ETV Bharat / entertainment

ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੇਖਣ ਤੋਂ ਪਹਿਲਾਂ ਇੱਥੇ ਸੁਣੋ ਹਿਨਾ ਖਾਨ ਦੀ ਪੰਜਾਬੀ, ਪ੍ਰਸ਼ੰਸਕ ਹੋਏ ਦੀਵਾਨੇ - Hina speaking Punjabi - HINA SPEAKING PUNJABI

Shinda Shinda No Papa: ਹਾਲ ਹੀ ਵਿੱਚ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰਾ ਸ਼ਿੰਦਾ ਗਰੇਵਾਲ ਨਾਲ ਪੰਜਾਬੀ ਬੋਲਦੀ ਨਜ਼ਰ ਆ ਰਹੀ ਹੈ।

ਹਿਨਾ ਖਾਨ
ਹਿਨਾ ਖਾਨ (ਇੰਸਟਾਗ੍ਰਾਮ)
author img

By ETV Bharat Entertainment Team

Published : May 8, 2024, 12:24 PM IST

ਚੰਡੀਗੜ੍ਹ: ਟੀਵੀ ਦੀ ਦਿੱਗਜ ਅਦਾਕਾਰਾ ਹਿਨਾ ਖਾਨ ਇਸ ਸਮੇਂ ਪੰਜਾਬੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਲੈ ਕੇ ਚਰਚਾ ਵਿੱਚ ਹੈ, ਇਹ ਫਿਲਮ ਆਉਣ ਵਾਲੀ 10 ਮਈ ਯਾਨੀ ਕਿ ਦੋ ਦਿਨ ਬਾਅਦ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਅਦਾਕਾਰਾ ਫਿਲਮ ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ। ਇਸੇ ਤਰ੍ਹਾਂ ਹਾਲ ਹੀ ਵਿੱਚ ਅਦਾਕਾਰਾ ਨੇ ਫਿਲਮ ਦੇ ਪ੍ਰਮੋਸ਼ਨ ਲਈ ਇੱਕ ਹੱਸਣ ਵਾਲੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਅਦਾਕਾਰਾ ਸ਼ਿੰਦਾ ਗਰੇਵਾਲ ਨਾਲ ਨਜ਼ਰ ਆ ਰਹੀ ਹੈ।

ਇਸ ਵੀਡੀਓ ਦੀ ਖਾਸੀਅਤ ਇਹ ਹੈ ਕਿ ਜੋ ਲੋਕ ਅਦਾਕਾਰਾ ਦੀ ਪੰਜਾਬੀ ਸੁਣਨ ਦਾ ਇੰਤਜ਼ਾਰ ਕਰ ਰਹੇ ਸਨ, ਉਹ ਇਸ ਵੀਡੀਓ ਵਿੱਚ ਅਦਾਕਾਰਾ ਦੀ ਪੰਜਾਬੀ ਸੁਣ ਸਕਦੇ ਹਨ, ਕਿਉਂਕਿ ਇਸ ਵੀਡੀਓ ਵਿੱਚ ਹਿਨਾ ਖਾਨ ਕਾਫੀ ਸੋਹਣੀ ਅਤੇ ਸਾਫ਼ ਪੰਜਾਬੀ ਬੋਲਦੀ ਨਜ਼ਰ ਆ ਰਹੀ ਹੈ।

ਹੁਣ ਜਦੋਂ ਦੀ ਅਦਾਕਾਰਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ, ਉਦੋਂ ਤੋਂ ਪ੍ਰਸ਼ੰਸਕ ਅਦਾਕਾਰਾ ਦੀ ਵੀਡੀਓ ਨੂੰ ਪਿਆਰ ਦੇ ਰਹੇ ਹਨ ਅਤੇ ਖਾਸ ਤੌਰ ਉਤੇ ਅਦਾਕਾਰਾ ਦੀ ਪੰਜਾਬੀ ਦੀ ਕਾਫੀ ਤਾਰੀਫ਼ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਹਿਨਾ ਖਾਨ ਤੇਰਾ ਪੰਜਾਬੀ ਲਹਿਜ਼ਾ।' ਇੱਕ ਹੋਰ ਨੇ ਲਿਖਿਆ, 'ਹਾਏ ਤੁਹਾਡੀ ਪੰਜਾਬੀ।' ਇੱਕ ਹੋਰ ਨੇ ਹਿਨਾ ਖਾਨ ਉਤੇ ਪਿਆਰ ਲੁਟਾਉਂਦੇ ਹੋਏ ਲਿਖਿਆ, 'ਸਿਰਫ ਹਿਨਾ ਖਾਨ ਲਈ ਪਹਿਲੇ ਦਿਨ ਦਾ ਪਹਿਲਾਂ ਸ਼ੋਅ।'

ਉਲੇਖਯੋਗ ਹੈ ਕਿ ਇਸ ਤੋਂ ਪਹਿਲਾਂ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਅਦਾਕਾਰਾ ਨੇ ਲਿਖਿਆ ਸੀ, "ਇੱਕ ਕਲਾਕਾਰ ਦਾ ਅਸਲੀ ਮਿਹਨਤਾਨਾ ਲੋਕਾਂ ਦੀ ਮਾਨਤਾ ਹੈ। ਅਸੀਂ ਜੋ ਵੀ ਕਰਦੇ ਹਾਂ ਉਸ ਲਈ ਅਸੀਂ ਮਨੁੱਖੀ ਤੌਰ 'ਤੇ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਾਡੀ ਸ਼ਿਲਪਕਾਰੀ ਹੀ ਸਾਡੀ ਪਛਾਣ ਹੈ। ਪਿਛਲੇ ਇੱਕ ਦਹਾਕੇ ਵਿੱਚ ਮੇਰੇ ਹਰ ਇੱਕ ਪ੍ਰਸ਼ੰਸਕ ਵੱਲੋਂ ਪਿਆਰ, ਸਮਰਥਨ ਅਤੇ ਨਿਰੰਤਰਤਾ ਦਾ ਪ੍ਰਗਟਾਵਾ ਅਸਲ ਤੋਂ ਘੱਟ ਨਹੀਂ ਹੈ। ਹਰ ਦਿਲ ਦੀ ਧੜਕਣ ਅਤੇ ਹਰ ਨਿਗਾਹ ਨਾਲ ਮੈਂ ਹਰ ਕਦਮ 'ਤੇ ਆਪਣੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਮਹਿਸੂਸ ਕਰ ਸਕਦੀ ਹਾਂ।"

ਇਸ ਤੋਂ ਅੱਗੇ ਅਦਾਕਾਰਾ ਨੇ ਲਿਖਿਆ, "ਉਹ ਪਿਆਰ ਦਾ ਸਭ ਤੋਂ ਸ਼ੁੱਧ ਰੂਪ ਦਿਖਾਉਂਦੇ ਹਨ, ਜਿੱਥੇ ਉਹ ਨਾ ਤਾਂ ਬਦਲੇ ਵਿੱਚ ਕੁਝ ਮੰਗਦੇ ਹਨ ਅਤੇ ਨਾ ਹੀ ਉਹ ਸਾਡੇ ਤੋਂ ਕਿਸੇ ਚੀਜ਼ ਦੀ ਆਸ ਰੱਖਦੇ ਹਨ। ਉਹ ਨਿਰਸਵਾਰਥ ਵਫ਼ਾਦਾਰੀ ਦਿਖਾਉਂਦੇ ਹਨ ਅਤੇ ਸਾਡੀ ਨਿਰੰਤਰਤਾ ਦੀ ਸਿਰਫ਼ ਉਮੀਦ ਕਰਦੇ ਹਨ। ਉਹ ਟਿਕਟਾਂ ਖਰੀਦਦੇ ਹਨ, ਆਪਣੀ ਮਿਹਨਤ ਦੀ ਕਮਾਈ ਖਰਚ ਕਰਦੇ ਹਨ...ਸਿਰਫ ਸੈਲਫੀ ਲਈ ਜਾਂ ਸਿਰਫ ਸਾਡੀ ਇੱਕ ਝਲਕ ਦੇਖਣ ਲਈ ਘੰਟਿਆਂਬੱਧੀ ਇੰਤਜ਼ਾਰ ਕਰਦੇ ਹਨ...ਜਦੋਂ ਤੁਸੀਂ ਉਨ੍ਹਾਂ ਨੂੰ ਇੰਨੇ ਭਾਵੁਕ ਹੋ ਕੇ ਤੁਹਾਡਾ ਨਾਮ ਚੀਕਦੇ ਸੁਣਦੇ ਹੋ, ਤਾਂ ਇਹ ਮਹਿਸੂਸ ਹੁੰਦਾ ਹੈ ਕਿ ਸਭ ਕੁਝ ਮਹੱਤਵਪੂਰਣ ਹੈ।"

ਆਪਣੀ ਗੱਲ ਜਾਰੀ ਰੱਖਦੇ ਹੋਏ ਅਦਾਕਾਰਾ ਨੇ ਅੱਗੇ ਲਿਖਿਆ, "ਮੈਨੂੰ ਲੱਗਦਾ ਹੈ ਕਿ ਅਜਿਹੀ ਮਨੁੱਖੀ ਕਿਰਪਾ ਦਾ ਗਵਾਹ ਹੋਣਾ ਇੱਕ ਕਲਾਕਾਰ ਦੀ ਚੰਗੀ ਕਿਸਮਤ ਹੈ। ਇੱਕ ਕਲਾਕਾਰ ਅਤੇ ਇੱਕ ਪ੍ਰਸ਼ੰਸਕ ਵਿਚਕਾਰ ਬੰਧਨ ਕਿਸੇ ਵੀ ਸਮੱਗਰੀ ਲੈਣ-ਦੇਣ ਤੋਂ ਪਰੇ ਹੈ। ਮੇਰੇ ਕਰੀਅਰ ਦੌਰਾਨ ਮੇਰੇ ਕੰਮ ਲਈ ਲਗਾਤਾਰ, ਵਧਦੀ ਪ੍ਰਸ਼ੰਸਾ ਮੈਨੂੰ ਡੂੰਘਾਈ ਨਾਲ ਪ੍ਰੇਰਿਤ ਕਰਦੀ ਹੈ, ਮੇਰੀਆਂ ਅੱਖਾਂ ਵਿੱਚ ਹੰਝੂ ਲਿਆਉਂਦੀ ਹੈ। ਮੈਂ ਮਨੋਰੰਜਨ ਕਰਨ ਦੇ ਮੌਕੇ ਲਈ ਸਰਵਸ਼ਕਤੀਮਾਨ ਦੀ ਸਦਾ ਲਈ ਸ਼ੁਕਰਗੁਜ਼ਾਰ ਹਾਂ ਅਤੇ ਤੁਹਾਡੇ ਸਾਰਿਆਂ ਦੇ ਅਟੁੱਟ ਸਮਰਥਨ ਲਈ ਦਿਲੋਂ ਧੰਨਵਾਦੀ ਹਾਂ। ਇਹ ਪੋਸਟ ਸਿਰਫ਼ ਅਤੇ ਸਿਰਫ਼ ਮੇਰੇ ਸਾਰੇ ਪ੍ਰਸ਼ੰਸਕਾਂ ਨੂੰ ਸਮਰਪਿਤ ਹੈ, ਮੈਂ ਤੁਹਾਨੂੰ ਸਭ ਨੂੰ ਮਾਪ ਤੋਂ ਪਰੇ ਅਤੇ ਹਮੇਸ਼ਾ ਲਈ ਪਿਆਰ ਕਰਦੀ ਹਾਂ। ਇਹ ਬੰਧਨ ਜੋ ਅਸੀਂ ਸਾਂਝਾ ਕਰਦੇ ਹਾਂ ਮਜ਼ਬੂਤ ​​ਹੋਵੇ ਅਤੇ ਮਿਲ ਕੇ ਅਸੀਂ ਇਸਨੂੰ ਸਦਾ ਲਈ ਕਾਇਮ ਰੱਖੀਏ। ਪਿਆਰ...ਹਿਨਾ।" ਇਸਦੇ ਨਾਲ ਹੀ ਅਦਾਕਾਰਾ ਨੇ ਇੱਕ ਸ਼ਾਨਦਾਰ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ਵਿੱਚ ਪ੍ਰਸ਼ੰਸਕ 'ਹਿਨਾ ਹਿਨਾ' ਕਰਦੇ ਨਜ਼ਰੀ ਪੈ ਰਹੇ ਹਨ।

ਇਸ ਤੋਂ ਇਲਾਵਾ ਜੇਕਰ ਫਿਲਮ ਦੀ ਗੱਲ ਕਰੀਏ ਤਾਂ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਆਉਣ ਵਾਲੀ 10 ਮਈ ਨੂੰ ਦੁਨੀਆਂਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਇਸ ਫਿਲਮ ਵਿੱਚ ਹਿਨਾ ਖਾਨ ਦੇ ਨਾਲ ਗਿੱਪੀ ਗਰੇਵਾਲ ਅਤੇ ਸ਼ਿੰਦਾ ਗਰੇਵਾਲ ਨਜ਼ਰ ਆਉਣਗੇ। ਫਿਲਮ ਦੇ ਟ੍ਰੇਲਰ ਨੂੰ ਕਾਫੀ ਪਿਆਰ ਮਿਲ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.