ETV Bharat / entertainment

ਚਰਚਿਤ ਪੰਜਾਬੀ ਮਾਡਲ-ਅਦਾਕਾਰਾ ਹਰਸ਼ਿਤਾ ਸਿੰਘ ਨੂੰ ਮਿਲੀ ਇਹ ਹਿੰਦੀ ਫਿਲਮ, ਲੀਡ ਭੂਮਿਕਾ 'ਚ ਆਵੇਗੀ ਨਜ਼ਰ - Harshita Singh

Harshita Singh Upcoming Film: ਚਰਚਿਤ ਪੰਜਾਬੀ ਮਾਡਲ-ਅਦਾਕਾਰਾ ਹਰਸ਼ਿਤਾ ਸਿੰਘ ਦੇ ਹੱਥ ਇੱਕ ਹਿੰਦੀ ਫਿਲਮ ਲੱਗੀ ਹੈ, ਇਸ ਫਿਲਮ ਵਿੱਚ ਅਦਾਕਾਰਾ ਮੁੱਖ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

Harshita Singh
Harshita Singh
author img

By ETV Bharat Entertainment Team

Published : Feb 26, 2024, 11:10 AM IST

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਚਰਚਿਤ ਚਿਹਰੇ ਵਜੋਂ ਅੱਜਕੱਲ੍ਹ ਆਪਣਾ ਸ਼ੁਮਾਰ ਕਰਵਾ ਰਹੀ ਮਾਡਲ ਅਤੇ ਅਦਾਕਾਰਾ ਹਰਸ਼ਿਤਾ ਸਿੰਘ, ਜੋ ਸ਼ੁਰੂ ਹੋਣ ਜਾ ਰਹੀ ਅਰਥ ਭਰਪੂਰ ਹਿੰਦੀ ਫਿਲਮ 'ਹਵਾ ਸਿੰਘ ਅੰਡਾਲਾ' ਦਾ ਪ੍ਰਮੁੱਖ ਹਿੱਸਾ ਬਣਨ ਜਾ ਰਹੀ ਹੈ, ਜਿਸ ਵਿੱਚ ਲੀਡ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ ਇਹ ਪ੍ਰਤਿਭਾਵਾਨ ਅਤੇ ਖੂਬਸੂਰਤ ਅਦਾਕਾਰਾ।

'ਸੱਤਿਆ ਸ਼ਾਂਤੀ ਪ੍ਰੋਡੋਕਸ਼ਨ' ਦੇ ਬੈਨਰ ਹੇਠ ਨਿਰਮਾਤਾ ਸਬੋਦ ਐਸ ਪਾਂਡੇ, ਗਾਇਤਰੀ ਭਗਤ, ਸੀਮਾ ਵੀ ਸ਼ਰਮਾ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਅਨਮੋਲ ਪਾਂਡੇ ਕਰ ਰਹੇ ਹਨ, ਜਦਕਿ ਸਿਨੇਮਾਟੋਗ੍ਰਾਫ਼ਰੀ ਪੱਖ ਪੰਕਜ ਗੋਸਵਾਮੀ ਸੰਭਾਲ ਰਹੇ ਹਨ।

ਝਾਰਖੰਡ ਦੇ ਰਾਂਚੀ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿਖੇ ਸ਼ੂਟਿੰਗ ਆਗਾਜ਼ ਵੱਲ ਵੱਧ ਚੁੱਕੀ ਉਕਤ ਆਫ-ਬੀਟ ਫਿਲਮ ਦੀ ਸਟਾਰ ਕਾਸਟ ਵਿੱਚ ਅਜਿਤ ਭਗਤ, ਅਮਰਿੰਦਰ ਸ਼ਰਮਾ, ਰਜਨੀਸ਼ ਕੁਮਾਰ ਵੀ ਸ਼ੁਮਾਰ ਹਨ, ਜਿੰਨਾਂ ਤੋਂ ਇਲਾਵਾ ਜੇਕਰ ਇਸ ਫਿਲਮ ਦੇ ਹੋਰਨਾਂ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੇ ਕਾਰਜਕਾਰੀ ਨਿਰਮਾਤਾ ਰਿਤੇਸ਼ ਕੁਮਾਰ ਗੁਪਤਾ ਹਨ, ਜਿੰਨਾਂ ਦੀ ਟੀਮ ਅਨੁਸਾਰ ਸਮਾਜ ਦੇ ਵੱਖ-ਵੱਖ ਮੁੱਦਿਆਂ ਅਧਾਰਿਤ ਇਸ ਫਿਲਮ ਵਿੱਚ ਭਾਰਤ ਦੀ ਸੱਭਿਆਚਾਰਕ ਵੰਨਗੀਆਂ, ਪੁਰਾਤਨ ਮਾਹੌਲ ਨੂੰ ਵੀ ਉਭਾਰਿਆ ਜਾ ਰਿਹਾ ਹੈ।

ਓਧਰ ਇਸ ਅਹਿਮ ਫਿਲਮ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਅਦਾਕਾਰਾ ਹਰਸ਼ਿਤਾ ਸਿੰਘ ਨੇ ਦੱਸਿਆ ਕਿ ਸਮਾਜਿਕ ਸਰੋਕਾਰਾਂ ਦੀ ਬਾਰੇ ਗੱਲ ਕਰਦੀ ਅਤੇ ਭਾਰਤ ਦੀ ਆਨ ਬਾਨ ਸ਼ਾਨ ਵਿੱਚ ਹੋਰ ਇਜ਼ਾਫਾ ਕਰਨ ਜਾ ਰਹੀ ਇਸ ਫਿਲਮ ਵਿੱਚ ਉਹ ਦੇਸੀ ਅਤੇ ਆਧੁਨਿਕ ਦੋਹਾਂ ਦੇ ਸੁਮੇਲ ਅਧੀਨ ਰੰਗੀ ਪ੍ਰਭਾਵੀ ਅਤੇ ਲੀਡ ਰੋਲ ਨਿਭਾਅ ਰਹੀ ਹੈ, ਜਿਸ ਨੂੰ ਨਿਭਾਉਣਾ ਉਨਾਂ ਲਈ ਕਾਫ਼ੀ ਚੁਣੌਤੀਪੂਰਨ ਰਹੇਗਾ, ਪਰ ਉਹ ਬਤੌਰ ਅਦਾਕਾਰਾ ਆਪਣੇ ਵੱਲੋਂ ਸੋ ਫ਼ੀਸਦੀ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰੇਗੀ।

ਮੂਲ ਰੂਪ ਵਿੱਚ 'ਦਿ ਸਿਟੀ ਆਫ ਬਿਊਟੀਫੁੱਲ' ਚੰਡੀਗੜ੍ਹ ਨਾਲ ਸੰਬੰਧਿਤ ਇਸ ਬਾ-ਕਮਾਲ ਅਦਾਕਾਰਾ ਦੇ ਹਾਲੀਆਂ ਕਰੀਅਰ ਵੱਲ ਝਾਤ ਮਾਰੀਏ ਤਾਂ ਉਨਾਂ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਆਪਣੀ ਵਿਲੱਖਣ ਪਹਿਚਾਣ ਕਾਇਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਦੁਆਰਾ ਬੀਤੇ ਦਿਨੀਂ ਕੀਤੇ ਕੁਝ ਮਿਊਜ਼ਿਕ ਵੀਡੀਓ ਨੇ ਉਨਾਂ ਦੇ ਕਰੀਅਰ ਨੂੰ ਉੱਚੀ ਪਰਵਾਜ਼ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿੰਨਾਂ ਵਿੱਚ ਮਸ਼ਹੂਰ ਗਾਇਕ ਚੰਦਰਾ ਬਰਾੜ ਦਾ ਸੁਪਰ ਹਿੱਟ ਅਤੇ ਅਪਾਰ ਮਕਬੂਲ ਰਿਹਾ ਗਾਣਾ 'ਵੀਰੇ ਆਪਾਂ ਕਦੋਂ ਮਿਲਾਂਗੇ' ਤੋਂ ਇਲਾਵਾ 'ਮਾਹੌਲ' (ਗਾਇਕ- ਮਸਤਾਨ), 'ਬਾਲੀਵੁੱਡ' (ਗਾਇਕ-ਗੈਰੀ ਬਾਵਾ), 'ਓਏ ਸੋਹਣਿਆ' ( ਗਾਇਕ- ਬਿਪਿਨ ਗਾਂਧੀ ), 'ਬੇਕਦਰਾ' (ਸੁਖਰਾਜ) ਆਦਿ ਵੀ ਸ਼ੁਮਾਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.