ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕੁਝ ਸਿਤਾਰੇ ਪੂਰੀ ਦੁਨੀਆ 'ਚ ਆਪਣੀ ਪਛਾਣ ਬਣਾ ਚੁੱਕੇ ਹਨ, ਪ੍ਰਸ਼ੰਸਕਾਂ 'ਚ ਉਨ੍ਹਾਂ ਦਾ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਲੱਖਾਂ ਪ੍ਰਸ਼ੰਸਕ ਸਿਰਫ ਇੱਕ ਝਲਕ ਲਈ ਇਕੱਠੇ ਹੋ ਜਾਂਦੇ ਹਨ। ਇਨ੍ਹਾਂ ਸਿਤਾਰਿਆਂ ਦੇ ਬਹੁਤ ਮਹਿੰਗੇ ਸ਼ੌਕ ਹਨ।
ਜੀ ਹਾਂ...ਦਰਅਸਲ, ਉਹ ਬ੍ਰਾਂਡਿਡ ਚੀਜ਼ਾਂ ਦੇ ਬਹੁਤ ਸ਼ੌਕੀਨ ਹਨ, ਉਹ ਸਿਰਫ ਇੱਕ ਚੀਜ਼ 'ਤੇ ਲੱਖਾਂ ਰੁਪਏ ਨਹੀਂ ਬਲਕਿ ਕਰੋੜਾਂ ਰੁਪਏ ਵੀ ਖਰਚ ਕਰਦੇ ਹਨ, ਅੱਜ ਅਸੀਂ ਤੁਹਾਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਅਜਿਹੇ ਸਟਾਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਕੋਲ ਅਜਿਹੀ ਚੀਜ਼ ਹੈ, ਜਿਸ ਦੀ ਕੀਮਤ 'ਤੇ ਕੋਈ ਆਮ ਵਿਅਕਤੀ ਅਨੇਕਾਂ ਕੱਪੜੇ ਖਰੀਦ ਸਕਦਾ ਹੈ।
ਦਰਅਸਲ, ਅਸੀਂ ਗੀਤ 'ਚੰਨੀ ਮੇਰੀ ਰੰਗ ਦੇ ਲਲਾਰੀਆਂ' ਦੇ ਗਾਇਕ ਕਰਨ ਔਜਲਾ ਦੀ ਗੱਲ ਕਰ ਰਹੇ ਹਾਂ, ਗਾਇਕ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉਤੇ ਨਵੇਂ ਲੁੱਕ ਵਿੱਚ ਕੁੱਝ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਇਹਨਾਂ ਤਸਵੀਰਾਂ ਵਿੱਚ ਗਾਇਕ ਨੇ ਲੱਖਾਂ ਦੇ ਬੂਟ ਪਾਏ ਹੋਏ ਹਨ, ਹੁਣ ਜੇਕਰ ਅਸੀਂ ਇਨ੍ਹਾਂ ਬੂਟਾਂ ਦੀ ਸਹੀ ਕੀਮਤ ਬਾਰੇ ਜਾਣੀਏ ਤਾਂ ਇਸਦੀ ਕੀਮਤ ਭਾਰਤੀ ਪੈਸਿਆਂ ਅਨੁਸਾਰ 1 ਲੱਖ 71 ਹਜ਼ਾਰ 748 ਰੁਪਏ ਹੈ। ਇਹ ਲੂਯਿਸ ਵਿਟਨ LV ਟ੍ਰੇਨਰ ਬ੍ਰਾਊਨ ਬੇਜ ਵ੍ਹਾਈਟ ਹਨ। ਲੋਕਾਂ ਨੂੰ ਗਾਇਕ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ।
- 'ਪੁਸ਼ਪਾ 2' ਦੀ ਰਿਲੀਜ਼ ਡੇਟ ਬਦਲਣ ਤੋਂ ਫੈਨਜ਼ ਦਾ ਪਾਰਾ ਹਾਈ, ਮੇਕਰਸ ਨੂੰ ਦਿੱਤੀ ਕੇਸ ਦਰਜ ਕਰਵਾਉਣ ਦੀ ਧਮਕੀ - Pushpa 2 delayed
- ਮੰਡੇ ਟੈਸਟ ਵਿੱਚ ਪਾਸ ਹੋਈ ਕਾਰਤਿਕ ਆਰੀਅਨ ਦੀ 'ਚੰਦੂ ਚੈਂਪੀਅਨ', ਜਾਣੋ ਹੁਣ ਤੱਕ ਦਾ ਕਲੈਕਸ਼ਨ - CHANDU CHAMPION COLLECTION
- ਗਾਇਕਾ ਅਲਕਾ ਯਾਗਨਿਕ ਹੋਈ ਇਸ ਬਿਮਾਰੀ ਦਾ ਸ਼ਿਕਾਰ, ਬੋਲੀ-ਮੈਨੂੰ ਕੁੱਝ ਵੀ ਸੁਣਾਈ ਨਹੀਂ ਦੇ ਰਿਹਾ - Alka Yagnik Hearing Loss
ਇਸ ਦੌਰਾਨ ਗਾਇਕ ਬਾਰੇ ਗੱਲ ਕਰੀਏ ਤਾਂ ਕਰਨ ਔਜਲਾ ਹਾਲ ਹੀ ਵਿੱਚ ਰੈਪਰ ਬਾਦਸ਼ਾਹ ਅਤੇ ਡਿਵਾਈਨ ਨਾਲ ਕਪਿਲ ਸ਼ਰਮਾ ਸ਼ੋਅ ਵਿੱਚ ਨਜ਼ਰ ਆਏ ਸਨ, ਇਥੇ ਗਾਇਕ ਨੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਸਨ। ਇਸ ਤੋਂ ਇਲਾਵਾ ਗਾਇਕ ਆਪਣੇ ਗੀਤਾਂ ਕਾਰਨ ਵੀ ਆਏ ਦਿਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ।