ਚੰਡੀਗੜ੍ਹ: ਬਾਲੀਵੁੱਡ ਦੀਆਂ ਆਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ ਹਿੰਦੀ ਫਿਲਮ 'ਫਤਿਹ' ਦਾ ਵਰਸਟਾਈਲ ਐਕਟਰ ਨਸੀਰੂਦੀਨ ਸ਼ਾਹ ਨੂੰ ਵੀ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿੰਨ੍ਹਾਂ ਵੱਲੋਂ ਅਪਣੇ ਹਿੱਸੇ ਦੀ ਸ਼ੂਟਿੰਗ ਅੱਜ ਮੁੰਬਈ ਵਿਖੇ ਸ਼ੁਰੂ ਕਰ ਦਿੱਤੀ ਗਈ ਹੈ।
'ਜੀ ਸਟੂਡਿਓਜ਼' ਅਤੇ 'ਸ਼ਕਤੀ ਸਾਗਰ ਪ੍ਰੋਡੋਕਸ਼ਨ' ਵੱਲੋਂ ਸੁਯੰਕਤ ਐਸੋਸੀਏਸ਼ਨ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਸੋਨੂੰ ਸੂਦ ਕਰ ਰਹੇ ਹਨ, ਜੋ ਬਤੌਰ ਨਿਰਦੇਸ਼ਕ ਇਸ ਫਿਲਮ ਨਾਲ ਅਪਣੀ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।
ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਤੋਂ ਇਲਾਵਾ ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਬੱਧ ਕੀਤੀ ਗਈ ਇਸ ਫਿਲਮ ਵਿੱਚ ਸੋਨੂੰ ਸੂਦ ਅਤੇ ਜੈਕਲੀਨ ਫਰਨਾਂਡਿਜ਼ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਸੀਬਾ ਅਕਾਸ਼ਦੀਪ, ਜੱਸੀ ਸਿੰਘ ਅਤੇ ਹੋਰ ਕਈ ਮੰਨੇ ਪ੍ਰਮੰਨੇ ਚਿਹਰੇ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਅਦਾ ਕਰ ਰਹੇ ਹਨ।
ਕ੍ਰਾਈਮ-ਥ੍ਰਿਲਰ-ਡਰਾਮਾ ਕਹਾਣੀ ਅਧਾਰਿਤ ਇਸ ਫਿਲਮ ਦੇ ਆਖਰੀ ਬਚੇ ਕੁਝ ਹਿੱਸੇ ਦੀ ਸ਼ੂਟਿੰਗ ਮੁੰਬਈ ਵਿਖੇ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਹਿੰਦੀ ਸਿਨੇਮਾ ਦੇ ਦਿੱਗਜ ਅਤੇ ਬਿਹਤਰੀਨ ਐਕਟਰਜ਼ ਵਿੱਚ ਸ਼ੁਮਾਰ ਕਰਵਾਉਂਦੇ ਨਸੀਰੂਦੀਨ ਸ਼ਾਹ ਨੂੰ ਸ਼ਾਮਿਲ ਕਰ ਲਿਆ ਹੈ, ਜਿੰਨ੍ਹਾਂ ਉਪਰ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਨਿਰਦੇਸ਼ਕ ਸੋਨੂੰ ਸ਼ੂਦ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ।
- ਸੋਨੂੰ ਸੂਦ ਦੀ ਦੀਵਾਨਗੀ, 1500 ਕਿਲੋਮੀਟਰ ਦੌੜ ਕੇ ਅਦਾਕਾਰ ਨੂੰ ਮਿਲਣ ਪਹੁੰਚਿਆ ਇਹ ਫੈਨ - Sonu Sood Fan
- IPL 'ਚ ਟ੍ਰੋਲ ਹੋ ਰਹੇ MI ਕੈਪਟਨ ਹਾਰਦਿਕ ਪਾਂਡਿਆ ਲਈ ਪਿਘਲਿਆ ਸੋਨੂੰ ਸੂਦ ਦਾ ਦਿਲ, ਟ੍ਰੋਲਰਜ਼ ਨੂੰ ਦਿੱਤਾ ਮੂੰਹ ਤੋੜ ਜੁਆਬ - Sonu Sood supports Hardik Pandya
- 'ਫਤਿਹ' ਦਾ ਖੌਫਨਾਕ ਟੀਜ਼ਰ ਰਿਲੀਜ਼, ਸੋਨੂੰ ਸੂਦ ਨੇ 40 ਨਹੀਂ ਸਗੋਂ 50 ਬਦਮਾਸ਼ਾਂ ਨੂੰ ਇਸ ਤਰ੍ਹਾਂ ਉਤਾਰਿਆ ਮੌਤ ਦੇ ਘਾਟ
ਇਸੇ ਸੰਬੰਧੀ ਅਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਕਿਹਾ ਕਿ ਸਿਨੇਮਾ ਦੀ ਲੀਜੈਂਡ ਹਸਤੀ ਮੰਨੇ ਜਾਂਦੇ ਨਸੀਰ ਜੀ ਨੂੰ ਨਿਰਦੇਸ਼ਿਤ ਕਰਨਾ, ਮੇਰੇ ਲਈ ਬਹੁਤ ਹੀ ਖਾਸ ਪਲ ਹਨ, ਜਿੰਨ੍ਹਾਂ ਦੇ ਆਨ ਬੋਰਡ ਆਉਣ ਨਾਲ ਉਨ੍ਹਾਂ ਦੇ ਇਸ ਡਰੀਮ ਪ੍ਰੋਜੈਕਟ ਨੂੰ ਵੀ ਚਾਰ ਚੰਨ ਲੱਗ ਗਏ ਹਨ।
ਸਾਈਬਰ ਕ੍ਰਾਈਮ ਦੇ ਵੱਧ ਰਹੇ ਮਾਇਆਜਾਲ ਦੁਆਲੇ ਬੁਣੀ ਗਈ ਇਸ ਫਿਲਮ ਦੁਆਰਾ ਅਦਾਕਾਰ ਨਸੀਰੂਦੀਨ ਸ਼ਾਹ ਲੰਮੇਂ ਸਮੇਂ ਬਾਅਦ ਸਿਲਵਰ ਸਕਰੀਨ ਉਤੇ ਅਪਣੀ ਪ੍ਰਭਾਵੀ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣਗੇ, ਜੋ ਇਸ ਫਿਲਮ ਵਿੱਚ ਨੈਗੇਟਿਵ ਕਿਰਦਾਰ ਪਲੇ ਕਰਨ ਜਾ ਰਹੇ ਹਨ।
ਓਧਰ ਜੇਕਰ ਅਦਾਕਾਰ ਸੋਨੂੰ ਸੂਦ ਦੇ ਮੌਜੂਦਾ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ੍ਹ ਉਹ ਮੁੰਬਈ ਦੀ ਬਜਾਏ ਸਾਊਥ ਇੰਡਸਟਰੀ ਵਿੱਚ ਜਿਆਦਾ ਮਸ਼ਰੂਫ ਨਜ਼ਰ ਆ ਰਹੇ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਨਿਰਦੇਸ਼ਨ ਵੱਲ ਵੀ ਜਿਆਦਾ ਫੋਕਸ ਕਰਦੇ ਨਜ਼ਰੀ ਪੈਣਗੇ, ਜਿਸ ਦਾ ਇਜ਼ਹਾਰ ਉਨ੍ਹਾਂ ਦੇ ਪ੍ਰੋਡੋਕਸ਼ਨ ਹਾਊਸ ਵੱਲੋਂ ਆਰੰਭੀਆਂ ਜਾ ਚੁੱਕੀਆਂ ਕੁਝ ਪ੍ਰੀ-ਫਿਲਮ ਯੋਜਨਾਵਾਂ ਵੀ ਭਲੀਭਾਂਤ ਕਰਵਾ ਰਹੀਆਂ ਹਨ।