, ਟੀਮ ਨਾਲ ਸੈੱਟ ਦਾ ਲਿਆ ਜਾਇਜ਼ਾ - FILM AKAAL SHOOTING

ਗਿੱਪੀ ਗਰੇਵਾਲ ਇਸ ਸਮੇਂ ਆਪਣੀ ਤਾਜ਼ਾ ਐਲਾਨੀ ਗਈ ਫਿਲਮ ਅਕਾਲ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ।

Punjabi film Akaal
Gippy Grewal (instagram)
author img

By ETV Bharat Entertainment Team

Published : Nov 11, 2024, 3:36 PM IST

ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ 'ਅਰਦਾਸ ਸਰਬੱਤ ਦੇ ਭਲੇ ਦੀ' ਜਿਹੀ ਬਿਹਤਰੀਨ ਅਤੇ ਅਰਥ-ਭਰਪੂਰ ਫਿਲਮ ਦਾ ਨਿਰਮਿਤ ਅਤੇ ਨਿਰਦੇਸ਼ਿਤ ਕਰ ਚੁੱਕੇ ਗਿੱਪੀ ਗਰੇਵਾਲ ਅੱਜਕੱਲ੍ਹ ਅਪਣੀ ਆਉਣ ਵਾਲੀ ਫਿਲਮ 'ਅਕਾਲ' ਦੀਆਂ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਨੂੰ ਤੇਜ਼ੀ ਨਾਲ ਅੰਜ਼ਾਮ ਦੇ ਰਹੇ ਹਨ, ਜਿੰਨ੍ਹਾਂ ਦੀ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਇਸ ਫਿਲਮ ਲਈ ਵਿਸ਼ਾਲ ਸੈੱਟਸ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿੰਨ੍ਹਾਂ ਦੇ ਸਿਰਜੇ ਜਾ ਰਹੇ ਇਸ ਆਲੀਸ਼ਾਨ ਵਜੂਦ ਦਾ ਉਨ੍ਹਾਂ ਟੀਮ ਸਮੇਤ ਵਿਸ਼ੇਸ਼ ਜਾਇਜ਼ਾ ਲਿਆ।

'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣ ਰਹੀ ਉਕਤ ਬਿੱਗ ਸੈੱਟਅੱਪ ਅਤੇ ਪੀਰੀਅਡ ਡਰਾਮਾ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਪੱਖ ਗਿੱਪੀ ਗਰੇਵਾਲ ਖੁਦ ਸੰਭਾਲ ਰਹੇ ਹਨ, ਜਦ ਕਿ ਇਸ ਦਾ ਨਿਰਮਾਣ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਦੁਆਰਾ ਅੰਜ਼ਾਮ ਦਿੱਤਾ ਜਾਵੇਗਾ।

ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਮੇਘਾ ਬਜਟ ਅਤੇ ਮਲਟੀ-ਸਟਾਰਰ ਫਿਲਮਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਜਾ ਰਹੀ ਉਕਤ ਫਿਲਮ ਦੇ ਸਿਨੇਮੈਟੋਗ੍ਰਾਫਰੀ ਪੱਖ ਬਲਜੀਤ ਸਿੰਘ ਦਿਓ ਸੰਭਾਲਣਗੇ, ਜੋ ਇਸ ਤੋਂ ਪਹਿਲਾਂ ਬੇਸ਼ੁਮਾਰ ਪੰਜਾਬੀ ਫਿਲਮਾਂ ਨੂੰ ਸ਼ਾਨਦਾਰ ਅਤੇ ਲੈਵਿਸ਼ ਲੁੱਕ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿੰਨ੍ਹਾਂ ਵਿੱਚ 'ਮਿਰਜ਼ਾ ਦਾ ਅਨਟੋਲਡ ਸਟੋਰੀ', 'ਮੰਜੇ ਬਿਸਤਰੇ', 'ਮੰਜੇ ਬਿਸਤਰੇ 2', 'ਫਰਾਰ', 'ਮਾਂ', 'ਡਾਕਾ', 'ਹੀਰੋ ਨਾਮ ਯਾਦ ਰੱਖੀ' ਆਦਿ ਸ਼ਾਮਿਲ ਰਹੀਆਂ ਹਨ।

ਮੂਲ ਰੂਪ ਵਿੱਚ ਕੈਨੇਡਾ ਸੰਬੰਧਤ ਸਿਨੇਮੈਟੋਗ੍ਰਾਫਰ ਬਲਜੀਤ ਸਿੰਘ ਦਿਓ ਕੈਮਰੇ ਦੀ ਬਾਕਮਾਲ ਤਕਨੀਕੀ ਸਮਝ ਰੱਖਦੇ ਹਨ, ਜਿੰਨ੍ਹਾਂ ਦੀ ਗਿੱਪੀ ਗਰੇਵਾਲ ਨਾਲ ਸਿਨੇਮਾ ਕੈਮਿਸਟਰੀ ਅਤੇ ਸਿਰਜਣਾਤਮਕ ਸੁਮੇਲਤਾ ਸਮੇਂ ਦਰ ਸਮੇਂ ਲਾਜਵਾਬ ਸਾਬਤ ਹੋਈ ਹੈ ਅਤੇ ਇਹੀ ਕਾਰਨ ਦੀ ਉਕਤ ਫਿਲਮ ਦੇ ਲਗਾਏ ਜਾ ਰਹੇ ਸੈੱਟਸ ਵਿੱਚ ਵੀ ਉਹ ਸਰਗਰਮੀ ਨਾਲ ਅਪਣਾ ਯੋਗਦਾਨ ਦੇ ਰਹੇ ਹਨ।

ਸਿਨੇਮਾ ਗਲਿਆਰਿਆਂ ਵਿੱਚ ਨਿਰਮਾਣ ਪੜ੍ਹਾਅ ਤੋਂ ਹੀ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣਦੀ ਜਾ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ ਅਤੇ ਬਾਲੀਵੁੱਡ ਦੇ ਸੁਪ੍ਰਸਿੱਧ ਐਕਟਰ ਨਿਕਤਨ ਧੀਰ ਵੀ ਮਹੱਤਵਪੂਰਨ ਸਪੋਰਟਿੰਗ ਰੋਲਜ਼ ਵਿੱਚ ਵਿਖਾਈ ਦੇਣਗੇ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.