ਹੈਦਰਾਬਾਦ: ਬਾਲੀਵੁੱਡ ਦੇ 'ਸਿੰਘਮ' ਅਜੇ ਦੇਵਗਨ ਨੇ ਈਦ ਉਤੇ ਆਪਣੀ ਸਪੋਰਟਸ ਬਾਇਓਗ੍ਰਾਫਿਕਲ ਫਿਲਮ 'ਮੈਦਾਨ' ਨਾਲ ਛਾਏ ਹੋਏ ਹਨ। ਇਸ ਫਿਲਮ 'ਚ ਅਜੇ ਦੇਵਗਨ ਰੀਅਲ ਲਾਈਫ ਫੁੱਟਬਾਲ ਕੋਚ ਸਈਦ ਅਬਦੁਲ ਰਹੀਮ ਦੀ ਭੂਮਿਕਾ ਸ਼ਾਨਦਾਰ ਢੰਗ ਨਾਲ ਨਿਭਾਅ ਰਹੇ ਹਨ। ਈਦ 'ਤੇ 11 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ ਮੈਦਾਨ ਦੀ ਪਹਿਲੇ ਦਿਨ ਦੁਨੀਆ ਭਰ 'ਚ ਹੋਈ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ। ਫਿਲਮ ਨੇ ਵਿਦੇਸ਼ਾਂ 'ਚ ਘੱਟ ਅਤੇ ਘਰੇਲੂ ਬਾਕਸ ਆਫਿਸ 'ਤੇ ਜ਼ਿਆਦਾ ਕਮਾਈ ਕੀਤੀ ਹੈ।
ਘਰੇਲੂ ਬਾਕਸ ਆਫਿਸ 'ਤੇ ਮੈਦਾਨ ਦੀ ਹਾਲਤ: ਅਜੇ ਦੇਵਗਨ ਦੀ 'ਮੈਦਾਨ' ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਪਰ ਪਹਿਲੇ ਦਿਨ ਹੀ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਸਟਾਰਰ ਐਕਸ਼ਨ ਫਿਲਮ 'ਬੜੇ ਮੀਆਂ ਛੋਟੇ ਮੀਆਂ' ਤੋਂ ਇਹ ਫਿਲਮ ਹਾਰ ਗਈ। ਬੜੇ ਮੀਆਂ ਛੋਟੇ ਮੀਆਂ ਨੇ ਘਰੇਲੂ ਬਾਕਸ ਆਫਿਸ 'ਤੇ 25 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ ਅਤੇ ਮੈਦਾਨ ਦੀ ਘਰੇਲੂ ਕਲੈਕਸ਼ਨ 5 ਤੋਂ 7 ਕਰੋੜ ਰੁਪਏ ਦੇ ਵਿਚਕਾਰ ਹੈ। ਇਸ ਦੇ ਨਾਲ ਹੀ ਪੂਰੀ ਦੁਨੀਆਂ ਵਿੱਚੋਂ ਫਿਲਮ ਨੇ 10 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।
- ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਵਿੱਚੋਂ ਜਾਣੋ ਹੁਣ ਤੱਕ ਕੌਣ ਰਿਹਾ ਬਾਕਸ ਆਫਿਸ ਦਾ ਰਾਜਾ, ਕਿਸ ਦੀਆਂ ਫਿਲਮਾਂ ਨੇ ਜਿੱਤਿਆ ਲੋਕਾਂ ਦਾ ਦਿਲ - Akshay Kumar Vs Ajay Devgan
- ਜਾਹਨਵੀ ਕਪੂਰ ਨੇ ਸ਼ਿਖਰ ਪਹਾੜੀਆ ਨਾਲ ਆਪਣੇ ਰਿਸ਼ਤੇ 'ਤੇ ਲਾਈ ਮੋਹਰ, 'ਮੈਦਾਨ' ਦੀ ਸਕ੍ਰੀਨਿੰਗ 'ਤੇ ਦਿੱਤਾ ਇਹ ਸਬੂਤ - Janhvi Kapoor
- ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਅਜੇ ਦੇਵਗਨ ਦੀ ਫਿਲਮ 'ਮੈਦਾਨ' ਨੂੰ ਵੱਡਾ ਝਟਕਾ, ਕੋਰਟ ਨੇ ਇਸ ਕਾਰਨ ਲਗਾਈ ਰੋਕ - Maidaan Controversy
ਵਿਸ਼ਵਵਿਆਪੀ ਫਿਲਮ ਕਮਾਈ: ਇੱਥੇ ਬੜੇ ਮੀਆਂ ਛੋਟੇ ਮੀਆਂ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 36.33 ਕਰੋੜ ਰੁਪਏ ਦੇ ਨਾਲ ਆਪਣਾ ਖਾਤਾ ਖੋਲ੍ਹਿਆ ਹੈ, ਜਦੋਂ ਕਿ ਮੈਦਾਨ ਨੇ 10.70 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਮੈਦਾਨ ਅਤੇ ਬੜੇ ਮੀਆਂ ਛੋਟੇ ਮੀਆਂ ਨੇ ਮਿਲ ਕੇ 47.03 ਕਰੋੜ ਰੁਪਏ ਦਾ ਵਿਸ਼ਵ ਭਰ ਵਿੱਚ ਕਾਰੋਬਾਰ ਕੀਤਾ ਹੈ। ਇਸ ਦੇ ਨਾਲ ਹੀ ਮੈਦਾਨ ਅਤੇ ਬੜੇ ਮੀਆਂ ਛੋਟੇ ਮੀਆਂ ਆਪਣੇ ਪਹਿਲੇ ਵੀਕੈਂਡ 'ਚ ਆਸਾਨੀ ਨਾਲ 100 ਕਰੋੜ ਰੁਪਏ ਇਕੱਠੇ ਕਰ ਲੈਣਗੀਆਂ।