ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਹਿੱਟ ਨਿਰਦੇਸ਼ਕ-ਐਕਟਰ ਜੋੜੀ ਵਜੋਂ ਸ਼ੁਮਾਰ ਕਰਵਾਉਂਦੇ ਨਵਨੀਅਤ ਸਿੰਘ ਅਤੇ ਜਿੰਮੀ ਸ਼ੇਰਗਿੱਲ ਇੱਕ ਹੋਰ ਅਹਿਮ ਪੰਜਾਬੀ ਫਿਲਮ ਪ੍ਰੋਜੈਕਟ 'ਮਾਂ ਜਾਏ' ਲਈ ਇਕੱਠੇ ਹੋਏ ਹਨ, ਜਿੰਨ੍ਹਾਂ ਦੀ ਸਾਂਝੀ ਸੁਮੇਲਤਾ ਅਧੀਨ ਸਾਹਮਣੇ ਆਉਣ ਜਾ ਰਹੀ ਇਹ ਬਿਹਤਰੀਨ ਫਿਲਮ ਅੱਜ ਸ਼ੂਟਿੰਗ ਪੜਾਅ ਦਾ ਹਿੱਸਾ ਬਣ ਗਈ ਹੈ।
'1212 ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਬਿੱਗ ਸੈਟਅੱਪ ਪੰਜਾਬੀ ਫਿਲਮ ਵਿੱਚ ਜਿੰਮੀ ਸ਼ੇਰਗਿੱਲ ਅਤੇ ਮਾਨਵ ਵਿਜ਼ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਰਹਿਮਤ ਰਤਨ, ਯੋਗਰਾਜ ਸਿੰਘ, ਅਨੀਤਾ ਮੀਤ, ਸੰਜੂ ਸੋਲੰਕੀ, ਗੁਰਿੰਦਰ ਮਕਨਾ ਆਦਿ ਜਿਹੇ ਸ਼ਾਨਦਾਰ ਅਤੇ ਮੰਝੇ ਹੋਏ ਐਕਟਰਜ਼ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਪਰਿਵਾਰਿਕ ਡਰਾਮਾ ਕਹਾਣੀ ਅਧਾਰਿਤ ਇਸ ਭਾਵਨਾਤਮਕ ਫਿਲਮ ਦੇ ਨਿਰਮਾਤਾ ਡਾ. ਅਮਰਜੀਤ ਸਿੰਘ ਹਨ, ਜਿੰਨ੍ਹਾਂ ਵੱਲੋਂ ਉੱਚ ਪੱਧਰੀ ਸਿਨੇਮਾ ਮਾਪਦੰਢਾਂ ਅਧੀਨ ਬਣਾਈ ਜਹ ਰਹੀ ਇਸ ਫਿਲਮ ਦਾ ਸਕ੍ਰੀਨ ਇੰਦਰਪਾਲ ਸਿੰਘ ਲਿਖ ਰਹੇ ਹਨ, ਜਦਕਿ ਡਾਇਲਾਗ ਲਿਖਨ ਦੀ ਜਿੰਮੇਵਾਰੀ ਗੁਰਪ੍ਰੀਤ ਸਹਿਜੀ ਨਿਭਾ ਰਹੇ ਹਨ, ਜਿੰਨ੍ਹਾਂ ਦੇ ਨਾਲ ਇਸ ਫਿਲਮ ਨੂੰ ਚਾਰ-ਚੰਨ ਲਾਉਣ ਵਿੱਚ ਬਾਲੀਵੁੱਡ ਦੇ ਨਾਮਵਰ ਸਿਨੇਮਾਟੋਗ੍ਰਾਫ਼ਰ ਜਤਿਨ ਹਰਮੀਤ ਸਿੰਘ ਵੀ ਅਹਿਮ ਭੂਮਿਕਾ ਨਿਭਾਉਣਗੇ।
ਪੁਰਾਤਨ ਪੰਜਾਬ ਦੇ ਅਸਲ ਰੰਗਾਂ ਅਤੇ ਆਪਸੀ ਰਿਸ਼ਤਿਆਂ ਦੇ ਨਿੱਘ ਪੁਰਾਣੇ ਵੇਲਿਆਂ ਵਿੱਚ ਗਹਿਰੀ ਰਹੀ ਮਹੱਤਤਾ ਨੂੰ ਦਰਸਾਉਣ ਜਾ ਰਹੀ ਇਹ ਫਿਲਮ ਨਿਰਦੇਸ਼ਕ ਨਵਨੀਅਤ ਸਿੰਘ ਅਤੇ ਜਿੰਮੀ ਸ਼ੇਰਗਿੱਲ ਦੀ ਇਕੱਠਿਆਂ ਅੱਠਵੀਂ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਤੇਰਾ ਮੇਰਾ ਕੀ ਰਿਸ਼ਤਾ', 'ਮੇਲ ਕਰਾਂਦੇ ਰੱਬਾ', 'ਧਰਤੀ', ਰੰਗੀਲੇ, 'ਜਿੰਦੂਆ', 'ਸ਼ਰੀਕ' ਅਤੇ 'ਸ਼ਰੀਕ 2' ਨਾਲ ਨਿਰਦੇਸ਼ਕ-ਐਕਟਰ ਦੇ ਰੂਪ ਵਿੱਚ ਬਿਹਤਰੀਨ ਸਾਂਝੇਦਾਰੀ ਨੂੰ ਅੰਜ਼ਾਮ ਦੇ ਚੁੱਕੇ ਹਨ।
ਪਾਲੀਵੁੱਡ ਦੇ ਉੱਚ-ਕੋਟੀ ਨਿਰਦੇਸ਼ਕਾਂ ਵਿੱਚ ਆਪਣੀ ਮੌਜ਼ੂਦਗੀ ਦਰਜ ਕਰਵਾ ਚੁੱਕੇ ਨਿਰਦੇਸ਼ਕ ਨਵਨੀਅਤ ਸਿੰਘ ਅਨੁਸਾਰ ਪਰਿਵਾਰਕ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕਰਦੀ ਉਨ੍ਹਾਂ ਦੀ ਇਸ ਫਿਲਮ ਦੇ ਗੀਤ-ਸੰਗੀਤ, ਸਿਨੇਮਾਟੋਗ੍ਰਾਫ਼ਰੀ ਤੋਂ ਲੈ ਕੇ ਹਰ ਪੱਖ ਨੂੰ ਉਮਦਾ ਰੂਪ ਦੇਣ ਲਈ ਕਾਫ਼ੀ ਮਿਹਨਤ ਕੀਤੀ ਜਾ ਰਹੀ ਹੈ, ਜੋ ਹਰ ਵਰਗ ਦਰਸ਼ਕਾਂ ਦੀ ਪਸੰਦ ਕਸਵੱਟੀ ਉਤੇ ਪੂਰੀ ਖਰੀ ਉਤਰੇਗੀ।
- ਨਵੀਂ ਪੰਜਾਬੀ ਫਿਲਮ ਦਾ ਹਿੱਸਾ ਬਣੇ ਨਿਰਦੇਸ਼ਕ ਅਮਰਪ੍ਰੀਤ ਜੀਐਸ ਛਾਬੜਾ, ਲੀਡ ਭੂਮਿਕਾ 'ਚ ਨਜ਼ਰ ਆਵੇਗੀ ਸੁਖਮਨੀ ਕੌਰ - Sukhmani Kaur New Film
- ਸੁਖਵਿੰਦਰ ਸਿੰਘ ਦੇ ਇਸ ਗਾਣੇ 'ਚ ਨਜ਼ਰ ਆਵੇਗੀ ਇਹ ਚਰਚਿਤ ਜੋੜੀ, ਇਸ ਦਿਨ ਹੋਵੇਗਾ ਰਿਲੀਜ਼ - Sukhwinder Singh New Song
- ਇੱਕ ਹੋਰ ਨਵੀਂ ਪੰਜਾਬੀ ਫਿਲਮ ਦਾ ਹੋਇਆ ਐਲਾਨ, ਨੀਰੂ ਬਾਜਵਾ ਸੰਗ ਨਜ਼ਰ ਆਉਣਗੇ ਇਹ ਚਿਹਰੇ - Upcoming Punjabi Film
ਓਧਰ ਸ਼ੁਰੂ ਹੋਈ ਅਪਣੀ ਇਸ ਨਵੀਂ ਪੰਜਾਬੀ ਫਿਲਮ ਦੇ ਕੰਨਸੈਪਟ ਨੂੰ ਲੈ ਕੇ ਅਦਾਕਾਰ ਜਿੰਮੀ ਸ਼ੇਰਗਿੱਲ ਵੀ ਬੇਹੱਦ ਖੁਸ਼ ਨਜ਼ਰ ਆ ਰਹੇ ਹਨ, ਜਿੰਨ੍ਹਾਂ ਇਸੇ ਸੰਬੰਧੀ ਅਪਣੇ ਮਨ ਦੇ ਵਲਵਲਿਆਂ ਦਾ ਇਜ਼ਹਾਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਕਰਦਿਆਂ ਕਿਹਾ ਹੈ ਕਿ ਇਸ ਫਿਲਮ ਦਾ ਹਿੱਸਾ ਬਣ ਉਹ ਆਪਣੇ ਬਚਪਨ ਦੇ ਦਿਨਾਂ ਵਿੱਚ ਵਾਪਸ ਪੁੱਜ ਗਏ ਹਨ।