ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ ਅਤੇ ਦਰਸ਼ਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਮਿਸਟਰ ਸ਼ੁਦਾਈ' ਆਖਰਕਾਰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ, ਜਿਸ ਦੇ ਨਵੇਂ ਲੁੱਕ ਦੇ ਨਾਲ-ਨਾਲ ਇਸ ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ, ਜੋ ਅਗਲੇ ਮਹੀਨੇ 21 ਜੂਨ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਹੈ।
'ਬਲ ਪ੍ਰੋਡੋਕਸ਼ਨ' ਅਤੇ 'ਫਿਲਮੀ ਲੋਕ' ਦੇ ਬੈਨਰਜ਼ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਕਾਮੇਡੀ-ਡਰਾਮਾ ਫਿਲਮ ਦੇ ਨਿਰਮਾਤਾ ਮੋਹਨਬੀਰ ਸਿੰਘ ਬਰਾੜ ਅਤੇ ਸਹਿ ਨਿਰਮਾਣਕਾਰ ਜਸਕਰਨ ਵਾਲੀਆ, ਅੰਮ੍ਰਿਤਪਾਲ ਖਿੰਦਾ ਹਨ, ਜਦਕਿ ਨਿਰਦੇਸ਼ਨ ਹਰਜੋਤ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਆਪਣੀ ਪਹਿਲੀ ਪੰਜਾਬੀ ਫਿਲਮ ਨਾਲ ਬਤੌਰ ਨਿਰਦੇਸ਼ਕ ਪ੍ਰਭਾਵੀ ਪਾਰੀ ਦੇ ਆਗਾਜ਼ ਵੱਲ ਵਧਣ ਜਾ ਰਹੇ ਹਨ।
ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਅਤੇ ਮਨਮੋਹਕ ਲੋਕੇਸ਼ਨਾਂ ਉਪਰ ਸ਼ੂਟ ਕੀਤੀ ਗਈ ਅਤੇ ਕੁਰਾਨ ਢਿੱਲੋਂ ਵੱਲੋ ਲਿਖੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਹਰਸਿਮਰਨ, ਮੈਂਡੀ ਤੱਖੜ, ਕਰਮਜੀਤ ਅਨਮੋਲ, ਸੁਖਵਿੰਦਰ ਚਾਹਲ, ਨਿਸ਼ਾ ਬਾਨੋ, ਮਲਕੀਤ ਰੋਣੀ, ਹਰਬੀ ਸੰਘਾ, ਆਰਵ ਭੁੱਲਰ, ਯੁਹਾਨ ਬਰਾੜ, ਨਵ ਲਹਿਲ, ਅੰਸ਼ਮਨ ਸਿੱਧੂ ਸ਼ਾਮਿਲ ਹਨ।
ਇਸ ਤੋਂ ਇਲਾਵਾ ਜੇਕਰ ਇਸ ਅਲਹਦਾ ਕੰਟੈਂਟ ਅਤੇ ਦਿਲਚਸਪ ਵਿਸ਼ੇਸਾਰ ਅਧਾਰਿਤ ਫਿਲਮ ਦੇ ਹੋਰਨਾਂ ਖਾਸ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਡ੍ਰਾਮੈਟਿਕ ਫਿਲਮ ਦਾ ਸੰਗੀਤ ਅਨਾਮਿਕ ਚੌਹਾਨ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਗੀਤਾਂ ਦੇ ਬੋਲ ਜੀਤ ਸੰਧੂ ਨੇ ਲਿਖੇ ਹਨ।
- ਨਵੀਂ ਫਿਲਮ 'ਮਝੈਲ' ਦੀ ਸ਼ੂਟਿੰਗ ਹੋਈ ਸ਼ੁਰੂ, ਦੇਵ ਖਰੌੜ ਦੇ ਨਾਲ ਇਹ ਅਦਾਕਾਰ ਨਿਭਾਉਣਗੇ ਮੁੱਖ ਭੂਮਿਕਾ - Punjabi Film Majhail Shooting
- ਇਸ ਹਰਿਆਣਵੀ ਗਾਇਕਾ ਦਾ 'ਕਾਨਸ' ਜਾਣ ਦਾ ਸੁਪਨਾ ਹੋਇਆ ਪੂਰਾ, ਰੈੱਡ ਕਾਰਪੇਟ 'ਤੇ ਡੈਬਿਊ ਕਰਕੇ ਬਣਾਇਆ ਇਹ ਰਿਕਾਰਡ - Cannes Film Festival 2024
- ਦਿਲਜੀਤ ਦੁਸਾਂਝ ਅਤੇ ਰੈਪਰ ਨਸੀਬ ਵਿਚਾਲੇ ਵਧਿਆ ਵਿਵਾਦ, ਨਸੀਬ ਨੇ ਗਾਇਕ ਨੂੰ ਕਿਹਾ 'ਮਿਸ ਫਰੂਟੀ' - diljit and naseeb controversy
ਪੰਜਾਬੀ ਸਿਨੇਮਾ ਦੇ ਮੇਨ-ਸਟ੍ਰੀਮ ਸਾਂਚੇ ਤੋਂ ਅਲੱਗ ਹੱਟ ਕੇ ਵਜ਼ੂਦ ਵਿੱਚ ਲਿਆਂਦੀ ਗਈ ਅਤੇ ਨਿਵੇਕਲੀਆਂ ਅਤੇ ਤਰੋ-ਤਾਜ਼ਗੀ ਭਰੀਆਂ ਲੋਕੇਸ਼ਨਜ਼ ਉਪਰ ਫਿਲਮਾਈ ਗਈ ਉਕਤ ਫਿਲਮ ਦਾ ਖਾਸ ਆਕਰਸ਼ਨ ਹੋਣਗੇ ਮਸ਼ਹੂਰ ਪੰਜਾਬੀ ਗਾਇਕ ਹਰਸਿਮਰਨ ਅਸਟ੍ਰੇਲੀਆ, ਜੋ ਅਪਣੀ ਇਸ ਪਲੇਠੀ ਪੰਜਾਬੀ ਫਿਲਮ ਨਾਲ ਬਤੌਰ ਅਦਾਕਾਰ ਪਾਲੀਵੁੱਡ 'ਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ।
ਬਾਲੀਵੁੱਡ ਅਤੇ ਪਾਲੀਵੁੱਡ ਦੇ ਮੰਝੇ ਹੋਏ ਟੈਕਨੀਸ਼ਨਾਂ ਵੱਲੋਂ ਬਿਹਤਰੀਨ ਸਿਨੇਮਾ ਸਿਰਜਨਾਤਮਕਤਾ ਅਧੀਨ ਸੰਯੋਜਿਤ ਕੀਤੀ ਗਈ ਇਸ ਫਿਲਮ ਸੰਬੰਧਤ ਕੁਝ ਹੋਰ ਅਹਿਮ ਤੱਥਾਂ ਦੀ ਗੱਲ ਕਰੀਏ ਤਾਂ ਇਸ ਨਾਲ ਜੁੜੇ ਜਿਆਦਾਤਰ ਟੀਮ ਮੈਬਰਾਂ ਅਸਟ੍ਰੇਲੀਆਂ ਨਾਲ ਸੰਬੰਧ ਰੱਖਦੇ ਹਨ, ਜੋ ਉਥੋਂ ਦੇ ਕਲਾ ਖੇਤਰ ਦਾ ਅਨਿਖੱੜਵਾਂ ਅਤੇ ਪ੍ਰਭਾਵੀ ਹਿੱਸਾ ਮੰਨੇ ਜਾਂਦੇ ਹਨ, ਜੋ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਨਾਲ ਗਲੋਬਲੀ ਸਿਨੇਮਾ ਖੇਤਰ ਵਿੱਚ ਹੋਰ ਵਿਸ਼ਾਲਤਾ ਅਖ਼ਤਿਆਰ ਕਰਨ ਵੱਲ ਵੱਧ ਚੁੱਕੇ ਹਨ।