ETV Bharat / entertainment

ਅਨੰਤ-ਰਾਧਿਕਾ ਦੀ ਪ੍ਰੀ-ਵੈਡਿੰਗ 'ਚ ਕਰੀਨਾ-ਕਰਿਸ਼ਮਾ ਨੇ ਦਿਲਜੀਤ ਦੁਸਾਂਝ ਦੇ ਗੀਤ 'ਤੇ ਲਾਏ ਠੁਮਕੇ, ਦੇਖੋ ਸ਼ਾਨਦਾਰ ਵੀਡੀਓ - ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ

Kareena Karisma Dance On Diljit Dosanjh Song: ਹਾਲ ਹੀ ਵਿੱਚ ਸ਼ੋਸਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਨੰਤ-ਰਾਧਿਕਾ ਦੀ ਪ੍ਰੀ-ਵੈਡਿੰਗ 'ਚ ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਗੀਤ ਉਤੇ ਜ਼ਬਰਦਸਤ ਡਾਂਸ ਕਰਦੀਆਂ ਨਜ਼ਰੀ ਪੈ ਰਹੀਆਂ ਹਨ।

kareena karisma dance on Diljit Dosanjh song

author img

By ETV Bharat Entertainment Team

Published : Mar 4, 2024, 11:35 AM IST

ਹੈਦਰਾਬਾਦ: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਸੈਰੇਮਨੀ ਬੀਤੇ ਦਿਨ ਸਮਾਪਤ ਹੋ ਗਈ। ਇਸ ਸਮਾਗਮ ਵਿੱਚ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਪੰਜਾਬੀ ਗਾਇਕ ਦਲਜੀਤ ਦੁਸਾਂਝ ਨੇ ਵੀ ਸੈਰੇਮਨੀ ਵਿੱਚ ਖੂਬ ਮਸਤੀ ਕੀਤੀ। ਦਿਲਜੀਤ ਦੁਸਾਂਝ ਨੇ ਆਪਣੇ ਗੀਤ ਗਾ ਕੇ ਸਾਰਿਆਂ ਨੂੰ ਨੱਚਣ ਲਾ ਦਿੱਤਾ। ਇਸ ਦੌਰਾਨ ਕਈ ਸਿਤਾਰੇ ਉਸ ਨਾਲ ਡਾਂਸ ਕਰਦੇ ਵੀ ਨਜ਼ਰੀ ਪਏ।

ਹਾਲ ਹੀ 'ਚ ਇਸ ਸਮਾਰੋਹ ਦੀ ਦਿਲਜੀਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਇਹ ਵੀਡੀਓ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਪੋਸਟ ਕੀਤੀ ਹੈ, ਜਿਸ 'ਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦਿਲਜੀਤ ਦੇ ਗੀਤ ਨੂੰ ਗਾਉਂਦੀ ਨਜ਼ਰ ਆ ਰਹੀ ਹੈ ਅਤੇ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਜੀ ਹਾਂ...ਦਿਲਜੀਤ ਦੁਸਾਂਝ ਨੇ ਖਾਸ ਤੌਰ 'ਤੇ ਕਰੀਨਾ ਕਪੂਰ ਲਈ 'ਪਟੋਲਾ' ਗੀਤ ਗਾਇਆ, ਜਿਸ 'ਤੇ ਕਰੀਨਾ ਕਪੂਰ ਆਪਣੇ ਆਪ ਨੂੰ ਨੱਚਣ ਤੋਂ ਰੋਕ ਨਹੀਂ ਸਕੀ। ਇਸ ਦੌਰਾਨ ਕਰੀਨਾ ਕਪੂਰ ਨੇ ਬਲੈਕ ਸਾੜ੍ਹੀ ਪਾਈ ਸੀ। ਹਾਲਾਂਕਿ ਦਿਲਜੀਤ ਦੇ ਕੱਪੜਿਆਂ ਦਾ ਆਪਣਾ ਹੀ ਟ੍ਰੈਂਡ ਹੈ ਉਹ ਇਸ ਦੌਰਾਨ ਸਫੈਦ ਰੰਗ ਦੀ ਆਊਟਫਿਟ ਵਿੱਚ ਨਜ਼ਰ ਆਏ।

ਇੱਕ ਹੋਰ ਵੀਡੀਓ ਸ਼ੋਸਲ ਮੀਡੀਆ ਉਤੇ ਛਾਇਆ ਹੋਇਆ ਹੈ, ਜਿਸ ਵਿੱਚ ਦਿਲਜੀਤ ਕਰਿਸ਼ਮਾ ਕਪੂਰ ਨਾਲ 'ਕੁੜੀ ਕਿੰਨੀ ਕਿੰਨੀ ਸੋਹਣੀ' ਗੀਤ ਉਤੇ ਨੱਚਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਕਰਿਸ਼ਮਾ ਪੂਰੇ ਸਫੈਟ ਕਪੱੜਿਆਂ ਵਿੱਚ ਨਜ਼ਰ ਆ ਰਹੀ ਹੈ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸੈਰੇਮਨੀ ਦੌਰਾਨ ਦਿਲਜੀਤ ਦੀਆਂ ਹੋਰ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਕਿੰਗ ਖਾਨ, ਸੁਹਾਨਾ ਖਾਨ, ਅਨੰਨਿਆ ਪਾਂਡੇ ਅਤੇ ਹੋਰ ਕਈ ਸਿਤਾਰੇ ਦਿਲਜੀਤ ਦੇ ਗੀਤਾਂ 'ਤੇ ਡਾਂਸ ਕਰਦੇ ਨਜ਼ਰ ਆਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.