ਮੁੰਬਈ: ਬਾਲੀਵੁੱਡ ਦੀ 'ਦੇਸੀ ਗਰਲ' ਪ੍ਰਿਅੰਕਾ ਚੋਪੜਾ ਦਾ ਪੈਰ ਲਿਫਟ 'ਚ ਫਸ ਗਿਆ। ਦਰਅਸਲ, ਜਦੋਂ ਇੱਕ ਇਵੈਂਟ ਵਿੱਚ ਪਹੁੰਚੀ ਪ੍ਰਿਅੰਕਾ ਚੋਪੜਾ ਲਿਫਟ ਵਿੱਚ ਫੋਟੋਸ਼ੂਟ ਕਰਵਾ ਰਹੀ ਸੀ, ਉਸ ਸਮੇਂ ਕੁਝ ਅਜਿਹਾ ਹੋਇਆ ਕਿ 'ਦੇਸੀ ਗਰਲ' ਦੀ ਚੀਕ ਨਿਕਲ ਗਈ। ਪ੍ਰਿਅੰਕਾ ਚੋਪੜਾ ਦੇ ਪੈਰਾਂ ਦੇ ਨਾਲ-ਨਾਲ ਉਸ ਦੇ ਸੈਂਡਲ ਲਿਫਟ 'ਚ ਫਸਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਆਓ ਜਾਣਦੇ ਹਾਂ ਕੀ ਹੋਇਆ ਜਦੋਂ ਪ੍ਰਿਅੰਕਾ ਚੋਪੜਾ ਦਾ ਸੈਂਡਲ ਲਿਫਟ 'ਚ ਫਸ ਗਿਆ।
ਵਾਇਰਲ ਹੋ ਰਹੀ ਵੀਡੀਓ 'ਚ ਪ੍ਰਿਅੰਕਾ ਚੋਪੜਾ ਗੋਲਡਨ ਰੰਗ ਦੇ ਗਾਊਨ 'ਚ ਨਜ਼ਰ ਆ ਰਹੀ ਹੈ। ਇਸ 'ਤੇ ਪ੍ਰਿਅੰਕਾ ਨੇ ਹਾਈ ਹੀਲ ਪਹਿਨੀ ਹੋਈ ਹੈ ਅਤੇ 'ਦੇਸੀ ਗਰਲ' ਦੇ ਇਸ ਲੁੱਕ ਦੇ ਸਾਹਮਣੇ ਸਾਰੀਆਂ ਵਿਦੇਸ਼ੀ ਸੁੰਦਰੀਆਂ ਵੀ ਫੇਲ੍ਹ ਹੋ ਗਈਆਂ ਹਨ।
ਵਾਇਰਲ ਵੀਡੀਓ ਦੀ ਗੱਲ ਕਰੀਏ ਤਾਂ ਇਸ ਵਿੱਚ ਪ੍ਰਿਅੰਕਾ ਲਿਫਟ ਦੇ ਅੰਦਰ ਖੜ੍ਹੀ ਹੈ ਅਤੇ ਇੱਕ ਪੈਰ ਲਿਫਟ ਦੇ ਦਰਵਾਜ਼ੇ ਕੋਲ ਹੈ। ਅਜਿਹੇ 'ਚ ਫੋਟੋ ਸੈਸ਼ਨ ਦੌਰਾਨ ਅਦਾਕਾਰਾ ਦਾ ਪੈਰ ਦਰਵਾਜ਼ਾ ਬੰਦ ਕਰਨ ਵਾਲੇ ਮੋਲਡ 'ਚ ਫਸ ਜਾਂਦਾ ਹੈ। ਇਸ ਤੋਂ ਬਾਅਦ ਪ੍ਰਿਅੰਕਾ ਥੋੜੀ ਡਰ ਜਾਂਦੀ ਹੈ ਅਤੇ ਉਹ ਤੁਰੰਤ ਇਸ ਪਲ ਨੂੰ ਮਜ਼ੇਦਾਰ ਬਣਾ ਦਿੰਦੀ ਹੈ।
- ਸ਼ੁਭਮਨ ਗਿੱਲ ਨਾਲ ਆਪਣੇ ਵਿਆਹ ਦੀ ਅਫ਼ਵਾਹ ਉਤੇ ਬੋਲੀ ਇਹ ਹਸੀਨਾ, ਦੱਸਿਆ ਸਾਰਾ ਸੱਚ - Shubman Gill
- ਅੱਜ ਸਿਨੇਮਾਘਰਾਂ ਦਾ ਹਿੱਸਾ ਨਹੀਂ ਬਣੇਗੀ ਪੰਜਾਬੀ ਫਿਲਮ 'ਅੱਲੜ੍ਹ ਵਰੇਸ', ਅੱਗੇ ਖਿਸਕੀ ਰਿਲੀਜ਼ ਡੇਟ - Allhar Vres release date postponed
- ਪੰਜਾਬ ਪੁੱਜੇ ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ, ਇਸ ਫਿਲਮ ਦੇ ਦ੍ਰਿਸ਼ਾਂ ਨੂੰ ਦੇਣਗੇ ਅੰਜ਼ਾਮ - Sham Kaushal
ਪ੍ਰਿਅੰਕਾ ਚੋਪੜਾ ਦਾ ਵਰਕਫਰੰਟ: ਪ੍ਰਿਅੰਕਾ ਚੋਪੜਾ ਨੇ ਹਾਲ ਹੀ ਵਿੱਚ ਆਪਣੀ ਹਾਲੀਵੁੱਡ ਫਿਲਮ ਹੈੱਡ ਆਫ ਸਟੇਟ ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਫਿਲਮ 'ਚ ਉਹ ਸਾਬਕਾ ਪਹਿਲਵਾਨ ਜੌਨ ਸੀਨਾ ਅਤੇ ਹਾਲੀਵੁੱਡ ਸਟਾਰ ਇਦਰੀਸ ਐਲਬਾ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਪ੍ਰਿਅੰਕਾ ਚੋਪੜਾ ਬਾਲੀਵੁੱਡ 'ਚ ਫਿਲਮਕਾਰ ਫਰਹਾਨ ਅਖਤਰ ਦੀ ਫਿਲਮ 'ਜੀ ਲੇ ਜ਼ਰਾ' 'ਚ ਨਜ਼ਰ ਆਵੇਗੀ, ਜੋ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ।