ETV Bharat / entertainment

ਮਲਾਇਕਾ ਅਰੋੜਾ ਦੇ ਪਿਤਾ ਨੇ ਛੱਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਐਕਸ ਪਤਨੀ ਦੇ ਘਰ ਪਹੁੰਚੇ ਅਰਬਾਜ਼ ਖਾਨ - Malaika Arora Father - MALAIKA ARORA FATHER

Malaika Arora Father: ਬਾਲੀਵੁੱਡ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਖਬਰ ਹੈ ਕਿ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦਾ ਦਿਹਾਂਤ ਹੋ ਗਿਆ ਹੈ।

Malaika Arora Father
Malaika Arora Father (ETV Bharat)
author img

By ETV Bharat Entertainment Team

Published : Sep 11, 2024, 12:54 PM IST

Updated : Sep 11, 2024, 1:15 PM IST

ਮੁੰਬਈ: ਬਾਲੀਵੁੱਡ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਦੇ ਪਿਤਾ ਅਨਿਲ ਅਰੋੜਾ ਨੇ ਖੁਦਕੁਸ਼ੀ ਕਰ ਲਈ ਹੈ। ਮਲਾਇਕਾ ਅਰੋੜਾ ਦੇ ਸਾਬਕਾ ਪਤੀ ਅਤੇ ਅਦਾਕਾਰ ਅਰਬਾਜ਼ ਖਾਨ ਉਨ੍ਹਾਂ ਦੇ ਘਰ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ, ਮਲਾਇਕਾ ਦੇ ਘਰ ਰਿਸ਼ਤੇਦਾਰਾਂ ਦੀ ਭੀੜ ਇਕੱਠੀ ਹੋ ਗਈ ਹੈ।

ਪੁਲਿਸ ਦਾ ਬਿਆਨ: ਇਸ ਮਾਮਲੇ 'ਤੇ ਮੁੰਬਈ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਕਿਹਾ ਹੈ ਕਿ,"ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਨੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਟੀਮ ਮੌਕੇ 'ਤੇ ਮੌਜੂਦ ਹੈ। ਅਦਾਕਾਰਾ ਦੇ ਪਿਤਾ ਨੇ ਖੁਦਕੁਸ਼ੀ ਕਿਉਂ ਕੀਤੀ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।"

ਵੀਡੀਓ ਵਾਈਰਲ: ਇਸ ਦੇ ਨਾਲ ਹੀ ਮਲਾਇਕਾ ਅਰੋੜਾ ਦੇ ਘਰ ਦੇ ਬਾਹਰ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇੱਕ ਵੀਡੀਓ ਵਿੱਚ ਮਲਾਇਕਾ ਦੇ ਸਾਬਕਾ ਪਤੀ-ਅਦਾਕਾਰ ਅਰਬਾਜ਼ ਖਾਨ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪੁਲਿਸ ਟੀਮ ਵੀ ਮੌਕੇ 'ਤੇ ਮੌਜੂਦ ਹੈ।

ਮਲਾਇਕਾ ਘਰ ਵਿੱਚ ਮੌਜ਼ੂਦ ਨਹੀਂ ਸੀ: ਅਨਿਲ ਅਰੋੜਾ ਨੇ ਜਦੋ ਖੁਦਕੁਸ਼ੀ ਕੀਤੀ, ਉਸ ਸਮੇਂ ਮਲਾਇਕਾ ਘਰ 'ਚ ਨਹੀਂ ਸੀ। ਅੱਜ ਸਵੇਰੇ ਅਦਾਕਾਰਾ ਪੁਨੇ ਵਿੱਚ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮਲਾਇਕਾ ਪੁਨੇ ਤੋਂ ਮੁੰਬਈ ਲਈ ਰਵਾਨਾ ਹੋ ਗਈ ਹੈ। ਇਸ ਖਬਰ ਤੋਂ ਬਾਅਦ ਕਈ ਸਿਤਾਰੇ ਅਦਾਕਾਰਾ ਦੇ ਘਰ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ:-

Last Updated : Sep 11, 2024, 1:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.