ETV Bharat / entertainment

ਕਾਰਗਿਲ ਵਿਜੇ ਦਿਵਸ ਉਤੇ ਵਿਸ਼ੇਸ਼, ਤੁਹਾਨੂੰ ਵੱਖਰੇ ਜ਼ਜਬੇ ਨਾਲ ਭਰ ਦੇਣਗੇ ਭਾਰਤੀ ਫੌਜ ਨਾਲ ਸੰਬੰਧਤ ਇਹ ਗੀਤ, ਸੁਣੋ ਜ਼ਰਾ - Kargil Vijay Diwas 2024

Kargil Vijay Diwas 2024: ਅੱਜ ਦੇਸ਼ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ ਅਸੀਂ ਉਨ੍ਹਾਂ ਪੰਜਾਬੀ ਗੀਤਾਂ ਦੀ ਲਿਸਟ ਤਿਆਰ ਕੀਤੀ ਹੈ, ਜੋ ਤੁਹਾਨੂੰ ਵੱਖਰੇ ਜਨੂੰਨ ਨਾਲ ਭਰ ਦੇਣਗੇ।

Kargil Vijay Diwas 2024
Kargil Vijay Diwas 2024 (canva pic)
author img

By ETV Bharat Entertainment Team

Published : Jul 26, 2024, 3:21 PM IST

ਚੰਡੀਗੜ੍ਹ: ਕਾਰਗਿਲ ਵਿਜੇ ਦਿਵਸ ਭਾਰਤ ਦੇ ਫੌਜੀ ਇਤਿਹਾਸ ਵਿੱਚ ਇੱਕ ਸ਼ਾਨਦਾਰ ਦਿਨ ਹੈ। ਕਾਰਗਿਲ ਉਹ ਇਲਾਕਾ ਹੈ, ਜਿੱਥੇ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਨੇ ਲੜਾਈ ਲੜੀ ਸੀ। ਇਸ ਦਿਨ ਭਾਰਤੀ ਫੌਜ ਨੇ ਪਾਕਿਸਤਾਨ ਵਿਰੁੱਧ ਜਿੱਤ ਦੀ ਕਹਾਣੀ ਲਿਖੀ ਸੀ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਫੌਜੀ ਜੰਗ ਨੂੰ ਇਤਿਹਾਸ ਵਿੱਚ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ ਅਤੇ ਹਰ ਸਾਲ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਦੇਸ਼ ਦੀ ਸੁਰੱਖਿਆ ਦੀ ਰੱਖਿਆ ਕਰਨ ਵਾਲੇ ਬਹਾਦਰ ਸੈਨਿਕਾਂ ਦੇ ਸਾਹਸ ਅਤੇ ਬਲੀਦਾਨ ਨੂੰ ਯਾਦ ਕਰਦਾ ਹੈ।

ਹੁਣ ਇਸ ਦਿਨ ਉਤੇ ਤੁਹਾਨੂੰ ਉਤਸ਼ਾਹ ਨਾਲ ਭਰਨ ਲਈ ਅਸੀਂ ਇੱਕ ਸਪੈਸ਼ਲ ਲਿਸਟ ਤਿਆਰ ਕੀਤੀ ਹੈ, ਜਿਸ ਵਿੱਚ ਅਸੀਂ ਭਾਰਤੀ ਫੌਜ ਨਾਲ ਸੰਬੰਧਤ ਪੰਜਾਬੀ ਗੀਤ ਸ਼ਾਮਿਲ ਕੀਤੇ ਹਨ, ਜੋ ਤੁਹਾਨੂੰ ਭਾਰਤੀ ਫੌਜ ਦੇ ਸੰਘਰਸ਼ ਬਾਰੇ ਦੱਸਦੇ ਨਜ਼ਰੀ ਪੈਣਗੇ। ਇਸ ਤੋਂ ਇਲਾਵਾ ਇਹ ਗੀਤ ਤੁਹਾਨੂੰ ਉਤਸ਼ਾਹ ਅਤੇ ਵੱਖਰੇ ਜਨੂੰਨ ਨਾਲ ਵੀ ਭਰ ਦੇਣਗੇ।

ਬਾਰਡਰ ਤੇ ਦੀਵਾਲੀ: ਛੇ ਸਾਲ ਪਹਿਲਾਂ ਮੰਗਲ ਮੰਗੀ ਯਮਲਾ ਦੁਆਰਾ ਗਾਇਆ ਗੀਤ 'ਬਾਰਡਰ ਤੇ ਦੀਵਾਲੀ' ਅੱਜ ਵੀ ਜਦੋਂ ਸੁਣਿਆ ਜਾਂਦਾ ਹੈ ਤਾਂ ਇਹ ਹਰ ਕਿਸੇ ਨੂੰ ਉਤਸ਼ਾਹ ਨਾਲ ਭਰ ਦਿੰਦਾ ਹੈ, ਇਹ ਗੀਤ ਇੰਨਾ ਭਾਵੁਕ ਹੈ ਕਿ ਕੋਈ ਵੀ ਇਸ ਨੂੰ ਸੁਣ ਕੇ ਆਪਣੇ ਹੰਝੂ ਵਹਾ ਸਕਦਾ ਹੈ। ਗੀਤ ਵਿੱਚ ਇੱਕ ਫੌਜੀ ਜਵਾਨ ਦੀ ਮਾਂ ਉਸ ਨੂੰ ਦੀਵਾਲੀ ਦੇ ਤਿਉਹਾਰ ਉਤੇ ਘਰ ਆਉਣ ਲਈ ਕਹਿ ਰਹੀ ਹੁੰਦੀ ਹੈ ਪਰ ਫੌਜੀ ਆਪਣੀ ਮਾਂ ਨੂੰ ਆਪਣੇ ਹਾਲਤਾਂ ਬਾਰੇ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਸਾਡੀ ਰੋਜ਼ਾਨਾ ਹੀ ਦੀਵਾਲੀ ਹੁੰਦੀ ਹੈ।

ਸ਼ਹੀਦੀਆਂ: ਇਸ ਲਿਸਟ ਵਿੱਚ ਦੂਜੇ ਨੰਬਰ ਉਤੇ ਗੁਰਦਾਸ ਵਿਰਕ ਦੁਆਰਾ ਗਾਇਆ ਗੀਤ 'ਸ਼ਹੀਦੀਆਂ' ਹੈ, ਸੁਰਜੀਤ ਕਾਹਲੋਂ ਦੁਆਰਾ ਲਿਖੇ ਇਸ ਗੀਤ ਵਿੱਚ ਆਰਮੀ ਵਾਲੇ ਵਿਅਕਤੀ ਨਾਲ ਵਿਆਹੀ ਹੋਈ ਔਰਤ ਦੀ ਹਾਲਤ ਨੂੰ ਬਿਆਨ ਕੀਤਾ ਗਿਆ ਹੈ। ਸੱਤ ਸਾਲ ਪਹਿਲਾਂ ਗਾਏ ਇਸ ਗੀਤ ਨੂੰ ਸੁਣ ਕੇ ਕੋਈ ਵੀ ਸਹਿਜ ਨਹੀਂ ਰਹਿ ਪਾਏਗਾ।

ਮੇਰਾ ਸ਼ਹੀਦ ਪੁੱਤ: ਚਾਰ ਸਾਲ ਪਹਿਲਾਂ ਗਾਏ ਗੀਤ 'ਮੇਰਾ ਸ਼ਹੀਦ ਪੁੱਤ' ਗਗਨ ਬੱਲਰਾਂ ਦੁਆਰਾ ਗਾਇਆ ਗਿਆ ਹੈ। ਜਿਸ ਵਿੱਚ ਫੌਜ ਵਿੱਚ ਭਰਤੀ ਹੋਏ ਨੌਜਵਾਨ ਦੇ ਘਰਦਿਆਂ ਦਾ ਦੁੱਖ ਬਿਆਨ ਕੀਤਾ ਗਿਆ ਹੈ, ਗੀਤ ਇੰਨਾ ਭਾਵੁਕ ਹੈ ਕਿ ਕੋਈ ਵੀ ਇਸ ਨੂੰ ਸੁਣਨ ਤੋਂ ਬਾਅਦ ਰੋਏ ਬਿਨ੍ਹਾਂ ਰਹਿ ਨਹੀਂ ਸਕਦਾ।

ਤਿਰੰਗਾ: ਪੰਜ ਸਾਲ ਪਹਿਲਾਂ ਰਿਲੀਜ਼ ਹੋਏ ਨਛੱਤਰ ਗਿੱਲ ਅਤੇ ਫਿਰੋਜ਼ ਖਾਨ ਦੇ ਗੀਤ 'ਤਿਰੰਗਾ' ਨੂੰ ਅੱਜ ਜੋ ਕੋਈ ਵੀ ਸੁਣਦਾ ਹੈ ਤਾਂ ਜ਼ਜਬੇ ਨਾਲ ਭਰ ਜਾਂਦਾ ਹੈ। ਗੀਤ ਵਿੱਚ ਸਾਡੇ ਦੇਸ਼ ਦੇ ਤਿਰੰਗੇ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ।

ਮੈਂ ਸ਼ਹੀਦ ਹੋ ਗਿਆ: ਅਫਸਾਨਾ ਖਾਨ ਦੁਆਰਾ ਗਾਇਆ ਗੀਤ 'ਮੈਂ ਸ਼ਹੀਦ ਹੋ ਗਿਆ' ਇੱਕ ਭਾਵੁਕ ਕਿਸਮ ਦਾ ਗੀਤ ਹੈ। ਜੋ ਕਿ ਚਾਰ ਸਾਲ ਪਹਿਲਾਂ ਰਿਲੀਜ਼ ਕੀਤਾ ਗਿਆ ਸੀ। ਗੀਤ ਵਿੱਚ ਲੇਹ-ਲਦਾਖ ਵਿੱਚ ਸ਼ਹੀਦ ਹੋਏ ਫੌਜੀ ਦੀ ਮਨੀ ਭਾਵਨਾ ਨੂੰ ਵਿਅਕਤ ਕੀਤਾ ਗਿਆ ਹੈ।

ਇਹਨਾਂ ਕੁੱਝ ਗੀਤਾਂ ਤੋਂ ਇਲਾਵਾ ਸਾਡਾ ਬਾਲੀਵੁੱਡ ਭਾਰਤੀ ਫੌਜ ਦੇ ਗੀਤਾਂ ਨਾਲ ਭਰਿਆ ਹੋਇਆ ਹੈ, ਇਸ ਤੋਂ ਇਲਾਵਾ ਇਸ ਉਤੇ ਕਾਫੀ ਫਿਲਮਾਂ ਵੀ ਬਣਾਈਆਂ ਗਈਆਂ ਹਨ, ਜੋ ਇੱਕ ਫੌਜ ਦੀ ਜ਼ਿੰਦਗੀ, ਉਸਦੇ ਪਰਿਵਾਰ ਦੀ ਮਨੋ ਦਸ਼ਾ ਅਤੇ ਉਸ ਦੀ ਸ਼ਹੀਦੀ ਨਾਲ ਪਰਿਵਾਰ ਉਤੇ ਪੈਂਦੇ ਪ੍ਰਭਾਵ ਨੂੰ ਵਿਅਕਤ ਕਰਦੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.