ਮੁੰਬਈ: ਸ਼ਾਹਰੁਖ ਖਾਨ ਦੀ ਫਿਲਮ 'ਜੋਸ਼' ਅਤੇ ਗੋਵਿੰਦਾ ਸਟਾਰਰ ਫਿਲਮ 'ਕਿਉਂਕੀ ਮੈਂ ਝੂਠ ਨਹੀਂ ਬੋਲਤਾ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਅਦਾਕਾਰ ਸ਼ਰਦ ਕਪੂਰ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਸ਼ਰਦ ਕਪੂਰ ਖਿਲਾਫ਼ ਯੌਨ ਸ਼ੋਸ਼ਣ ਦੇ ਇਲਜ਼ਾਮ 'ਚ ਮਾਮਲਾ ਦਰਜ ਕੀਤਾ ਹੈ। ਇੱਕ 32 ਸਾਲਾਂ ਔਰਤ ਨੇ ਸ਼ਰਦ ਕਪੂਰ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ।
ਮਹਿਲਾ ਨੇ ਅਦਾਕਾਰ ਦੇ ਖਿਲਾਫ਼ ਖਾਰ ਥਾਣੇ 'ਚ ਸ਼ਿਕਾਇਤ ਕੀਤੀ ਸੀ। ਇਸ ਦੌਰਾਨ ਮਹਿਲਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਦਾਕਾਰ ਸ਼ਰਦ ਕਪੂਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
A case has been registered against actor Sharad Kapoor for alleged misbehaviour with a 32-year-old woman. The victim alleged that the actor had called her to his house, during which he tried to misbehave with her, and also forcibly touched her inappropriately. Khar Police have…
— ANI (@ANI) November 30, 2024
ਪੀੜਤ ਔਰਤ ਦਾ ਇਲਜ਼ਾਮ ਹੈ ਕਿ ਸ਼ਰਦ ਕਪੂਰ ਨੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਦੁਰਵਿਵਹਾਰ ਕੀਤਾ। ਔਰਤ ਨੇ ਦੱਸਿਆ ਕਿ ਅਦਾਕਾਰ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ। ਔਰਤ ਨੇ ਦੱਸਿਆ ਕਿ ਉਹ ਫੇਸਬੁੱਕ ਰਾਹੀਂ ਸ਼ਰਦ ਕਪੂਰ ਨਾਲ ਜੁੜੀ ਸੀ। ਫਿਰ ਹੌਲੀ-ਹੌਲੀ ਉਹ ਵੀਡੀਓ ਕਾਲ 'ਤੇ ਗੱਲ ਕਰਨ ਲੱਗੇ। ਔਰਤ ਨੇ ਦੱਸਿਆ ਕਿ ਇਸ ਤੋਂ ਬਾਅਦ ਅਦਾਕਾਰ ਨੇ ਸ਼ੂਟਿੰਗ ਬਾਰੇ ਗੱਲ ਕਰਨ ਦੇ ਬਹਾਨੇ ਉਸ ਨੂੰ ਮੀਟਿੰਗ ਲਈ ਬੁਲਾਇਆ। ਅਦਾਕਾਰ ਨੇ ਪੀੜਤ ਔਰਤ ਨੂੰ ਲੋਕੇਸ਼ਨ ਭੇਜ ਕੇ ਖਾਰ ਦਫ਼ਤਰ ਬੁਲਾਇਆ।
ਉਸੇ ਸਮੇਂ ਜਦੋਂ ਔਰਤ ਐਕਟਰ ਦੁਆਰਾ ਦੱਸੇ ਗਏ ਪਤੇ 'ਤੇ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਉਥੇ ਕੋਈ ਦਫਤਰ ਨਹੀਂ ਹੈ। ਜਿਵੇਂ ਹੀ ਔਰਤ ਇਸ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਪਹੁੰਚੀ ਤਾਂ ਇੱਕ ਵਿਅਕਤੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਪਿੱਛੇ ਤੋਂ ਸ਼ਰਦ ਨੇ ਔਰਤ ਨੂੰ ਬੈੱਡਰੂਮ 'ਚ ਆਉਣ ਲਈ ਬੁਲਾਇਆ।
ਔਰਤ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਸ਼ਰਦ ਨੇ ਉਸ ਨੂੰ ਵਟਸਐਪ 'ਤੇ ਮੈਸੇਜ ਭੇਜ ਕੇ ਅਪਸ਼ਬਦ ਬੋਲਿਆ। ਇਸ ਦੇ ਨਾਲ ਹੀ ਪੀੜਤਾ ਨੇ ਪਹਿਲਾਂ ਆਪਣੇ ਕਰੀਬੀ ਦੋਸਤ ਨੂੰ ਇਸ ਬਾਰੇ ਦੱਸਿਆ ਅਤੇ ਫਿਰ ਖਾਰ ਥਾਣਾ ਪੁਲਿਸ ਨੇ ਅਦਾਕਾਰਾ ਦੀ ਸ਼ਿਕਾਇਤ 'ਤੇ ਅਦਾਕਾਰ ਖਿਲਾਫ ਮਾਮਲਾ ਦਰਜ ਕਰ ਲਿਆ।
ਅਦਾਕਾਰ ਸ਼ਰਦ ਕਪੂਰ ਵੱਲੋਂ ਅਜੇ ਤੱਕ ਔਰਤ ਦੀ ਸ਼ਿਕਾਇਤ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਪੁਲਿਸ ਨੇ ਐਕਟਰ ਦੇ ਖਿਲਾਫ਼ ਬੀਐੱਨਐੱਸ ਦੀ ਧਾਰਾ 74, 75 ਅਤੇ 79 ਤਹਿਤ ਸ਼ਿਕਾਇਤ ਦਰਜ ਕਰਕੇ ਉਸ ਨੂੰ ਸੰਮਨ ਜਾਰੀ ਕਰ ਲਿਆ ਹੈ।
ਇਹ ਵੀ ਪੜ੍ਹੋ: