ETV Bharat / entertainment

ਚੰਡੀਗੜ੍ਹ ਵਾਲਿਆਂ ਦਾ ਦਿਲ ਜਿੱਤਣ ਆ ਰਿਹਾ ਦਿਲਜੀਤ ਦੁਸਾਂਝ, ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਨੇ ਸ਼ੋਅ ਦੀਆਂ ਤਿਆਰੀਆਂ - DILJIT DOSANJH CONCERT

ਚੰਡੀਗੜ੍ਹ 'ਚ ਦਿਲਜੀਤ ਆਪਣੇ ਦਿਲ-ਲੂਮਿਨਾਟੀ ਟੂਰ ਇੰਡੀਆ ਦੇ ਤਹਿਤ ਸ਼ਹਿਰ 'ਚ ਇੱਕ ਕੰਸਰਟ ਕਰਨ ਜਾ ਰਹੇ ਹਨ, ਜਿਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।

Diljit Dosanjh concert in Chandigarh
Diljit Dosanjh concert in Chandigarh (Etv Bharat)
author img

By ETV Bharat Entertainment Team

Published : Dec 13, 2024, 10:12 AM IST

ਚੰਡੀਗੜ੍ਹ: ਦਿਲਜੀਤ ਦੁਸਾਂਝ ਆਪਣੇ ਦਿਲ-ਲੂਮਿਨਾਟੀ ਟੂਰ ਨੂੰ ਲੈ ਕੇ ਚੰਡੀਗੜ੍ਹ 'ਚ ਹੋਣ ਵਾਲੇ ਕੰਸਰਟ ਤੋਂ ਪਹਿਲਾਂ ਹੀ ਸੁਰਖੀਆਂ 'ਚ ਬਣੇ ਹੋਏ ਹਨ। ਜਿੱਥੇ ਮੰਗਲਵਾਰ ਨੂੰ ਚੰਡੀਗੜ੍ਹ ਦੀਆਂ ਰੈਜ਼ੀਡੈਂਟ ਵੈਲਫੇਅਰ ਅਤੇ ਹੋਰ ਸਮਾਜਿਕ ਸੰਸਥਾਵਾਂ ਨੇ ਕੰਸਰਟ ਨੂੰ ਲੈ ਕੇ ਇਤਰਾਜ਼ ਉਠਾਇਆ। ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਦਿਲਜੀਤ ਦੁਸਾਂਝ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਸੰਗੀਤ ਸਮਾਰੋਹ ਦੌਰਾਨ ਬੱਚਿਆਂ ਨੂੰ ਸਟੇਜ 'ਤੇ ਨਾ ਬੁਲਾਵੇ।

14 ਦਸੰਬਰ ਨੂੰ ਹੈ ਦਿਲਜੀਤ ਦਾ ਕੰਸਰਟ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਕੰਸਰਟ 14 ਦਸੰਬਰ ਯਾਨੀ ਸ਼ਨੀਵਾਰ ਨੂੰ ਚੰਡੀਗੜ੍ਹ 'ਚ ਹੋਣ ਜਾ ਰਿਹਾ ਹੈ। ਦੂਜੇ ਪਾਸੇ ਚੰਡੀਗੜ੍ਹ ਦੀਆਂ ਸਮਾਜਸੇਵੀ ਸੰਸਥਾਵਾਂ ਇਸ ਸੰਗੀਤ ਸਮਾਰੋਹ ਨੂੰ ਲੈ ਕੇ ਇਤਰਾਜ਼ ਉਠਾ ਰਹੀਆਂ ਸਨ ਪਰ ਇਸ ਸਭ ਦੇ ਬਾਵਜੂਦ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਸ਼ਨੀਵਾਰ ਨੂੰ ਹੋਣ ਵਾਲੇ ਕੰਸਰਟ ਲਈ ਵੀਰਵਾਰ ਨੂੰ ਹੀ ਚੰਡੀਗੜ੍ਹ ਟਰੈਫਿਕ ਪੁਲਸ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।

ਕੰਸਰਟ ਵਾਲੀ ਥਾਂ ਦੀ ਗਰਾਊਂਡ ਰਿਪੋਰਟ

ਸੈਕਟਰ-34 ਸਥਿਤ ਐਗਜ਼ੀਬਿਸ਼ਨ ਗਰਾਊਂਡ ਵਿੱਚ ਦਿਲਜੀਤ ਦੁਸਾਂਝ ਦੇ ਕੰਸਰਟ ਨੂੰ ਲੈ ਕੇ ਪ੍ਰਬੰਧਕ ਸਖ਼ਤ ਰੁਖ਼ ਅਪਣਾ ਰਹੇ ਹਨ। ਜਿਸ ਥਾਂ 'ਤੇ ਸਟੇਜ ਲਗਾਈ ਗਈ ਹੈ, ਉੱਥੇ ਕਿਸੇ ਵੀ ਮੀਡੀਆ ਕਰਮੀਆਂ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਹੈ। ਪੁੱਛਣ 'ਤੇ ਉਥੇ ਕੰਮ ਕਰ ਰਹੇ ਕਰਮਚਾਰੀਆਂ ਨੇ ਦੱਸਿਆ ਕਿ ਕਰਨ ਔਜਲਾ ਦੇ ਸਮੇਂ 'ਚ ਕਰਵਾਏ ਗਏ ਕੰਸਰਟ ਦੌਰਾਨ ਸਿਰਫ ਘੱਟ ਜਗ੍ਹਾਂ ਹੀ ਕਵਰ ਕੀਤੀ ਗਈ ਸੀ ਪਰ ਦਿਲਜੀਤ ਦੁਸਾਂਝ ਦੇ ਕੰਸਰਟ ਲਈ ਵੱਡੀ ਸਟੇਜ ਦੇ ਨਾਲ-ਨਾਲ ਲੋਕਾਂ ਲਈ ਜਗ੍ਹਾਂ ਵੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਲੇ-ਦੁਆਲੇ ਦੇ ਸਾਰੇ ਸੈਕਟਰਾਂ ਵਿੱਚ ਪਾਰਕਿੰਗ ਦੇ ਵੀ ਪ੍ਰਬੰਧ ਕੀਤੇ ਗਏ ਹਨ।

ਕੰਸਰਟ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ

ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਇਹ ਪਹਿਲਾਂ ਕੰਸਰਟ ਹੈ ਜੋ ਚੰਡੀਗੜ੍ਹ ਵਿੱਚ ਕਰਵਾਇਆ ਜਾ ਰਿਹਾ ਹੈ। ਜਿਵੇਂ ਹੀ ਇਸ ਸੰਗੀਤ ਸਮਾਰੋਹ ਦਾ ਐਲਾਨ ਹੋਇਆ, ਸਾਰੀਆਂ ਟਿਕਟਾਂ ਵਿਕ ਗਈਆਂ। ਪਿਛਲੇ ਦੋ ਮਹੀਨਿਆਂ ਤੋਂ ਇਸ ਕੰਸਰਟ ਬਾਰੇ ਲਗਾਤਾਰ ਚਰਚਾ ਚੱਲ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਕਰਨ ਔਜਲਾ ਦਾ ਵੀ ਇੱਕ ਸਮਾਰੋਹ ਸੈਕਟਰ 34 ਵਿੱਚ ਹੋਇਆ ਸੀ, ਉਸ ਕੰਸਰਟ ਦੌਰਾਨ ਚੰਡੀਗੜ੍ਹ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਚੰਡੀਗੜ੍ਹ ਟਰੈਫਿਕ ਪੁਲਿਸ ਦੇ ਪ੍ਰਬੰਧਾਂ ’ਤੇ ਵੀ ਕਈ ਸਵਾਲ ਖੜ੍ਹੇ ਕੀਤੇ ਗਏ।

ਕੰਸਰਟ ਦੌਰਾਨ ਹੋਣਗੇ ਸਖ਼ਤ ਨਿਯਮ

ਹਾਲ ਹੀ ਵਿੱਚ ਚੰਡੀਗੜ੍ਹ ਦੇ ਡੀਸੀ ਨਾਲ ਚੰਡੀਗੜ੍ਹ ਦੀ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ, ਟਰੇਡ ਆਰਗੇਨਾਈਜ਼ੇਸ਼ਨ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਤਰਫੋਂ ਮੀਟਿੰਗ ਕੀਤੀ ਗਈ, ਜਿੱਥੇ ਉਨ੍ਹਾਂ ਨੇ ਕਰਵਾਏ ਜਾ ਰਹੇ ਸੰਗੀਤ ਸਮਾਰੋਹ ਦੌਰਾਨ ਪਾਲਣਾ ਕੀਤੇ ਜਾਣ ਵਾਲੇ ਨਿਯਮਾਂ ਬਾਰੇ ਚਰਚਾ ਕੀਤੀ। ਸੈਕਟਰ 34 ਸਥਿਤ ਪ੍ਰਦਰਸ਼ਨੀ ਗਰਾਊਂਡ ਵਿਖੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਈ ਮੁੱਦੇ ਉਠਾਏ ਗਏ, ਜਿਨ੍ਹਾਂ ਵਿੱਚ ਸੜਕ ਜਾਮ, ਸ਼ੋਰ ਪ੍ਰਦੂਸ਼ਣ ਅਤੇ ਪਟਾਕਿਆਂ ਸੰਬੰਧੀ ਸਵਾਲ ਉਠਾਏ ਗਏ।

ਇਸ ਦੇ ਜਵਾਬ ਵਿੱਚ ਡੀਸੀ ਨੇ ਸਾਰਿਆਂ ਨੂੰ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਮਾਰੋਹ ਵਿੱਚ ਸਖ਼ਤ ਨਿਯਮ ਲਾਗੂ ਕੀਤੇ ਜਾਣਗੇ। ਇਸ ਦੌਰਾਨ ਚੰਡੀਗੜ੍ਹ ਚਾਈਲਡ ਰਾਈਟਸ ਪ੍ਰੋਟੈਕਸ਼ਨ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਅਤੇ ਦਿਲਜੀਤ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ 'ਪਟਿਆਲਾ ਪੈੱਗ', '5 ਤਾਰਾ' ਅਤੇ 'ਕੇਸ' ਵਰਗੇ ਗੀਤ ਵਿਗਾੜ ਕੇ ਨਾ ਗਾਏ ਜਾਣ ਅਤੇ ਛੋਟੇ ਬੱਚਿਆਂ ਨੂੰ ਸਟੇਜ 'ਤੇ ਨਾ ਬੁਲਾਇਆ ਜਾਵੇ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.