ETV Bharat / entertainment

ਸੋਨਮ ਬਾਜਵਾ ਤੋਂ ਲੈ ਕੇ ਨੀਰੂ ਬਾਜਵਾ ਤੱਕ, ਜਾਣੋ ਕਿੰਨੀਆਂ ਅਮੀਰ ਨੇ ਪੰਜਾਬੀ ਸਿਨੇਮਾ ਦੀਆਂ ਇਹ ਅਦਾਕਾਰਾਂ - Richest Punjabi Actresses - RICHEST PUNJABI ACTRESSES

Richest Punjabi Actress: ਹੁਣ ਪੰਜਾਬੀ ਸਿਨੇਮਾ ਦਾ ਵੀ ਲੋਕਾਂ 'ਚ ਕ੍ਰੇਜ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਪੰਜਾਬੀ ਦੀਆਂ ਖ਼ੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਦਾਕਾਰਾਂ ਕਮਾਈ ਦੇ ਮਾਮਲੇ ਵਿੱਚ ਹਿੰਦੀ ਸਿਨੇਮਾ ਦੀਆਂ ਅਦਾਕਾਰਾਂ ਨੂੰ ਮਾਤ ਦੇ ਰਹੀਆਂ ਹਨ। ਆਓ ਪਾਲੀਵੁੱਡ ਦੀਆਂ ਅਮੀਰ ਅਦਾਕਾਰਾਂ ਬਾਰੇ ਚਰਚਾ ਕਰੀਏ।

Richest Punjabi Actress
Richest Punjabi Actress (Etv Bharat)
author img

By ETV Bharat Punjabi Team

Published : Jul 28, 2024, 7:45 PM IST

Updated : Jul 29, 2024, 3:06 PM IST

ਚੰਡੀਗੜ੍ਹ: ਸਾਡੇ ਦੇਸ਼ ਵਿੱਚ ਹੁਣ ਬਾਲੀਵੁੱਡ ਸਿਨੇਮਾ ਤੋਂ ਇਲਾਵਾ ਖੇਤਰੀ ਸਿਨੇਮਾ ਵੀ ਦਰਸ਼ਕਾਂ ਵਿੱਚ ਹਰਮਨ ਪਿਆਰਾ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਭੋਜਪੁਰੀ, ਦੱਖਣੀ ਅਤੇ ਹੁਣ ਪੰਜਾਬੀ ਫਿਲਮਾਂ ਦੇ ਕਲਾਕਾਰ ਵੀ ਦੇਸ਼ ਭਰ ਵਿੱਚ ਮਸ਼ਹੂਰ ਹੋ ਰਹੇ ਹਨ।

ਇਸੇ ਤਰ੍ਹਾਂ ਪੰਜਾਬੀ ਫਿਲਮ ਇੰਡਸਟਰੀ ਦੀਆਂ ਅਦਾਕਾਰਾਂ ਕਿਸੇ ਵੀ ਪੱਖੋਂ ਬਾਲੀਵੁੱਡ ਅਦਾਕਾਰਾਂ ਤੋਂ ਘੱਟ ਨਹੀਂ ਹਨ। ਇਨ੍ਹੀਂ ਦਿਨੀਂ ਪੰਜਾਬੀ ਫਿਲਮਾਂ ਦੀਆਂ ਅਦਾਕਾਰਾਂ ਵੀ ਖੂਬਸੂਰਤੀ ਅਤੇ ਕਮਾਈ ਦੇ ਮਾਮਲੇ ਵਿੱਚ ਹਿੰਦੀ ਸਿਨੇਮਾ ਦੀਆਂ ਸੁੰਦਰੀਆਂ ਦਾ ਮੁਕਾਬਲਾ ਕਰ ਰਹੀਆਂ ਹਨ। ਤਾਂ ਆਓ ਜਾਣਦੇ ਹਾਂ ਪੰਜਾਬੀ ਫਿਲਮਾਂ ਦੀਆਂ ਅਦਾਕਾਰਾਂ 'ਚੋਂ ਕੌਣ ਕਿੰਨੀ ਅਮੀਰ ਹੈ।

ਨੀਰੂ ਬਾਜਵਾ: ਪਾਲੀਵੁੱਡ ਦੀ 'ਰਾਣੀ' ਨੀਰੂ ਬਾਜਵਾ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਹੈ। ਇਹੀ ਕਾਰਨ ਹੈ ਕਿ ਉਹ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਭ ਤੋਂ ਅਮੀਰ ਅਦਾਕਾਰਾਂ ਵਿੱਚੋਂ ਇੱਕ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੀਰੂ ਇੱਕ ਫਿਲਮ ਲਈ ਇੱਕ ਤੋਂ ਦੋ ਕਰੋੜ ਰੁਪਏ ਲੈਂਦੀ ਹੈ। ਇਸ ਤੋਂ ਇਲਾਵਾ ਉਸਦੀ ਕੁੱਝ ਜਾਇਦਾਦ ਦੀ ਗੱਲ ਕਰੀਏ ਤਾਂ ਅਦਾਕਾਰਾ 124 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ।

ਸਰਗੁਣ ਮਹਿਤਾ: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਪੰਜਾਬੀ ਫਿਲਮਾਂ ਦੇ ਨਾਲ-ਨਾਲ ਕਈ ਸੰਗੀਤ ਐਲਬਮਾਂ ਅਤੇ ਹਿੰਦੀ ਸੀਰੀਅਲਾਂ, ​​ਗੀਤਾਂ ਆਦਿ ਵਿੱਚ ਵੀ ਨਜ਼ਰ ਆ ਚੁੱਕੀ ਹੈ। ਅਦਾਕਾਰਾ ਦੀ ਫੀਸ ਦੀ ਗੱਲ ਕਰੀਏ ਤਾਂ ਸਰਗੁਣ ਇੱਕ ਗੀਤ ਲਈ 10-15 ਲੱਖ ਅਤੇ ਇੱਕ ਫਿਲਮ ਲਈ 40 ਤੋਂ 60 ਲੱਖ ਰੁਪਏ ਲੈਂਦੀ ਹੈ। ਇੱਕ ਰਿਪੋਰਟ ਅਨੁਸਾਰ ਉਸ ਦੀ ਕੁੱਲ ਜਾਇਦਾਦ 27 ਕਰੋੜ ਹੈ।

ਸੋਨਮ ਬਾਜਵਾ: ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ, ਹੌਟ ਅਤੇ ਬੋਲਡ ਬਿਊਟੀ ਸੋਨਮ ਬਾਜਵਾ ਇੰਡਸਟਰੀ ਦੀਆਂ ਟੌਪ ਅਦਾਕਾਰਾਂ 'ਚੋਂ ਇੱਕ ਹੈ। ਖਬਰਾਂ ਮੁਤਾਬਕ ਸੋਨਮ ਇੱਕ ਫਿਲਮ ਲਈ 2-3 ਕਰੋੜ ਰੁਪਏ ਫੀਸ ਲੈਂਦੀ ਹੈ। ਦੂਜੇ ਪਾਸੇ ਉਸ ਦੀ ਕੁੱਝ ਜਾਇਦਾਦ ਦੀ ਗੱਲ ਕਰੀਏ ਤਾਂ ਅਦਾਕਾਰਾ ਕੋਲ ਕੁੱਲ 40 ਕਰੋੜ ਰੁਪਏ ਦੀ ਜਾਇਦਾਦ ਹੈ। ਅਦਾਕਾਰਾ ਆਪਣੀ ਫੋਟੋਆਂ ਕਾਰਨ ਵੀ ਚਰਚਾ ਵਿੱਚ ਰਹਿੰਦੀ ਹੈ।

ਹਿਮਾਂਸ਼ੀ ਖੁਰਾਣਾ: ਪੰਜਾਬੀ ਫਿਲਮਾਂ ਅਤੇ ਕਈ ਮਿਊਜ਼ਿਕ ਐਲਬਮਾਂ 'ਚ ਨਜ਼ਰ ਆ ਚੁੱਕੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਤੇ ਹੌਟ ਅਦਾਕਾਰਾ ਹੈ। ਬਿੱਗ ਬੌਸ ਫੇਮ ਹਿਮਾਂਸ਼ੀ ਦੀ ਫੀਸ ਦੀ ਗੱਲ ਕਰੀਏ ਤਾਂ ਉਹ ਇੱਕ ਗੀਤ ਲਈ 50 ਲੱਖ ਰੁਪਏ ਲੈਂਦੀ ਹੈ। ਇਸ ਤੋਂ ਇਲਾਵਾ ਜੇਕਰ ਅਦਾਕਾਰਾ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਖਬਰਾਂ ਮੁਤਾਬਕ ਹਿਮਾਂਸ਼ੀ ਕੁੱਲ 8 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ।

ਸੁਰਵੀਨ ਚਾਵਲਾ: 'ਹੇਟ ਸਟੋਰੀ 2' ਵਿੱਚ ਆਪਣੇ ਬੋਲਡ ਕਿਰਦਾਰ ਨਾਲ ਸਭ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸੁਰਵੀਨ ਚਾਵਲਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਇੱਕ ਮਸ਼ਹੂਰ ਅਦਾਕਾਰਾ ਹੈ। ਫਿਲਮ ਇੰਡਸਟਰੀ ਦੀਆਂ ਟੌਪ ਅਦਾਕਾਰਾਂ 'ਚੋਂ ਇੱਕ ਸੁਰਵੀਨ ਹਰ ਸਾਲ ਕਰੀਬ ਦੋ ਕਰੋੜ ਰੁਪਏ ਕਮਾਉਂਦੀ ਹੈ। ਦੂਜੇ ਪਾਸੇ ਉਸਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਖਬਰਾਂ ਮੁਤਾਬਕ ਅਦਾਕਾਰਾ ਕੋਲ ਕੁੱਲ 35 ਕਰੋੜ ਰੁਪਏ ਤੋਂ ਜਿਆਦਾ ਦੀ ਜਾਇਦਾਦ ਹੈ।

ਮੈਂਡੀ ਤੱਖਰ: ਮੈਂਡੀ ਤੱਖਰ ਪਾਲੀਵੁੱਡ ਦੀ ਸ਼ਾਨਦਾਰ ਅਦਾਕਾਰਾ ਹੈ, ਤੱਖਰ ਕਈ ਮਸ਼ਹੂਰ ਪੰਜਾਬੀ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਤੱਖਰ ਦੇ ਕਰੀਅਰ ਦੀ ਸ਼ੁਰੂਆਤ 2008 ਵਿੱਚ ਫਿਲਮ "ਏਕਮ" ਨਾਲ ਹੋਈ ਸੀ। ਇਸ ਤੋਂ ਬਾਅਦ ਉਸਨੇ 'ਮਿਰਜ਼ਾ', 'ਸਰਦਾਰ ਜੀ' ਅਤੇ 'ਸਰਦਾਰ ਜੀ 2' ਵਰਗੀਆਂ ਕਈ ਬਿਹਤਰੀਨ ਫਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਅਦਾਕਾਰਾ ਕਈ ਬਾਲੀਵੁੱਡ ਗੀਤਾਂ ਵਿੱਚ ਵੀ ਆਪਣਾ ਕਿਰਦਾਰ ਨਿਭਾ ਚੁੱਕੀ ਹੈ। ਅਦਾਕਾਰਾ ਕੁੱਲ 14 ਕਰੋੜ ਦੀ ਮਾਲਕਣ ਹੈ। ਇਸ ਤੋਂ ਇਲਾਵਾ ਕੁਲਰਾਜ ਰੰਧਾਵਾ 11 ਕਰੋੜ, ਮਾਹੀ ਗਿੱਲ 21 ਕਰੋੜ, ਸਿੰਮੀ ਚਾਹਲ, ਵਾਮਿਕਾ ਗੱਬੀ ਅਤੇ ਤਾਨੀਆ ਕਾਫੀ ਜਾਇਦਾਦ ਦੀਆਂ ਮਾਲਕਣ ਹਨ।

Last Updated : Jul 29, 2024, 3:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.