ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਅਤੇ ਸਫ਼ਲ ਮੁਕਾਮ ਸਥਾਪਿਤ ਕਰ ਚੁੱਕੇ ਹਨ ਨੇਹਾ ਕੱਕੜ ਅਤੇ ਰੋਹਨਪ੍ਰੀਤ, ਜੋ ਅਪਣਾ ਨਵਾਂ ਗਾਣਾ 'ਤੇਰਾ ਮੇਰਾ ਵਿਆਹ' ਲੈ ਕੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੋਹਾਂ ਦੀਆਂ ਸੁਰੀਲੀਆਂ ਅਤੇ ਸੁਯੰਕਤ ਅਵਾਜ਼ਾਂ ਨਾਲ ਸੱਜਿਆ ਇਹ ਗੀਤ ਭਲਕੇ 10 ਦਸੰਬਰ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
'ਪੋਇਟਕ ਰੈਬਿਟ' ਦੇ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਬੀਟ ਗੀਤ ਨੂੰ ਅਵਾਜ਼ਾਂ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੁਆਰਾ ਦਿੱਤੀਆਂ ਗਈਆਂ ਹਨ, ਜਦਕਿ ਮਨ ਨੂੰ ਮੋਹ ਲੈਣ ਵਾਲੇ ਸੰਗੀਤ ਦੀ ਸਿਰਜਨਾ ਮਿਰਰ ਦੁਆਰਾ ਅੰਜ਼ਾਮ ਦਿੱਤੀ ਗਈ ਹੈ।
ਵਿਆਹਾਂ ਦੀਆਂ ਰੌਣਕਾਂ ਅਤੇ ਇੰਨ੍ਹਾਂ ਦੁਆਰਾ ਨਵ ਬੰਧਨ ਵਿੱਚ ਬੰਧ ਰਹੇ ਜੋੜਿਆਂ ਦੀਆਂ ਮਨੀ ਭਾਵਨਾਵਾਂ ਨੂੰ ਪ੍ਰਤੀਬਿੰਬ ਕਰਦੇ ਉਕਤ ਗਾਣੇ ਦੇ ਬੋਲ ਰੋਹਨਪ੍ਰੀਤ ਸਿੰਘ ਅਤੇ ਰਈਸ਼ ਵੱਲੋਂ ਰਚੇ ਗਏ ਹਨ, ਜਿੰਨ੍ਹਾਂ ਦੋਹਾਂ ਦੀ ਖੂਬਸੂਰਤ ਲੇਖਨ ਸ਼ੈਲੀ ਦਾ ਇਜ਼ਹਾਰ ਕਰਵਾਉਂਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਨੇਹਾ ਕੱਕੜ ਅਤੇ ਰੋਹਨਪ੍ਰੀਤ ਵੱਲੋਂ ਕੀਤੀ ਪ੍ਰਭਾਵੀ ਫੀਚਰਿੰਗ ਵੀ ਅਹਿਮ ਭੂਮਿਕਾ ਨਿਭਾਵੇਗੀ।
ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੇ ਇਸ ਬੀਟ ਗੀਤ ਨੂੰ ਕਾਫ਼ੀ ਉੱਚ ਪੱਧਰੀ ਸੰਗ਼ੀਤਕ ਮਾਪਦੰਡਾਂ ਅਧੀਨ ਉਕਤ ਜੋੜੇ ਵੱਲੋਂ ਵਜ਼ੂਦ ਵਿੱਚ ਲਿਆਂਦਾ ਗਿਆ ਹੈ, ਜਿੰਨ੍ਹਾਂ ਦੇ ਇਸ ਨਵੇਂ ਗਾਣੇ ਸੰਬੰਧਤ ਸੰਗੀਤਕ ਵੀਡੀਓ ਵਿੱਚ ਪੰਜਾਬੀ ਵੰਨਗੀਆਂ ਦੇ ਵੀ ਕਈ ਰੰਗ ਵੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ: