ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਸਥਾਪਤੀ ਲਈ ਪਿਛਲੇ ਲੰਮੇਂ ਸਮੇਂ ਤੋਂ ਸੰਘਰਸ਼ਸ਼ੀਲ ਹਨ ਆਦਾਕਾਰ ਪ੍ਰੀਤ ਬਾਠ, ਜੋ ਆਪਣੀ ਨਵੀਂ ਫਿਲਮ 'ਪਰਸ਼ਵਨ' ਦੁਆਰਾ ਇੱਕ ਹੋਰ ਪ੍ਰਭਾਵੀ ਪਾਰੀ ਵੱਲ ਵਧਣ ਜਾ ਰਹੇ ਹਨ, ਜਿੰਨ੍ਹਾਂ ਦੀ ਇਹ ਬਹੁ-ਚਰਚਿਤ ਪੰਜਾਬੀ ਫਿਲਮ 27 ਜੂਨ ਨੂੰ ਓਟੀਟੀ ਪਲੇਟਫ਼ਾਰਮ ਉਪਰ ਸਟਰੀਮ ਹੋਣ ਜਾ ਰਹੀ ਹੈ।
'ਗੁਰਾਇਆ ਡ੍ਰੀਮਜ਼ ਪ੍ਰੋਡੋਕਸ਼ਨ ਹਾਊਸ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਰੁਮਾਂਚਿਕ-ਡਰਾਮਾ ਅਤੇ ਐਕਸ਼ਨ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਨੌਜਵਾਨ ਫਿਲਮਕਾਰ ਹੈਪੀ ਕੌਸ਼ਲ ਵੱਲੋਂ ਕੀਤਾ ਗਿਆ ਹੈ, ਜੋ ਪਾਲੀਵੁੱਡ ਵਿੱਚ ਬਤੌਰ ਨਿਰਦੇਸ਼ਕ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ।
ਨਿਰਮਾਤਾ ਦਵਿੰਦਰ ਗੁਰਾਇਆ ਵੱਲੋਂ ਬਿੱਗ ਕੈਨਵਸ ਅਧੀਨ ਫਿਲਮਾਈ ਗਈ ਉਕਤ ਫਿਲਮ ਵਿੱਚ ਅਦਾਕਾਰ ਪ੍ਰੀਤ ਬਾਠ ਪਹਿਲੇ ਪ੍ਰੋਜੈਕਟਸ ਨਾਲੋਂ ਬਿਲਕੁੱਲ ਜੁਦਾ ਰੂਪ ਵਿੱਚ ਵਿਖਾਈ ਦੇਣਗੇ, ਜੋ ਦਰਸ਼ਕਾਂ ਨੂੰ ਆਪਣੇ ਇੱਕ ਹੋਰ ਅਦਾਕਾਰੀ ਸ਼ੇਡਜ਼ ਤੋਂ ਰੁਬਰੂ ਕਰਵਾਉਣ ਜਾ ਰਹੇ ਹਨ।
'ਪਰਛਾਵਾਂ ਵੀ ਓਨਾ ਚਿਰ ਨਾਲ ਖੜਦਾ, ਜਿੰਨਾ ਚਿਰ ਸੂਰਜ ਦੀਆਂ ਰੌਸ਼ਨੀਆਂ' ਦੀ ਟੈਗ ਲਾਈਨ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਭਾਵਪੂਰਨ ਥੀਮ ਅਧਾਰਿਤ ਇਹ ਫਿਲਮ ਇੱਕ ਐਸੇ ਇਨਸਾਨ ਦੀ ਕਹਾਣੀ ਹੈ, ਜਿਸ ਨੂੰ ਪਰ-ਸਥਿਤੀਆਂ ਦੀ ਮਾਰ ਹਨੇਰੀਆਂ ਰਾਹਾਂ ਦੇ ਐਸੇ ਮੁਹਾਨੇ ਉਪਰ ਲਿਆ ਖੜਾ ਕਰਦੀਆਂ ਹਨ, ਜੋ ਵਾਪਸ ਜਾਣ ਦਾ ਵੀ ਕੋਈ ਰਸਤਾ ਨਹੀਂ ਹੁੰਦਾ।
- ਸ਼ਰਮਨਾਕ...ਸੁਰੱਖਿਆ ਲਈ ਰੱਖੇ ਬਾਡੀਗਾਰਡ ਨੇ ਕੀਤੀ ਗੰਦੀ ਹਰਕਤ, 'ਬਾਲਿਕਾ ਵਧੂ' ਫੇਮ ਅਵਿਕਾ ਗੋਰ ਦਾ ਹੈਰਾਨਕਰਨ ਵਾਲਾ ਖੁਲਾਸਾ - Avika Gor
- ਕਾਲੀ ਮਿੰਨੀ ਡਰੈੱਸ ਨਾਲ ਗਿੱਲੇ ਵਾਲ਼ਾਂ 'ਚ ਅਵਨੀਤ ਕੌਰ ਨੇ ਕਰਵਾਇਆ ਹੌਟ ਫੋਟੋਸ਼ੂਟ, ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ - Avneet Kaur
- ਸਿਲਵਰ ਸਕ੍ਰੀਨ 'ਤੇ ਸ਼ਾਨਦਾਰ ਵਾਪਸੀ ਲਈ ਤਿਆਰ ਆਮਿਰ ਖਾਨ, ਇਸ ਫਿਲਮ ਨਾਲ ਆਉਣਗੇ ਸਾਹਮਣੇ - Aamir Khan
ਹਾਲ ਹੀ ਵਿੱਚ ਜਿਸ ਪੰਜਾਬੀ ਫਿਲਮ ਵਿੱਚ ਅਦਾਕਾਰ ਪ੍ਰੀਤ ਬਾਠ ਨਜ਼ਰ ਆਏ ਉਹ ਸੀ 'ਮਜਨੂੰ', ਜੋ ਬਿਹਤਰੀਨ ਸੈੱਟਅੱਪ ਅਤੇ ਸੰਗੀਤਮਈ ਕਹਾਣੀ ਅਧਾਰਿਤ ਬਣਾਈ ਗਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੀਤੀਆਂ ਹੋਰਨਾਂ ਪੰਜਾਬੀ ਫਿਲਮਾਂ 'ਚ 'ਜੁਗਨੀ ਯਾਰਾਂ ਦੀ', 'ਮਿੱਤਰਾ ਨੂੰ ਸ਼ੌਂਕ ਹਥਿਆਰਾਂ ਦਾ', 'ਡਾਕੂਆਂ ਦਾ ਮੁੰਡਾ 2' ਆਦਿ ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਵਿਚਲੀਆਂ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਮੂਲ ਰੂਪ ਵਿੱਚ ਪੰਜਾਬ ਦੇ ਰਜਵਾੜਾਸ਼ਾਹੀ ਜ਼ਿਲੇ ਪਟਿਆਲਾ ਨਾਲ ਸੰਬੰਧਤ ਅਦਾਕਾਰ ਪ੍ਰੀਤ ਬਾਠ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਵੀ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਵੰਨ-ਸਵੰਨੇ ਕਿਰਦਾਰਾਂ ਅਤੇ ਅਲੱਗ ਹੱਟਵੀਆਂ ਫਿਲਮਾਂ ਨੂੰ ਹੀ ਅਹਿਮੀਅਤ ਦੇਣਾ ਪਸੰਦ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਵੱਲੋ ਲੀਕ ਤੋਂ ਹੱਟ ਕੇ ਫਿਲਮਾਂ ਕਰਨ ਦੇ ਕੀਤੇ ਜਾ ਰਹੇ ਇੰਨ੍ਹਾਂ ਤਰੱਦਰਾਂ ਨੇ ਉਨ੍ਹਾਂ ਦੇ ਵਜੂਦ ਨੂੰ ਵਿਲੱਖਣਤਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।