ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਲੰਮੇਰਾ ਸਫ਼ਰ ਤੈਅ ਕਰ ਚੁੱਕੀ ਗਾਇਕਾ ਮਿਸ ਪੂਜਾ ਦੀ ਧਾਂਕ ਅੱਜ ਸਾਲਾਂ ਬਾਅਦ ਵੀ ਇਸ ਖਿੱਤੇ ਵਿੱਚ ਕਾਇਮ ਹੈ, ਜਿੰਨ੍ਹਾਂ ਦੀ ਬਣੀ ਇਸ ਵਿਲੱਖਣ ਪਹਿਚਾਣ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ, ਉਨ੍ਹਾਂ ਦਾ ਨਵਾਂ ਗਾਣਾ 'ਦਿਲਵਾਲੇ ਦਿੱਲੀ ਸ਼ਹਿਰ ਦੇ', ਜੋ 20 ਜੁਲਾਈ ਨੂੰ ਜਾਰੀ ਕੀਤਾ ਜਾ ਰਿਹਾ ਹੈ।
'ਟਾਹਲੀਵੁੱਡ ਰਿਕਾਰਡਜ਼' ਅਤੇ 'ਰੋਮੀ ਟਾਹਲੀ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਬੀਟ ਗੀਤ ਦਾ ਸੰਗੀਤ ਕੁਮਾਰ ਵਿਰਕ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ, ਜਦਕਿ ਬੋਲ ਲੱਖੀ ਗਿੱਲ ਨੇ ਰਚੇ ਹਨ।
ਮਿਊਜ਼ਿਕ ਇੰਡਸਟਰੀ ਵਿੱਚ ਬਤੌਰ ਪੇਸ਼ਕਰਤਾ ਵਜੋਂ ਮਜ਼ਬੂਤ ਪੈੜਾਂ ਸਿਰਜ ਚੁੱਕੇ ਅਤੇ ਕਈ ਵੱਡੇ ਸੰਗੀਤਕ ਪ੍ਰੋਜੈਕਟਸ ਦਾ ਹਿੱਸਾ ਰਹੇ ਅੰਗਦ ਸਿੰਘ ਵੱਲੋਂ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਵਿੱਚ ਮਿਸ ਪੂਜਾ ਅਤੇ ਕੁੰਵਰ ਵਿਰਕ ਵੱਲੋਂ ਫੀਚਰਿੰਗ ਕੀਤੀ ਗਈ ਹੈ।
ਆਸਟ੍ਰੇਲੀਆਂ ਦਾ ਸਫ਼ਲ ਦੌਰਾ ਸੰਪੰਨ ਕਰ ਹਾਲ ਹੀ ਦਿਨਾਂ ਵਿੱਚ ਵਾਪਸ ਪਰਤੀ ਮਿਸ ਪੂਜਾ ਗਾਇਕੀ ਪਿੜ ਵਿੱਚ ਮੁੜ ਕਾਫ਼ੀ ਸਰਗਰਮ ਹੋਈ ਨਜ਼ਰੀ ਆ ਰਹੀ ਹੈ, ਜਿੰਨ੍ਹਾਂ ਦੇ ਇਸ ਖਿੱਤੇ ਵਿੱਚ ਵੱਧ ਰਹੇ ਗਾਇਨ ਰੁਝੇਵਿਆਂ ਦਾ ਇਜ਼ਹਾਰ ਅਗਲੇ ਦਿਨੀਂ ਬੈਕ-ਟੂ-ਬੈਕ ਰਿਲੀਜ਼ ਹੋਣ ਵਾਲੇ ਉਨ੍ਹਾਂ ਦੇ ਕੁਝ ਹੋਰ ਗਾਣੇ ਵੀ ਭਲੀਭਾਂਤ ਕਰਵਾਉਣਗੇ, ਜਿੰਨ੍ਹਾਂ ਸੰਬੰਧਤ ਮਿਊਜ਼ਿਕ ਵੀਡੀਓਜ਼ ਦਾ ਫਿਲਮਾਂਕਣ ਇੰਨੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ।
- 'ਕੈਰੀ ਆਨ ਜੱਟਾ 3' ਤੋਂ ਲੈ ਕੇ 'ਜੱਟ ਐਂਡ ਜੂਲੀਅਟ 3' ਤੱਕ, ਇਹ ਹਨ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ - Highest Grossing Punjabi Movies
- ਨਵੇਂ ਗਾਣੇ ਨਾਲ ਸਰੋਤਿਆਂ ਦੇ ਸਨਮੁੱਖ ਹੋਣਗੇ ਮਨੀ ਔਜਲਾ, ਇਸ ਦਿਨ ਹੋਵੇਗਾ ਰਿਲੀਜ਼ - Money Aujla New Song
- ਰੀਲ ਬਣਾਉਣਾ ਪਿਆ ਮਹਿੰਗਾ, 300 ਫੁੱਟ ਡੂੰਘੀ ਖਾਈ 'ਚ ਡਿੱਗਣ ਨਾਲ ਹੋਈ ਮੌਤ, ਦੇਖੋ ਵੀਡੀਓ - Travel Influencer Aanvi Kamdar
ਪੰਜਾਬ ਦੇ ਜ਼ਿਲ੍ਹਾਂ ਪਟਿਆਲਾ ਅਧੀਨ ਆਉਂਦੇ ਰਾਜਪੁਰਾ ਨਾਲ ਸੰਬੰਧਤ ਅਤੇ ਅੱਜਕੱਲ੍ਹ ਅਮਰੀਕਾ ਵਸੇਂਦੀ ਮਿਸ ਪੂਜਾ ਦੇ ਹੁਣ ਤੱਕ ਦੇ ਗਾਇਕੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਨ੍ਹਾਂ ਅਪਣੇ ਸਫਲਤਾ ਗ੍ਰਾਫ਼ ਨੂੰ ਕਦੇ ਨੀਵਾਂ ਨਹੀਂ ਹੋਣ ਦਿੱਤਾ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਚੜ੍ਹਤ ਦੋ ਦਹਾਕਿਆਂ ਬਾਅਦ ਵੀ ਪੰਜਾਬੀ ਸੰਗੀਤ ਜਗਤ ਵਿੱਚ ਜਿਓ ਦੀ ਤਿਓ ਕਾਇਮ ਹੈ।