ETV Bharat / entertainment

ਦਿਲਜੀਤ ਦੁਸਾਂਝ ਨਾਲ ਐਨਾ ਪਿਆਰ? ਫੈਨ ਨੇ ਲਾਈਵ ਸ਼ੋਅ ਦੇ ਬਦਲੇ ਖਾਂਦੇ ਪੁਲਿਸ ਤੋਂ ਡੰਡੇ, ਦੇਖੋ ਵੀਡੀਓ - DILJIT DOSANJH CHANDIGARH CONCERT

ਸ਼ੋਸਲ ਮੀਡੀਆ ਉਤੇ ਇਸ ਸਮੇਂ ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਵਾਲੇ ਕੰਸਰਟ ਦੀਆਂ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।

diljit dosanjh
diljit dosanjh (Instagram @diljit dosanjh)
author img

By ETV Bharat Entertainment Team

Published : Dec 15, 2024, 4:23 PM IST

ਚੰਡੀਗੜ੍ਹ: ਬੀਤੀ ਰਾਤ ਗਾਇਕ ਦਿਲਜੀਤ ਦੁਸਾਂਝ ਨੇ ਚੰਡੀਗੜ੍ਹ ਵਿੱਚ ਆਪਣਾ ਸ਼ੋਅ ਕੀਤਾ, ਜਿਸ ਦੀਆਂ ਸ਼ਾਨਦਾਰ ਵੀਡੀਓਜ਼ ਹੁਣ ਇੰਸਟਾਗ੍ਰਾਮ ਉਤੇ ਵਾਇਰਲ ਹੋ ਰਹੀਆਂ ਹਨ, ਇਹਨਾਂ ਵੀਡੀਓ ਵਿੱਚ ਹੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।

ਜੀ ਹਾਂ...ਦਰਅਸਲ, ਸ਼ੋਸਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਇੱਕ ਫੈਨ ਦਿਲਜੀਤ ਦੁਸਾਂਝ ਦੇ ਸ਼ੋਅ ਨੂੰ ਦਰੱਖ਼ਤ ਉਤੇ ਚੜ੍ਹ ਕੇ ਦੇਖ ਰਿਹਾ ਹੈ, ਉੱਥੇ ਤਾਇਨਾਤ ਇੱਕ ਪੁਲਿਸ ਕਰਮੀ ਉਸ ਨੂੰ ਹੇਠਾਂ ਉਤਰਨ ਲਈ ਕਹਿੰਦਾ ਹੈ, ਜਦੋਂ ਉਹ ਨਹੀਂ ਉਤਰਦਾ ਤਾਂ ਪੁਲਿਸ ਕਰਮੀ ਉਸਦੇ ਡੰਡੇ ਮਾਰਨੇ ਸ਼ੁਰੂ ਕਰ ਦਿੰਦਾ ਹੈ। ਹੁਣ ਇਸ ਵੀਡੀਓ ਉਤੇ ਯੂਜ਼ਰਸ ਵੀ ਹੱਸਣ ਵਾਲੇ ਕਮੈਂਟ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਾਇਕ ਦੇ ਸ਼ੋਅ ਦੀਆਂ ਕਈ ਵੀਡੀਓਜ਼ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਸਨ, ਜਿਸ ਵਿੱਚ ਦਰਸ਼ਕ ਸ਼ੋਅ ਦਾ ਆਨੰਦ ਦੂਰ ਲੱਗੇ ਦਰੱਖ਼ਤਾਂ ਉਤੇ ਚੜ੍ਹ ਕੇ ਲੈ ਰਹੇ ਹਨ।

ਇਸ ਦੌਰਾਨ ਜੇਕਰ ਗਾਇਕ ਦੇ ਕੰਸਰਟ ਦੀ ਗੱਲ ਕਰੀਏ ਤਾਂ ਦਿਲਜੀਤ ਦੁਸਾਂਝ ਅਕਤੂਬਰ ਵਿੱਚ ਸ਼ੁਰੂ ਹੋਏ ਆਪਣੇ ਸ਼ੋਅ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ, ਹੁਣ ਤੱਕ ਗਾਇਕ ਦਿੱਲੀ, ਜੈਪੁਰ, ਹੈਦਰਾਬਾਦ, ਲਖਨਊ, ਪੂਨੇ, ਬੈਂਗਲੁਰੂ, ਕੋਲਕਾਤਾ ਅਤੇ ਇੰਦੌਰ ਵਿੱਚ ਸ਼ੋਅ ਕਰ ਚੁੱਕੇ ਹਨ, ਇਸ ਤੋਂ ਬਾਅਦ ਗਾਇਕ ਮੁੰਬਈ ਅਤੇ ਗੁਹਾਟੀ ਵਿੱਚ ਸ਼ੋਅ ਕਰਨਗੇ।

ਇਸ ਤੋਂ ਇਲਾਵਾ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਗਾਇਕ ਦਾ ਨਵਾਂ ਗੀਤ 'ਡੌਨ' ਰਿਲੀਜ਼ ਹੋਇਆ ਹੈ, ਜਿਸ ਵਿੱਚ ਗਾਇਕ ਨੇ ਸ਼ਾਹਰੁਖ਼ ਖਾਨ ਨਾਲ ਸਹਿਯੋਗ ਕੀਤਾ ਹੈ। ਇਸ ਤੋਂ ਇਲਾਵਾ ਗਾਇਕ ਆਪਣੀਆਂ ਕਈ ਹਿੰਦੀ ਪੰਜਾਬੀ ਫਿਲਮਾਂ ਕਾਰਨ ਵੀ ਚਰਚਾ ਵਿੱਚ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.