ਚੰਡੀਗੜ੍ਹ: ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਮਾਣਮੱਤੀ ਪਹਿਚਾਣ ਅਤੇ ਸ਼ਾਨਦਾਰ ਵਜ਼ੂਦ ਸਥਾਪਿਤ ਕਰ ਚੁੱਕੇ ਹਨ ਪ੍ਰੀਤ ਸੰਘਰੇੜੀ, ਜੋ ਹੁਣ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਨਵੇਂ ਆਯਾਮ ਸਿਰਜਣ ਦਾ ਰਾਹ ਤੇਜ਼ੀ ਨਾਲ ਸਰ ਕਰ ਰਹੇ ਹਨ, ਜਿਸ ਦਾ ਹੀ ਇਜ਼ਹਾਰ ਬਿਆਨ ਕਰਨ ਜਾ ਰਹੀ ਹੈ ਉਨਾਂ ਦੀ ਸ਼ੁਰੂ ਹੋਣ ਜਾ ਰਹੀ ਨਵੀਂ ਪੰਜਾਬੀ ਫਿਲਮ 'ਮੇਰਾ ਸਵੀਟੂ', ਜਿਸ ਦਾ ਨਿਰਦੇਸ਼ਨ ਪਾਲੀਵੁੱਡ ਦੇ ਉਭਰਦੇ ਅਤੇ ਪ੍ਰਤਿਭਾਵਾਨ ਫਿਲਮਕਾਰ ਮਨਵੀਰ ਬਰਾੜ ਕਰਨਗੇ, ਜੋ ਇੰਨੀਂ ਦਿਨੀਂ ਅਪਣੀ ਪਹਿਲੀ ਅਤੇ ਹਾਲ ਹੀ ਵਿੱਚ ਸੰਪੂਰਨ ਹੋਈ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਨੂੰ ਵੀ ਰਿਲੀਜਿੰਗ ਛੋਹਾਂ ਦੇਣ ਵਿੱਚ ਜੁਟੇ ਹੋਏ ਹਨ।
'ਓਮ ਜੀ ਸਿਨੇ ਵਰਲਡ' ਅਤੇ 'ਡਾਇਮੰਡ ਸਟਾਰ ਵਰਲਡ ਵਾਈਡਵਾਰਡ' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਆਸੂ ਮੁਨੀਸ਼ ਸਾਹਨੀ ਅਤੇ ਗੁਰਨਾਮ ਭੁੱਲਰ ਕਰ ਰਹੇ ਹਨ, ਜਿੰਨਾਂ ਦੀ ਇਕੱਠਿਆਂ ਬਣਾਈ ਜਾ ਰਹੀ ਇਹ ਉਨ੍ਹਾਂ ਦੀ ਦੂਸਰੀ ਫਿਲਮ ਹੈ, ਜੋ ਇਸ ਤੋਂ ਪਹਿਲਾਂ 'ਰੋਜ਼ ਰੋਜ਼ ਤੇ ਗੁਲਾਬ' ਵਿੱਚ ਵੀ ਸਾਂਝੀ ਕਲੋਬਰੇਸ਼ਨ ਕਰ ਚੁੱਕੇ ਹਨ, ਜੋ ਜਲਦ ਰਿਲੀਜ਼ ਹੋਣ ਜਾ ਰਹੀ ਹੈ।
- " class="align-text-top noRightClick twitterSection" data="">
ਜ਼ਿਲ੍ਹਾਂ ਸੰਗਰੂਰ ਅਧੀਨ ਪੈਂਦੇ ਪਿੰਡ ਸੰਘਰੇੜੀ ਨਾਲ ਸੰਬੰਧਤ ਹੋਣਹਾਰ ਗੀਤਕਾਰ ਪ੍ਰੀਤ ਸੰਘਰੇੜੀ ਲੇਖਕ ਦੇ ਤੌਰ 'ਤੇ ਸ਼ੁਰੂ ਹੋਣ ਜਾ ਰਹੀ ਅਪਣੀ ਇਸ ਨਵੀਂ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨਾਂ ਅਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਉਨਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਨਾਂ ਨੂੰ ਫਿਲਮੀ ਕਰੀਅਰ ਦੇ ਆਗਾਜ਼ ਦੌਰਾਨ ਹੀ ਲਗਾਤਾਰ ਦੂਸਰੀ ਵਾਰ ਨਾਮੀ-ਗਿਰਾਮੀ ਪ੍ਰੋਡੋਕਸ਼ਨ ਹਾਊਸ ਅਤੇ ਗੁਰਨਾਮ ਭੁੱਲਰ ਜਿਹੇ ਬਿਹਤਰੀਨ ਗਾਇਕ ਅਤੇ ਸੁਪਰ-ਸਟਾਰ ਲਈ ਲੇਖਨ ਕਰਨ ਦਾ ਅਵਸਰ ਮਿਲ ਰਿਹਾ ਹੈ, ਜੋ ਕਿ ਉਸ ਲਈ ਖੁਸ਼ਕਿਸਮਤੀ ਭਰੇ ਪਲ ਹਨ।
ਉਨਾਂ ਅੱਗੇ ਦੱਸਿਆ ਕਿ ਰੁਮਾਂਟਿਕ-ਕਾਮੇਡੀ ਕਹਾਣੀਸਾਰ ਅਧੀਨ ਬਣਾਈ ਜਾ ਰਹੀ ਇਸ ਦਿਲਚਸਪ ਫਿਲਮ ਨੂੰ ਇਸੇ ਸਾਲ ਦੇ ਅਕਤੂਬਰ ਮਹੀਨੇ ਵਰਲਡ-ਵਾਈਡ ਰਿਲੀਜ਼ ਕੀਤਾ ਜਾਵੇਗਾ, ਜਿਸ ਦੀ ਸਟਾਰ-ਕਾਸਟ ਅਤੇ ਹੋਰਨਾਂ ਪਹਿਲੂਆਂ ਦਾ ਰਸਮੀ ਐਲਾਨ ਜਲਦ ਕੀਤਾ ਜਾਵੇਗਾ।
ਪੰਜਾਬ ਅਤੇ ਪੰਜਾਬੀਅਤ ਨਾਲ ਅੋਤ ਪੋਤ ਗੀਤਕਾਰੀ ਨੂੰ ਤਰਜੀਹ ਦੇਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ ਇਸ ਉਮਦਾ ਗੀਤਕਾਰ ਅਤੇ ਲੇਖਕ, ਜਿੰਨਾਂ ਦੇ ਹੁਣ ਤੱਕ ਦੇ ਗੀਤਕਾਰੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਨਾਂ ਗੈਰ ਮਿਆਰੀ ਗੀਤਕਾਰੀ ਦੀ ਬਜਾਏ ਅਰਥ-ਭਰਪੂਰ ਅਤੇ ਪਰਿਵਾਰਿਕ ਗੀਤ ਰਚਨਾ ਨੂੰ ਹੀ ਹਮੇਸ਼ਾ ਤਰਜੀਹ ਦਿੱਤੀ ਹੈ, ਜਿੰਨ੍ਹਾਂ ਦੀ ਸਾਹਿਤਕ ਅਤੇ ਬਾਕਮਾਲ ਸ਼ਬਦੀ ਸੂਝ-ਬੂਝ ਦਾ ਅੰਦਾਜ਼ਾਂ ਉਨਾਂ ਦੇ ਹਰ ਗੀਤ 'ਵੇ ਮੈਂ ਲਵਲੀ ਜੀ, ਲਵਲੀ ’ਚ ਪੜਦੀ' (ਰਵਿੰਦਰ ਗਰੇਵਾਲ-ਸ਼ਿਪਰਾ ਗੋਇਲ), ਗੁੱਡੀਆਂ ਘਸਾਤੀਆਂ ਮੈਂ ਫੋਰਡ ਦੀਆਂ’ (ਦੀਪ ਢਿੱਲੋਂ-ਜੈਸਮੀਨ ਜੱਸੀ ), ਲਖਵਿੰਦਰ ਵਡਾਲੀ ਦਾ ਬੇਹੱਦ ਮਕਬੂਲ ਹੋਇਆ ਗੀਤ ‘ਕਦੇ ਮਾਂ ਯਾਦ ਆਉਂਦੀ ਕਦੇ ਪਿੰਡ’ ਆਦਿ ਨੂੰ ਮਿਲੀ ਅਪਾਰ ਮਕਬੂਲੀਅਤ ਤੋਂ ਵੀ ਭਲੀਭਾਂਤ ਲਗਾਇਆ ਜਾ ਸਕਦਾ ਹੈ।
ਮਾਲਵਾ ਦੇ ਪੜ੍ਹੇ ਲਿਖੇ ਪਰਿਵਾਰ ਨਾਲ ਤਾਲੁਕ ਰੱਖਦਾ ਇਹ ਹੋਣਹਾਰ ਗੀਤਕਾਰ ਐਮਏ ਹਿੰਦੀ ਅਤੇ ਪੰਜਾਬੀ, ਬੀ.ਐੱਡ, ਪੀ.ਜੀ.ਡੀ.ਸੀ.ਏ, ਐਮਐਸਈ, ਐਮਸੀਏ ਅਤੇ ਐਮ ਫਿਲ ਕਰਨ ਦੇ ਨਾਲ-ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਚਡੀ ਜਿਹੀਆਂ ਉੱਚ ਡਿਗਰੀਆਂ ਕਰਨ ਦਾ ਮਾਣ ਵੀ ਆਪਣੀ ਝੋਲੀ ਪਾ ਚੁੱਕਾ ਹੈ, ਜਿਸ ਦੁਆਰਾ ਲਿਖੇ ਫਿਲਮੀ ਗੀਤਾਂ ਨੂੰ ਨਛੱਤਰ ਗਿੱਲ, ਰੋਸ਼ਨ ਪ੍ਰਿੰਸ ਅਤੇ ਮੰਨਤ ਨੂਰ ਆਦਿ ਜਿਹੇ ਚਰਚਿਤ ਅਤੇ ਬਿਹਤਰੀਨ ਫਨਕਾਰ ਆਵਾਜ਼ਾਂ ਦੇ ਚੁੱਕੇ ਹਨ।