ETV Bharat / entertainment

ਵਾਹ ਜੀ ਵਾਹ...ਹੁਣ ਇਸ ਪੰਜਾਬੀ ਫਿਲਮ ਦਾ ਹਿੱਸਾ ਬਣੀ ਪੂਨਮ ਢਿੱਲੋਂ, ਨੀਰੂ ਬਾਜਵਾ ਨਾਲ ਆਏਗੀ ਨਜ਼ਰ - POONAM DHILLON

ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ 'ਮਧਾਣੀਆਂ' ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਲੰਮੇਂ ਸਮੇਂ ਬਾਅਦ ਅਦਾਕਾਰਾ ਪੂਨਮ ਢਿੱਲੋਂ ਰੋਲ ਅਦਾ ਕਰਦੀ ਨਜ਼ਰੀ ਆਵੇਗੀ।

Poonam Dhillon
Punjabi film MADHANIYAN (instagram)
author img

By ETV Bharat Entertainment Team

Published : Oct 15, 2024, 6:06 PM IST

ਚੰਡੀਗੜ੍ਹ: ਬਾਲੀਵੁੱਡ ਦੀ ਮਸ਼ਹੂਰ ਅਤੇ ਮੰਝੀ ਹੋਈ ਅਦਾਕਾਰਾ ਪੂਨਮ ਢਿੱਲੋਂ ਇੰਨੀਂ ਦਿਨੀਂ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਬਰਾਬਰਤਾ ਨਾਲ ਸਰਗਰਮ ਹਨ, ਜਿੰਨ੍ਹਾਂ ਨੂੰ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਪੰਜਾਬੀ ਫਿਲਮ 'ਮਧਾਣੀਆਂ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿਸ ਵਿੱਚ ਉਹ ਕਾਫ਼ੀ ਲੀਡਿੰਗ ਕਿਰਦਾਰ ਨਿਭਾਉਂਦੀ ਨਜ਼ਰੀ ਆਵੇਗੀ।

'ਪ੍ਰਭ ਸਟੂਡਿਓਜ਼' ਅਤੇ 'ਨਵ ਬਾਜਵਾ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਵਿੱਚ ਦੇਵ ਖਰੌੜ, ਨੀਰੂ ਬਾਜਵਾ ਅਤੇ ਨਵ ਬਾਜਵਾ ਲੀਡ ਕਿਰਦਾਰ ਅਦਾ ਕਰਨਗੇ, ਜਿੰਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀਐਨ ਸ਼ਰਮਾ, ਨਿਰਮਲ ਰਿਸ਼ੀ, ਨਮਨ ਹੰਜਰਾ, ਸਾਰਾ ਗੁਰਪਾਲ, ਮੰਨਤ ਨੂਰ, ਜੈਸਮੀਨ ਅਖਤਰ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਸੁੱਖੀ ਚਾਹਲ, ਪਰਮਵੀਰ ਸਿੰਘ, ਰਾਜ ਧਾਲੀਵਾਲ ਅਤੇ ਮਨੀ ਔਜਲਾ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਣਗੇ।

ਬਿੱਗ ਸੈੱਟਅੱਪ ਅਧੀਨ ਬਣਾਈ ਜਾ ਰਹੀ ਉਕਤ ਪਰਿਵਾਰਿਕ ਅਤੇ ਡ੍ਰਾਮੈਟਿਕ ਫਿਲਮ ਵਿੱਚ ਕਾਫ਼ੀ ਚੁਣੌਤੀਪੂਰਨ ਰੋਲ ਅਦਾ ਕਰਨ ਜਾ ਰਹੀ ਅਦਾਕਾਰਾ ਪੂਨਮ ਢਿੱਲੋਂ, ਜਿੰਨ੍ਹਾਂ ਦੁਆਰਾ ਬੈਕ-ਟੂ-ਬੈਕ ਕੀਤੀ ਗਈ ਇਹ ਇਸ ਸਾਲ ਦੀ ਉਨ੍ਹਾਂ ਦੀ ਦੂਸਰੀ ਵੱਡੀ ਫਿਲਮ ਹੈ, ਜਿੰਨ੍ਹਾਂ ਵੱਲੋਂ ਹਾਲ ਹੀ ਵਿੱਚ ਅਪਣੀ ਇੱਕ ਹੋਰ ਪੰਜਾਬੀ ਫਿਲਮ 'ਜਾਗੋ ਆਈ ਆ' ਦੀ ਵੀ ਸ਼ੂਟਿੰਗ ਮੁਕੰਮਲ ਕੀਤੀ ਗਈ ਹੈ, ਜੋ ਵੀ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

ਹਾਲ ਹੀ ਦੇ ਸਮੇਂ ਦੌਰਾਨ ਸਾਹਮਣੇ ਆਈਆਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਵਿੱਚ ਵੀ ਅਪਣੀ ਸ਼ਾਨਦਾਰ ਅਦਾਕਾਰੀ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੀ ਹੈ ਇਹ ਬਾਕਮਾਲ ਅਦਾਕਾਰਾ, ਜਿਸ ਵਿੱਚ ਰਾਜ ਬੱਬਰ ਸਟਾਰਰ 'ਉਮਰਾਂ 'ਚ ਕੀ ਰੱਖਿਆ' ਅਤੇ ਧਰਮਿੰਦਰ ਦੀ ਲੀਡ ਭੂਮਿਕਾ ਨਾਲ ਸਜੀ 'ਡਬਲ ਕੀ ਟ੍ਰਬਲ' ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਵਿੱਚ ਪੰਜਾਬੀ ਰੰਗ ਵਿੱਚ ਰੰਗੀਆਂ ਭੂਮਿਕਾਵਾਂ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।

ਮੂਲ ਰੂਪ ਵਿੱਚ ਚੰਡੀਗੜ੍ਹ ਨਾਲ ਸੰਬੰਧਤ ਅਦਾਕਾਰਾ ਪੂਨਮ ਢਿੱਲੋਂ ਹਿੰਦੀ ਸਿਨੇਮਾ ਦੀਆਂ ਟੌਪ ਅਦਾਕਾਰਾਂ ਵਿੱਚ ਸ਼ਾਮਿਲ ਰਹੀ ਹੈ, ਜਿੰਨ੍ਹਾਂ ਕਈ ਦਹਾਕਿਆਂ ਬਾਅਦ ਵੀ ਸਿਨੇਮਾ ਖੇਤਰ ਚਾਹੇ ਉਹ ਹਿੰਦੀ ਹੋਵੇ ਜਾਂ ਫਿਰ ਪੰਜਾਬੀ ਵਿੱਚ ਅਪਣੇ ਵਜ਼ੂਦ ਨੂੰ ਬਹਾਲ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.