ਹੈਦਰਾਬਾਦ: ਈਦ (11 ਅਪ੍ਰੈਲ) ਦੇ ਮੌਕੇ 'ਤੇ ਬਾਕਸ ਆਫਿਸ 'ਤੇ ਦਸਤਕ ਦੇਣ ਵਾਲੀਆਂ ਦੋ ਫਿਲਮਾਂ 'ਮੈਦਾਨ' ਅਤੇ 'ਬੜੇ ਮੀਆਂ ਛੋਟੇ ਮੀਆਂ' ਅੱਜ 15 ਅਪ੍ਰੈਲ ਨੂੰ ਰਿਲੀਜ਼ ਦੇ ਪੰਜਵੇਂ ਦਿਨ 'ਚ ਦਾਖਲ ਹੋ ਗਈਆਂ ਹਨ। ਹੁਣ ਇੱਥੇ ਅਸੀਂ ਜਾਣਾਂਗੇ ਕਿ ਐਤਵਾਰ ਦਾ ਦਿਨ ਬਾਕਸ ਆਫਿਸ 'ਤੇ 'ਮੈਦਾਨ' ਅਤੇ 'ਬੜੇ ਮੀਆਂ ਛੋਟੇ ਮੀਆਂ' ਲਈ ਕਿਵੇਂ ਰਿਹਾ ਅਤੇ ਛੁੱਟੀ ਵਾਲੇ ਦਿਨ ਦੋਵਾਂ ਫਿਲਮਾਂ ਨੇ ਕਿੰਨਾ ਪੈਸਾ ਇਕੱਠਾ ਕੀਤਾ। ਇਹ ਵੀ ਜਾਣਾਂਗੇ ਕਿ ਦੋਵਾਂ ਫਿਲਮਾਂ ਨੇ ਘਰੇਲੂ ਬਾਕਸ ਆਫਿਸ 'ਤੇ ਕਿੰਨੀ ਕਮਾਈ ਕੀਤੀ ਹੈ।
- " class="align-text-top noRightClick twitterSection" data="">
ਮੈਦਾਨ ਕਲੈਕਸ਼ਨ: ਤੁਹਾਨੂੰ ਦੱਸ ਦੇਈਏ ਕਿ ਮੈਦਾਨ ਨੇ ਬਾਕਸ ਆਫਿਸ 'ਤੇ ਚਾਰ ਦਿਨ ਦਾ ਆਪਣਾ ਪਹਿਲਾਂ ਵੀਕੈਂਡ ਪੂਰਾ ਕਰ ਲਿਆ ਹੈ। ਫਿਲਮ ਨੇ ਆਪਣੇ ਪਹਿਲੇ ਵੀਕੈਂਡ 'ਤੇ ਕਰੀਬ 20 ਕਰੋੜ ਰੁਪਏ ਦਾ ਘਰੇਲੂ ਕਲੈਕਸ਼ਨ ਕੀਤਾ ਹੈ। ਫਿਲਮ ਨੇ ਚੌਥੇ ਦਿਨ ਯਾਨੀ ਐਤਵਾਰ ਨੂੰ ਬਾਕਸ ਆਫਿਸ 'ਤੇ 6.25 ਕਰੋੜ ਰੁਪਏ (ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਹੈ) ਦੀ ਕਮਾਈ ਕੀਤੀ ਹੈ। ਇਸ ਨਾਲ ਫਿਲਮ ਦਾ ਕੁੱਲ ਕਲੈਕਸ਼ਨ 21.85 ਕਰੋੜ ਹੋ ਗਿਆ ਹੈ। ਇਸ ਦੇ ਨਾਲ ਹੀ ਤਿੰਨ ਦਿਨਾਂ 'ਚ ਫਿਲਮ ਦਾ ਕੁੱਲ ਵਿਸ਼ਵਵਿਆਪੀ ਕਲੈਕਸ਼ਨ 23.10 ਕਰੋੜ ਰੁਪਏ ਹੈ।
- " class="align-text-top noRightClick twitterSection" data="">
- 'ਮੈਦਾਨ' ਜਾਂ 'ਬੜੇ ਮੀਆਂ ਛੋਟੇ ਮੀਆਂ'...ਦੂਜੇ ਦਿਨ ਕਿਸਨੇ ਮਾਰੀ ਬਾਕਸ ਆਫਿਸ 'ਤੇ ਬਾਜ਼ੀ, ਜਾਣੋ ਦੋਵਾਂ ਫਿਲਮਾਂ ਦਾ ਕੁੱਲ ਕਲੈਕਸ਼ਨ - Maidaan Vs BMCM
- 'ਬੜੇ ਮੀਆਂ ਛੋਟੇ ਮੀਆਂ' ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਇੰਨੇ ਕਰੋੜ ਨਾਲ ਖੋਲ੍ਹਿਆ ਖਾਤਾ, ਸਾਹਮਣੇ ਆਈ ਪਹਿਲੇ ਦਿਨ ਦੀ ਕਮਾਈ - Bade Miyan Chote Miyan
- ਟਾਈਗਰ ਸ਼ਰਾਫ ਨੇ ਦੱਸਿਆ ਕਿਵੇਂ ਪਿਆ ਉਹਦਾ ਇਹ ਨਾਂਅ, ਬੋਲੇ-'ਮੈਂ ਸਾਰਿਆਂ ਨੂੰ ਕੱਟ ਲੈਂਦਾ ਸੀ, ਸਾਰੇ ਮੇਰੇ ਤੋਂ ਡਰਦੇ ਸੀ' - Tiger Shroff
ਬੜੇ ਮੀਆਂ ਛੋਟੇ ਮੀਆਂ: ਇੱਥੇ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਸਟਾਰਰ ਫਿਲਮ ਬੜੇ ਮੀਆਂ ਛੋਟੇ ਮੀਆਂ ਨੇ ਵੀ ਆਪਣਾ ਪਹਿਲਾਂ ਵੀਕੈਂਡ ਪੂਰਾ ਕਰ ਲਿਆ ਹੈ। ਫਿਲਮ ਨੇ ਇਨ੍ਹਾਂ ਚਾਰ ਦਿਨਾਂ 'ਚ ਘਰੇਲੂ ਬਾਕਸ ਆਫਿਸ 'ਤੇ ਲਗਭਗ 40 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇੱਥੇ ਦੱਸ ਦੇਈਏ ਕਿ ਫਿਲਮ ਨੇ ਐਤਵਾਰ ਨੂੰ 10 ਕਰੋੜ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਤਿੰਨ ਦਿਨਾਂ 'ਚ ਫਿਲਮ ਦਾ ਕੁੱਲ ਵਿਸ਼ਵਵਿਆਪੀ ਕਲੈਕਸ਼ਨ 76.01 ਕਰੋੜ ਰੁਪਏ ਹੋ ਗਿਆ ਹੈ।