ETV Bharat / entertainment

ਹੁਣ ਅਦਾਕਾਰੀ ਵਿੱਚ ਹੱਥ ਅਜ਼ਮਾਉਣਗੇ ਨਿਰਦੇਸ਼ਕ ਇੰਦਰਪਾਲ, ਇਸ ਫਿਲਮ ਵਿੱਚ ਆਉਣਗੇ ਨਜ਼ਰ

ਨਿਰਦੇਸ਼ਕ ਅਤੇ ਲੇਖਕ ਇੰਦਰਪਾਲ ਸਿੰਘ ਜਲਦ ਹੀ ਇੱਕ ਪੰਜਾਬੀ ਫਿਲਮ ਵਿੱਚ ਅਦਾਕਾਰ ਦੇ ਤੌਰ ਉਤੇ ਨਜ਼ਰ ਆਉਣ ਵਾਲੇ ਹਨ।

film svs
film svs (instagram)
author img

By ETV Bharat Punjabi Team

Published : Oct 21, 2024, 7:46 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਬਿਹਤਰੀਨ ਲੇਖਕ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਸ਼ਾਨਦਾਰ ਅਤੇ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਹਨ ਇੰਦਰਪਾਲ ਸਿੰਘ, ਜੋ ਹੁਣ ਬਤੌਰ ਅਦਾਕਾਰ ਵੀ ਆਪਣੀ ਕਲਾ ਸਮਰੱਥਾ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਨਯਾਬ ਅਦਾਕਾਰੀ ਨਾਲ ਸਜੀ ਫਿਲਮ 'ਸਟੇਟ ਵਰਸਿਜ਼ ਸੋਲਜ਼ਰ' ਜਲਦ ਸਾਹਮਣੇ ਆਉਣ ਰਹੀ ਹੈ।

'ਆਈਪੀਐੱਸ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਗਈ ਅਤੇ 'ਪੀਬੀ ਫਿਲਮਜ਼' ਅਤੇ 'ਗੈਵੀ ਚਾਹਲ ਫਿਲਮਜ਼' ਦੀ ਐਸੋਸੀਏਸ਼ਨ ਅਧੀਨ ਪੇਸ਼ ਕੀਤੀ ਜਾ ਰਹੀ ਉਕਤ ਅਰਥ-ਭਰਪੂਰ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਜਿੱਥੇ ਅਨੇਕਾਂ ਬਹੁ-ਚਰਚਿਤ, ਬਿੱਗ ਸੈੱਟਅੱਪ ਅਤੇ ਪ੍ਰਭਾਵਪੂਰਨ ਫਿਲਮਾਂ ਦਾ ਲੇਖਨ ਕਰ ਚੁੱਕੇ ਹਨ, ਉੱਥੇ ਦੇਵ ਖਰੌੜ ਸਟਾਰਰ 'ਜਖ਼ਮੀ' ਅਤੇ 'ਸੰਗਰਾਂਦ' ਜਿਹੀਆਂ ਆਹਲਾ ਅਤੇ ਅਲਹਦਾ ਕੰਟੈਂਟ ਫਿਲਮਾਂ ਵੀ ਨਿਰਦੇਸ਼ਕ ਵਜੋਂ ਦਰਸ਼ਕ ਦੀ ਝੋਲੀ ਪਾ ਚੁੱਕੇ ਹਨ, ਜੋ ਖਾਸੀ ਚਰਚਾ ਅਤੇ ਸਲਾਹੁਤਾ ਵੀ ਹਾਸਿਲ ਕਰਨ ਵਿੱਚ ਸਫ਼ਲ ਰਹੀਆਂ ਹਨ।

ਪੰਜਾਬ ਦੇ ਰਜਵਾੜਾਸ਼ਾਹੀ ਜ਼ਿਲ੍ਹੇ ਪਟਿਆਲਾ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਆਰਮੀ ਬੈਕਗਰਾਊਂਡ ਅਧਾਰਿਤ ਹੋਵੇਗੀ, ਜਿਸ ਵਿੱਚ ਆਰਮੀ ਅਫ਼ਸਰ ਦੇ ਹੀ ਪ੍ਰਭਾਵੀ ਕਿਰਦਾਰ ਵਿੱਚ ਨਜ਼ਰ ਆਉਣਗੇ ਲੇਖਕ ਅਤੇ ਨਿਰਦੇਸ਼ਕ ਇੰਦਰਪਾਲ, ਜੋ ਅਪਣੀ ਇਸ ਇੱਕ ਹੋਰ ਨਵੀਂ ਸਿਨੇਮਾ ਪਾਰੀ ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਇਸੇ ਸੰਬੰਧੀ ਅਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ "ਮੇਰੀ ਜ਼ਿੰਦਗੀ ਦਾ ਪਹਿਲਾਂ ਸੁਫ਼ਨਾ ਭਾਰਤੀ ਫੌਜ ਵਿੱਚ ਅਫਸਰ ਬਣਨਾ ਸੀ ਅਤੇ ਇਸੇ ਇੱਛਾ ਦੇ ਚੱਲਦਿਆਂ ਉਹ ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਦੌਰਾਨ ਐਨਸੀਸੀ ਦਾ ਹਿੱਸਾ ਵੀ ਬਣੇ, ਜਿਸ ਦੌਰਾਨ ਉਨਾਂ ਦੇ ਜਜ਼ਬੇ ਨੂੰ ਵੇਖਦਿਆਂ ਗਣਤੰਤਰ ਦਿਵਸ ਪਰੇਡ ਲਈ ਉਨ੍ਹਾਂ ਦੀ ਚੋਣ ਕਰ ਲਈ ਗਈ। ਪਰ ਇਕਲੌਤਾ ਪੁੱਤਰ ਹੋਣ ਕਾਰਨ ਮੇਰੀ ਮਾਂ ਨੇ ਆਪਣੇ ਪਿਆਰ ਨਾਲ ਮੈਨੂੰ ਆਪਣੇ ਇਸ ਸੁਫ਼ਨੇ ਨੂੰ ਭੁਲਾਉਣ ਲਈ ਮਜ਼ਬੂਰ ਕਰ ਦਿੱਤਾ ਅਤੇ ਮੈਂ ਫਿਲਮੀ ਦੁਨੀਆ ਨੂੰ ਆਪਣੇ ਸੁਫਨਿਆਂ ਦੀ ਮੰਜ਼ਿਲ ਬਣਾ ਲਿਆ।"

ਉਨ੍ਹਾਂ ਅਪਣੇ ਜਜ਼ਬਾਤ ਬਿਆਨ ਕਰਦਿਆਂ ਅੱਗੇ ਕਿਹਾ ਕਿ ਗੈਵੀ ਚਾਹਲ ਸਟਾਰਰ ਉਕਤ ਫਿਲਮ SVS ਦੀ ਸ਼ੂਟਿੰਗ ਦੌਰਾਨ ਫੌਜੀ ਜੀਵਨ ਨੂੰ ਹੋਰ ਨੇੜਿਓ ਤੱਕਿਆ ਤਾਂ ਮਨ ਵਿੱਚ ਦੱਬਿਆ ਫੌਜੀ ਵਰਦੀ ਪਹਿਨਣ ਦਾ ਮੇਰਾ ਸੁਫ਼ਨਾ ਇਕ ਵਾਰ ਮੁੜ ਜਾਗ ਪਿਆ ਅਤੇ ਇਸ ਵਾਰ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।

ਉਨਾਂ ਦੱਸਿਆ ਕਿ ਅਸਲ ਜ਼ਿੰਦਗੀ 'ਚ ਨਹੀਂ ਪਰ ਰੀਲ ਲਾਈਫ 'ਚ ਭਾਰਤੀ ਫੌਜ ਦੇ ਜੀਜ਼ਾਨ ਡਿਊਟੀ ਨਿਭਾਉਣ ਵਾਲੇ ਕਰਨਲ ਦੇ ਰੂਪ 'ਚ ਅਪਣੇ ਆਪ ਨੂੰ ਵੇਖਣਾ ਅਤੇ ਇਸ ਕਿਰਦਾਰ ਵਿੱਚ ਜਿਉਣਾ ਕਾਫ਼ੀ ਯਾਦਗਾਰੀ ਅਤੇ ਇਮੋਸ਼ਨਲ ਤਜ਼ਰਬਾ ਰਿਹਾ ਹੈ।

ਓਧਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਪਾਲੀਵੁੱਡ ਦੇ ਨਾਲ ਬਾਲੀਵੁੱਡ ਵਿੱਚ ਵੀ ਬਤੌਰ ਲੇਖਕ ਮਜ਼ਬੂਤ ਪੈੜਾਂ ਸਿਰਜਣ ਵੱਲ ਵੱਧ ਚੁੱਕੇ ਹਨ ਇੰਦਰਪਾਲ ਸਿੰਘ, ਜਿੰਨ੍ਹਾਂ ਦੀ ਲਿਖੀ ਅਤੇ ਪਨੋਰਮਾ ਸਟੂਡਿਓਜ਼ ਵੱਲੋਂ ਲਿਖੀ ਹਿੰਦੀ ਫਿਲਮ 'ਨੂਰਾਨੀ ਚਿਹਰਾ' ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਨਿਵਾਜੂਦੀਨ ਸਿੱਦੀਕੀ ਲੀਡ ਭੂਮਿਕਾ ਵਿੱਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.