ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਦੇ ਪਿਤਾ ਦਾ ਯਾਨੀ 12 ਸਤੰਬਰ ਨੂੰ ਸਾਂਤਾ ਕਰੂਜ਼ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਅੰਤਿਮ ਸਸਕਾਰ ਤੋਂ ਬਾਅਦ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੂੰ ਇਕੱਠੇ ਸ਼ਮਸ਼ਾਨਘਾਟ ਤੋਂ ਬਾਹਰ ਆਉਂਦੇ ਦੇਖਿਆ ਗਿਆ। ਇਸ ਦੇ ਨਾਲ ਹੀ ਮਲਾਇਕਾ ਦੇ ਸਾਬਕਾ ਪਤੀ-ਅਦਾਕਾਰ ਅਰਬਾਜ਼ ਵੀ ਅੰਤਿਮ ਸਸਕਾਰ ਤੋਂ ਬਾਅਦ ਸ਼ਮਸ਼ਾਨਘਾਟ ਤੋਂ ਬਾਹਰ ਨਿਕਲਦੇ ਸਮੇਂ ਕੈਮਰੇ 'ਚ ਕੈਦ ਹੋਏ।
ਸਸਕਾਰ 'ਚ ਕੋਣ -ਕੌਣ ਹੋਏ ਸ਼ਾਮਿਲ
ਮਲਾਇਕਾ ਅਰੋੜਾ, ਅਰਜੁਨ ਕਪੂਰ ਦਾ ਵੀਡੀਓ ਸੈਂਟਾ ਕਰੂਜ਼ ਦੇ ਸ਼ਮਸ਼ਾਨਘਾਟ ਕੇਂਦਰ ਤੋਂ ਸਾਹਮਣੇ ਆਇਆ ਹੈ। ਅਰਜੁਨ ਕਪੂਰ ਮਲਾਇਕਾ ਨੂੰ ਕਾਰ ਤੱਕ ਛੱਡਦਾ ਹੈ। ਇਸ ਤੋਂ ਬਾਅਦ ਉਹ ਵੀ ਉਥੋਂ ਚਲਾ ਜਾਂਦਾ ਹੈ। ਇਕ ਹੋਰ ਵੀਡੀਓ 'ਚ ਅਰਬਾਜ਼ ਖਾਨ ਮਲਾਇਕਾ ਦੇ ਪਿਤਾ ਦੇ ਅੰਤਿਮ ਸਸਕਾਰ ਤੋਂ ਬਾਅਦ ਪਤਨੀ ਸ਼ੂਰਾ ਨਾਲ ਉਨ੍ਹਾਂ ਦੇ ਘਰ ਲਈ ਰਵਾਨਾ ਹੁੰਦੇ ਦੇਖਿਆ ਗਿਆ। ਇਸ ਤੋਂ ਇਲਾਵਾ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਸੈਫ ਅਲੀ ਖਾਨ, ਟੇਰੇਂਸ, ਗੀਤਾ ਕਪੂਰ, ਅਰਸ਼ਦ ਵਾਰਸੀ, ਸਾਜਿਦ ਖਾਨ, ਫਰਾਹ ਖਾਨ ਸਮੇਤ ਹੋਰ ਅਭਿਨੇਤਰੀ ਦੇ ਪਿਤਾ ਨੂੰ ਵਿਦਾਈ ਦੇਣ ਤੋਂ ਬਾਅਦ ਆਪਣੇ-ਆਪਣੇ ਘਰਾਂ ਵੱਲ ਜਾਂਦੇ ਹੋਏ ਦੇਖੇ ਗਏ।
ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਦਾ ਵੀਰਵਾਰ ਨੂੰ ਮੁੰਬਈ ਦੇ ਸਾਂਤਾ ਕਰੂਜ਼ ਹਿੰਦੂ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਮਲਾਇਕਾ ਅਰੋੜਾ ਆਪਣੇ ਬੇਟੇ ਅਰਹਾਨ ਖਾਨ ਨਾਲ ਸ਼ਮਸ਼ਾਨਘਾਟ ਕੇਂਦਰ ਪਹੁੰਚੀ ਸੀ। ਇਸ ਦੇ ਨਾਲ ਹੀ ਅਰਜੁਨ ਕਪੂਰ ਵੀ ਉਨ੍ਹਾਂ ਦੇ ਪਿੱਛੇ ਸ਼ਮਸ਼ਾਨਘਾਟ ਕੇਂਦਰ ਪਹੁੰਚੇ।
ਕੱਲ੍ਹ ਕੀਤੀ ਸੀ ਖੁਦਕੁਸ਼ੀ
11 ਸਤੰਬਰ ਨੂੰ ਮਲਾਇਕਾ ਅਰੋੜਾ ਦੇ ਪਿਤਾ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ। ਮੁੰਬਈ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਅਨਿਲ ਮਹਿਤਾ ਦੀ ਮੌਤ ਪਹਿਲੀ ਨਜ਼ਰੇ ਖੁਦਕੁਸ਼ੀ ਜਾਪਦੀ ਹੈ, ਹਾਲਾਂਕਿ ਹਰ ਸੰਭਵ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਡੀਸੀਪੀ ਕ੍ਰਾਈਮ ਬ੍ਰਾਂਚ ਰਾਜ ਤਿਲਕ ਰੋਸ਼ਨ ਨੇ ਪੁਸ਼ਟੀ ਕੀਤੀ ਕਿ ਮਹਿਤਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਅਤੇ ਫੋਰੈਂਸਿਕ ਟੀਮਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।