ਮੁੰਬਈ: ਮੁੰਬਈ ਪੁਲਿਸ ਨੇ ਇੱਕ ਵਾਰ ਫਿਰ ਫਿਲਮ ਅਦਾਕਾਰ ਸਲਮਾਨ ਖਾਨ 'ਤੇ ਹਮਲੇ ਦੀ ਤਿਆਰੀ ਨੂੰ ਨਾਕਾਮ ਕਰ ਦਿੱਤਾ ਹੈ। ਨਵੀਂ ਮੁੰਬਈ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚਾਰੇ ਪਨਵੇਲ 'ਚ ਸਲਮਾਨ ਖਾਨ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਇੰਨ੍ਹਾਂ ਚਾਰਾਂ ਮੁਲਜ਼ਮਾਂ ਦੀ ਯੋਜਨਾ ਸਲਮਾਨ ਖਾਨ ਦੀ ਕਾਰ 'ਤੇ ਹਮਲਾ ਕਰਨ ਦੀ ਸੀ।
ਇਸ ਦੇ ਲਈ ਲਾਰੈਂਸ ਬਿਸ਼ਨਈ ਗੈਂਗ ਦੇ ਇਹ ਚਾਰੇ ਸ਼ੂਟਰ ਪਨਵੇਲ ਸਥਿਤ ਸਲਮਾਨ ਖਾਨ ਦੇ ਫਾਰਮ ਹਾਊਸ ਦੀ ਰੇਕੀ ਕਰ ਰਹੇ ਸਨ ਅਤੇ ਇਸ ਦੌਰਾਨ ਪੁਲਿਸ ਨੂੰ ਇਨ੍ਹਾਂ 'ਤੇ ਸ਼ੱਕ ਹੋ ਗਿਆ। ਨਵੀਂ ਮੁੰਬਈ ਪੁਲਿਸ ਨੇ ਕੋਈ ਢਿੱਲ ਨਾ ਦਿਖਾਉਂਦੇ ਹੋਏ ਆਪਣੀ ਨਜ਼ਰ ਤੇਜ਼ ਕਰ ਦਿੱਤੀ ਅਤੇ ਇੰਨ੍ਹਾਂ ਚਾਰਾਂ ਨੂੰ ਫੜ ਲਿਆ।
ਸਲਮਾਨ ਖਾਨ ਦੇ ਫਾਰਮ ਹਾਊਸ ਦੀ ਕਰ ਰਹੇ ਸਨ ਰੇਕੀ: ਮੁੰਬਈ ਪੁਲਿਸ ਮੁਤਾਬਕ ਇਸ ਗਿਰੋਹ ਨੇ ਪਾਕਿਸਤਾਨੀ ਹਥਿਆਰਾਂ ਦੇ ਸਪਲਾਇਰ ਤੋਂ ਹਥਿਆਰ ਲੈਣ ਦੀ ਯੋਜਨਾ ਬਣਾਈ ਸੀ, ਜੋ ਅਸਫਲ ਰਹੀ। ਲਾਰੈਂਸ ਬਿਸ਼ਨੋਈ ਗੈਂਗ ਦੇ ਇਹ ਚਾਰ ਨਿਸ਼ਾਨੇਬਾਜ਼ ਏਕੇ-47 ਅਤੇ ਐਮ16 ਵਰਗੇ ਤੇਜ਼ਧਾਰ ਹਥਿਆਰਾਂ ਨਾਲ ਸਲਮਾਨ ਖਾਨ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ।
- ਸਖ਼ਤ ਸੁਰੱਖਿਆ ਵਿਚਕਾਰ ਵੋਟ ਪਾਉਣ ਪਹੁੰਚੇ ਬਾਲੀਵੁੱਡ ਦੇ 'ਭਾਈਜਾਨ', ਦੇਖੋ ਵੀਡੀਓ - Lok Sabha Election 2024
- ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਪਾਈ ਵੋਟ, ਅਨਿਲ ਕਪੂਰ-ਨਾਨਾ ਪਾਟੇਕਰ ਸਮੇਤ ਇਨ੍ਹਾਂ ਸਿਤਾਰਿਆਂ ਨੇ ਵੀ ਦਿਖਾਈ ਸਿਆਹੀ ਵਾਲੀ ਉਂਗਲ - Lok Sabha Election 2024
- ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਵੱਡਾ ਅਪਡੇਟ, ਮੁੰਬਈ ਕ੍ਰਾਈਮ ਬ੍ਰਾਂਚ ਦੇ ਹੱਥ ਲੱਗਿਆ ਛੇਵਾਂ ਮੁਲਜ਼ਮ - Salman Khan Firing Case
ਇੰਨ੍ਹਾਂ ਚਾਰਾਂ ਮੁਲਜ਼ਮਾਂ ਦੀ ਪਛਾਣ ਧੰਨਜੈ ਉਰਫ ਅਜੇ ਕਸ਼ਯਪ, ਗੌਰਵ ਭਾਟੀਆ ਉਰਫ ਨਾਹਵੀ, ਵਸਪੀ ਖਾਨ ਉਰਫ ਵਸੀਮ ਚਿਕਨਾ ਅਤੇ ਰਿਜ਼ਵਾਨ ਖਾਨ ਉਰਫ ਜਾਵੇਦ ਖਾਨ ਵਜੋਂ ਹੋਈ ਹੈ। ਦੱਸ ਦੇਈਏ ਕਿ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਘਰ 'ਤੇ ਦੋ ਵਿਅਕਤੀਆਂ ਨੇ ਫਾਈਰਿੰਗ ਕੀਤੀ ਸੀ, ਜੋ ਪੁਲਿਸ ਦੀ ਹਿਰਾਸਤ 'ਚ ਹਨ।