ETV Bharat / entertainment

ਹੁਣ ਪਰਦੇ ਉਤੇ ਦੇਖਣ ਨੂੰ ਮਿਲੇਗਾ ਕ੍ਰਿਕਟਰ ਯੁਵਰਾਜ ਸਿੰਘ ਦਾ ਜੀਵਨ, ਐੱਮਐੱਸ ਧੋਨੀ ਸਮੇਤ ਇੰਨ੍ਹਾਂ ਖਿਡਾਰੀਆਂ ਉਤੇ ਪਹਿਲਾਂ ਹੀ ਬਣ ਚੁੱਕੀਆਂ ਨੇ ਫਿਲਮਾਂ - Sports based Bollywood movies

author img

By ETV Bharat Entertainment Team

Published : Aug 20, 2024, 7:54 PM IST

Cricketer Yuvraj Singh Biopic: ਹਾਲ ਹੀ ਵਿੱਚ ਕ੍ਰਿਕਟਰ ਯੁਵਰਾਜ ਸਿੰਘ ਦੀ ਬਾਇਓਪਿਕ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹ ਵਿੱਚ ਨਜ਼ਰ ਆ ਰਹੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕ੍ਰਿਕਟਰ ਯੁਵਰਾਜ ਸਿੰਘ ਤੋਂ ਪਹਿਲਾਂ ਹੀ ਕਈ ਖਿਡਾਰੀਆਂ ਉਤੇ ਫਿਲਮਾਂ ਬਣ ਚੁੱਕੀਆਂ ਹਨ।

Cricketer Yuvraj Singh Biopic
Cricketer Yuvraj Singh Biopic (Etv Bharat)

ਚੰਡੀਗੜ੍ਹ: ਬਾਲੀਵੁੱਡ ਗਲਿਆਰੇ ਵਿੱਚ ਇਸ ਸਮੇਂ 'ਤੂਫਾਨੀ' ਕ੍ਰਿਕਟਰ ਯੁਵਰਾਜ ਸਿੰਘ ਦੀ ਬਾਇਓਪਿਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਨਿਰਮਾਤਾ ਭੂਸ਼ਣ ਕੁਮਾਰ ਅਤੇ ਰਵੀ ਭਾਗਚੰਦਕਾ ਯੁਵਰਾਜ ਸਿੰਘ ਦੇ ਸ਼ਾਨਦਾਰ ਸਫ਼ਰ ਅਤੇ ਉਸਦੀਆਂ ਕ੍ਰਿਕਟ ਪ੍ਰਾਪਤੀਆਂ ਤੋਂ ਲੈ ਕੇ ਮੈਦਾਨ ਤੋਂ ਬਾਹਰ ਉਸ ਦੇ ਸਾਹਸੀ ਸੰਘਰਸ਼ਾਂ ਤੱਕ ਨੂੰ ਪਰਦੇ ਉਤੇ ਦਿਖਾਉਣ ਦੀ ਤਿਆਰੀ ਕਰ ਰਹੇ ਹਨ।

ਇਸ ਫਿਲਮ ਦੀ ਚਰਚਾ ਦੇ ਨਾਲ ਅਸੀਂ ਤੁਹਾਨੂੰ ਕੁੱਝ ਅਜਿਹੇ ਖਿਡਾਰੀਆਂ ਉਤੇ ਬਣੀਆਂ ਫਿਲਮਾਂ ਬਾਰੇ ਦੱਸਾਂਗੇ, ਜੋ ਯਕੀਨਨ ਤੁਹਾਨੂੰ ਦੇਖ ਲੈਣੀਆਂ ਚਾਹੀਦੀਆਂ ਹਨ। ਆਓ ਲਿਸਟ ਉਤੇ ਸਰਸਰੀ ਨਜ਼ਰ ਮਾਰੀਏ...

ਐਮਐਸ ਧੋਨੀ: ਦਿ ਅਨਟੋਲਡ ਸਟੋਰੀ: 2016 ਵਿੱਚ ਰਿਲੀਜ਼ ਹੋਈ 'ਐਮਐਸ ਧੋਨੀ: ਦਿ ਅਨਟੋਲਡ ਸਟੋਰੀ' ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਜੀਵਨ ਉਪਰ ਆਧਾਰਿਤ ਫਿਲਮ ਹੈ। ਫਿਲਮ ਵਿੱਚ ਸਟਾਰ ਕ੍ਰਿਕਟਰ ਦਾ ਕਿਰਦਾਰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਨਿਭਾਇਆ ਹੈ ਅਤੇ ਕ੍ਰਿਕਟਰ ਦੀ ਪਤਨੀ ਸਾਕਸ਼ੀ ਦਾ ਕਿਰਦਾਰ ਕਿਆਰਾ ਅਡਵਾਨੀ ਨੇ ਨਿਭਾਇਆ ਹੈ। ਇਸ ਫਿਲਮ ਦਾ ਨਿਰਦੇਸ਼ਨ ਨੀਰਜ ਪਾਂਡੇ ਵੱਲੋਂ ਕੀਤਾ ਗਿਆ ਹੈ।

ਮੈਰੀ ਕਾਮ: 2014 ਵਿੱਚ ਰਿਲੀਜ਼ ਹੋਈ ਫਿਲਮ 'ਮੈਰੀ ਕਾਮ' ਮਸ਼ਹੂਰ ਭਾਰਤੀ ਮੁੱਕੇਬਾਜ਼ ਮੈਰੀਕਾਮ ਦੇ ਜੀਵਨ ਉਤੇ ਆਧਾਰਿਤ ਹੈ। ਫਿਲਮ ਵਿੱਚ 'ਮੈਰੀ ਕਾਮ' ਦਾ ਕਿਰਦਾਰ ਬਾਲੀਵੁੱਡ ਦੀ ਸਟਾਰ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਨਿਭਾਇਆ ਹੈ। ਫਿਲਮ ਮੁੱਕੇਬਾਜ਼ ਮੈਰੀਕਾਮ ਦੇ ਜੀਵਨ, ਉਸਦੇ ਸੰਘਰਸ਼ ਅਤੇ ਪ੍ਰਸਿੱਧੀ ਬਾਰੇ ਬਾਖੂਬੀ ਦੱਸਦੀ ਹੈ।

ਭਾਗ ਮਿਲਖਾ ਭਾਗ: 'ਭਾਗ ਮਿਲਖਾ ਭਾਗ' ਭਾਰਤ ਦੇ ਦੌੜਾਕ ਮਿਲਖਾ ਸਿੰਘ ਦੇ ਜੀਵਨ ਉਤੇ ਬਣੀ ਬਹੁਤ ਹੀ ਸ਼ਾਨਦਾਰ ਫਿਲਮ ਹੈ। 2013 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਖਿਡਾਰੀ ਮਿਲਖਾ ਸਿੰਘ ਦਾ ਕਿਰਦਾਰ ਫਰਹਾਨ ਅਖਤਰ ਨੇ ਨਿਭਾਇਆ ਹੈ। ਫਿਲਮ ਉਨ੍ਹਾਂ ਜੀਵਨ ਅਤੇ ਸੰਘਰਸ਼ ਨੂੰ ਕਾਫੀ ਸ਼ਾਨਦਾਰ ਤਰੀਕੇ ਨਾਲ ਬਿਆਨ ਕਰਦੀ ਹੈ।

ਦੰਗਲ: ਭਾਰਤੀ ਸਿਨੇਮਾ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ 'ਦੰਗਲ' ਇਸ ਲਿਸਟ ਵਿੱਚ ਖਾਸ ਸਥਾਨ ਰੱਖਦੀ ਹੈ। ਫਿਲਮ ਵਿੱਚ ਪਹਿਲਵਾਨ ਗੀਤਾ ਫੋਗਾਟ ਅਤੇ ਬਬੀਤਾ ਕੁਮਾਰੀ ਦੇ ਜੀਵਨ ਉਤੇ ਚਾਨਣਾ ਪਾਈ ਗਈ ਹੈ। ਇਸ ਦੇ ਨਾਲ ਹੀ ਇਸ ਫਿਲਮ ਰਾਹੀਂ ਉਨ੍ਹਾਂ ਦੇ ਪਿਤਾ ਮਹਾਵੀਰ ਸਿੰਘ ਫੋਗਾਟ ਦੀ ਕਹਾਣੀ ਵੀ ਪੇਸ਼ ਕੀਤੀ ਗਈ ਹੈ। ਫਿਲਮ ਵਿੱਚ ਆਮਿਰ ਖਾਨ ਦੇ ਕਿਰਦਾਰ ਨੇ ਸਭ ਨੂੰ ਖਿੱਚਿਆ ਹੈ।

ਪਾਨ ਸਿੰਘ ਤੋਮਰ: 'ਪਾਨ ਸਿੰਘ ਤੋਮਰ' ਇੱਕ ਕਾਫੀ ਉੱਚ ਪੱਧਰ ਦੀ ਫਿਲਮ ਹੈ। 2012 ਵਿੱਚ ਰਿਲੀਜ਼ ਹੋਈ ਇਹ ਫਿਲਮ ਭਾਰਤੀ ਐਥਲੀਟ ਪਾਨ ਸਿੰਘ ਤੋਮਰ ਦੇ ਜੀਵਨ ਉਪਰ ਆਧਾਰਿਤ ਹੈ। ਤੋਮਰ ਪਹਿਲਾਂ ਭਾਰਤੀ ਸਿਪਾਹੀ ਸੀ, ਫਿਰ ਉਸ ਨੇ ਰਾਸ਼ਟਰੀ ਖੇਡਾਂ ਵਿੱਚ ਤਗਮਾ ਜਿੱਤਿਆ ਪਰ ਬਾਅਦ ਵਿੱਚ ਉਸ ਨੂੰ ਡਾਕੂ ਬਣਨਾ ਪਿਆ। ਫਿਲਮ ਵਿੱਚ ਪਾਨ ਸਿੰਘ ਤੋਮਰ ਦਾ ਕਿਰਦਾਰ ਦਿੱਗਜ ਅਦਾਕਾਰ ਇਰਫ਼ਾਨ ਖਾਨ ਨੇ ਨਿਭਾਇਆ ਹੈ।

ਸੂਰਮਾ: 2018 ਵਿੱਚ ਰਿਲੀਜ਼ ਹੋਈ ਫਿਲਮ 'ਸੂਰਮਾ' ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਅਤੇ ਓਲੰਪੀਅਨ ਸੰਦੀਪ ਸਿੰਘ 'ਤੇ ਇੱਕ ਬਾਇਓਪਿਕ ਹੈ। ਫਿਲਮ ਵਿੱਚ ਮੁੱਖ ਭੂਮਿਕਾ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਨੇ ਨਿਭਾਈ ਹੈ।

ਬੁਧੀਆ ਸਿੰਘ: ਬੌਰਨ ਟੂ ਰਨ: ਇਹ ਫਿਲਮ ਦੌੜਾਕ ਬੁਧੀਆ ਸਿੰਘ ਦੀ ਬਾਇਓਪਿਕ ਹੈ, ਜਿਸਨੂੰ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਮੈਰਾਥਨ ਦੌੜਾਕ ਵਜੋਂ ਜਾਣਿਆ ਜਾਂਦਾ ਹੈ। 2016 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਮਨੋਜ ਬਾਜਪਾਈ ਅਤੇ ਮਯੂਰ ਪਟੋਲੇ ਨੇ ਮੁੱਖ ਭੂਮਿਕਾ ਨਿਭਾਈ ਹੈ।

ਸਾਇਨਾ: ਫਿਲਮ 'ਸਾਇਨਾ' ਓਲੰਪਿਕ ਤਮਗਾ ਜੇਤੂ ਸਾਇਨਾ ਨੇਹਵਾਲ ਦੀ ਬਾਇਓਪਿਕ ਹੈ। ਇਸ ਵਿੱਚ ਪਰਿਣੀਤੀ ਚੋਪੜਾ ਨੇ ਭਾਰਤੀ ਬੈਡਮਿੰਟਨ ਸਟਾਰ ਦੇ ਰੂਪ ਵਿੱਚ ਉਸਦੇ ਜੀਵਨ ਉਭਾਰਿਆ ਹੈ।

ਅਜ਼ਹਰ: ਫਿਲਮ 'ਅਜ਼ਹਰ' ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਮੁਹੰਮਦ ਅਜ਼ਹਰੂਦੀਨ ਦੇ ਜੀਵਨ ਦੁਆਲੇ ਘੁੰਮਦੀ ਹੈ। 2016 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਇਮਰਾਨ ਹਾਸ਼ਮੀ ਨੇ ਮੁੱਖ ਭੂਮਿਕਾ ਨਿਭਾਈ ਹੈ।

ਸ਼ਾਬਾਸ਼ ਮਿੱਠੂ: 2022 ਵਿੱਚ ਸਾਹਮਣੇ ਆਈ ਫਿਲਮ 'ਸ਼ਾਬਾਸ਼ ਮਿੱਠੂ' ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਦੇ ਜੀਵਨ ਦੁਆਲੇ ਘੁੰਮਦੀ ਹੈ। ਫਿਲਮ ਵਿੱਚ ਮੁੱਖ ਭੂਮਿਕਾ ਤਾਪਸੀ ਪੰਨੂ ਨੇ ਨਿਭਾਈ ਹੈ। ਇਹ ਫਿਲਮ ਮਿਤਾਲੀ ਦੇ ਜੀਵਨ ਦੇ ਉਤਰਾਅ-ਚੜ੍ਹਾਅ ਦੇ ਪਲਾਂ ਨੂੰ ਵਰਣਨ ਕਰਦੀ ਹੈ।

ਇਹਨਾਂ ਖਾਸ ਫਿਲਮਾਂ ਤੋਂ ਇਲਾਵਾ '83', 'ਚੱਕ ਦੇ ਇੰਡੀਆ', 'ਇਕਬਾਲ', 'ਕੌਣ ਪਰਵੀਨ ਤਾਂਬੇ', 'ਚੰਦੂ ਚੈਂਪੀਅਨ', 'ਸੁਲਤਾਨ', 'ਰਸ਼ਮੀ ਰਾਕਟ' ਵਰਗੀਆਂ ਕਈ ਸ਼ਾਨਦਾਰ ਫਿਲਮਾਂ ਖਿਡਾਰੀਆਂ ਉਤੇ ਬਣ ਚੁੱਕੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.