ETV Bharat / entertainment

ਇਸ ਹੋਲੀ 'ਤੇ ਫਿਲਮ 'ਕਰੂ' ਦਾ ਚੜ੍ਹੇਗਾ ਰੰਗ, ਦਿਲਜੀਤ ਦੁਸਾਂਝ ਦੀ ਆਵਾਜ਼ 'ਚ ਰਿਲੀਜ਼ ਹੋਇਆ 'ਚੋਲੀ ਕੇ ਪੀਛੇ' ਗੀਤ, ਲੋਕਾਂ ਨੂੰ ਕਾਫੀ ਆ ਰਿਹਾ ਹੈ ਪਸੰਦ - song Choli Ke Peeche Out - SONG CHOLI KE PEECHE OUT

Crew New Track Choli Ke Peeche Out: ਕਰੀਨਾ ਕਪੂਰ, ਕ੍ਰਿਤੀ ਅਤੇ ਤੱਬੂ ਸਟਾਰਰ ਫਿਲਮ 'ਕਰੂ' ਦਾ ਨਵਾਂ ਗੀਤ 'ਚੋਲੀ ਕੇ ਪੀਛੇ' ਰਿਲੀਜ਼ ਹੋ ਗਿਆ ਹੈ। ਗੀਤ 'ਚ ਦਿਲਜੀਤ ਨੇ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ।

Crew New Track Choli Ke Peeche Out
Crew New Track Choli Ke Peeche Out
author img

By ETV Bharat Entertainment Team

Published : Mar 21, 2024, 1:42 PM IST

ਮੁੰਬਈ (ਬਿਊਰੋ): ਕਰੀਨਾ ਕਪੂਰ, ਤੱਬੂ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਕਰੂ' ਦੇ ਪਹਿਲੇ ਗੀਤ 'ਨੈਨਾ' ਦੀ ਸਫਲਤਾ ਤੋਂ ਬਾਅਦ ਗਾਇਕ ਦਿਲਜੀਤ ਦੁਸਾਂਝ ਆਪਣੇ ਅਗਲੇ ਟਰੈਕ 'ਚੋਲੀ ਕੇ ਪੀਛੇ' ਨਾਲ ਮਨੋਰੰਜਨ ਕਰ ਰਹੇ ਹਨ। ਪ੍ਰੋਡਕਸ਼ਨ ਨੇ ਪ੍ਰਸ਼ੰਸਕਾਂ ਲਈ ਇੱਕ ਨਵਾਂ ਗੀਤ ਪੇਸ਼ ਕੀਤਾ ਹੈ। ਜਦੋਂ ਹੀ ਇਹ ਗੀਤ ਰਿਲੀਜ਼ ਹੋਇਆ ਪ੍ਰਸ਼ੰਸਕਾਂ ਨੇ ਗੀਤ ਉਤੇ ਪਿਆਰ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ।

ਨਵੇਂ ਗੀਤ ਨੂੰ ਦਿਲਜੀਤ ਨੇ ਗਾਇਆ ਹੈ ਅਤੇ ਆਈਪੀ ਸਿੰਘ ਨੇ ਲਿਖਿਆ ਹੈ। 'ਚੋਲੀ' 1993 'ਚ ਆਈ ਫਿਲਮ 'ਖਲ ਨਾਇਕ' ਦੇ ਮਸ਼ਹੂਰ ਟਰੈਕ 'ਚੋਲੀ ਕੇ ਪੀਛੇ ਕਯਾ ਹੈ' ਦਾ ਰੀਕ੍ਰਿਏਸ਼ਨ ਹੈ, ਜਿਸ ਨੂੰ ਇਲਾ ਅਰੁਣ ਅਤੇ ਅਲਕਾ ਯਾਗਨਿਕ ਨੇ ਗਾਇਆ ਸੀ।

  • " class="align-text-top noRightClick twitterSection" data="">

ਫਰਾਹ ਖਾਨ ਨੇ ਇਸ ਟ੍ਰੈਕ ਨੂੰ ਕੋਰੀਓਗ੍ਰਾਫ ਕੀਤਾ ਹੈ। ਮੇਕਰਸ ਨੇ ਹਾਲ ਹੀ 'ਚ ਫਿਲਮ ਦਾ ਟ੍ਰੈਕ ਲਾਂਚ ਕੀਤਾ ਹੈ, ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਫਿਲਮ ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਸੀ ਜਿਸ ਵਿੱਚ ਕਰੀਨਾ, ਤੱਬੂ ਅਤੇ ਕ੍ਰਿਤੀ ਨੂੰ ਨਿਰਾਸ਼ ਏਅਰ ਹੋਸਟੇਸ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਜੋ ਪੈਸੇ ਦੀ ਕਮੀ ਕਾਰਨ ਤੰਗ ਹਨ। ਪਰ ਇੱਕ ਦਿਨ ਉਨ੍ਹਾਂ ਨੂੰ ਇੱਕ ਮ੍ਰਿਤਕ ਯਾਤਰੀ ਦੇ ਸਰੀਰ 'ਤੇ ਬਹੁਤ ਸਾਰਾ ਸੋਨਾ ਮਿਲ ਜਾਂਦਾ ਹੈ। ਦਿਲਜੀਤ ਦੁਸਾਂਝ ਅਤੇ ਕਪਿਲ ਸ਼ਰਮਾ ਦੀ ਖਾਸ ਦਿੱਖ ਵੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ।

ਇਹ ਫਿਲਮ ਬਾਲਾਜੀ ਟੈਲੀਫਿਲਮਜ਼ ਅਤੇ ਅਨਿਲ ਕਪੂਰ ਫਿਲਮ ਐਂਡ ਕਮਿਊਨੀਕੇਸ਼ਨ ਨੈੱਟਵਰਕ ਦੇ ਬੈਨਰ ਹੇਠ ਬਣੀ ਹੈ। ਇਹ ਫਿਲਮ 29 ਮਾਰਚ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਪਹਿਲਾਂ ਇਹ 22 ਮਾਰਚ ਨੂੰ ਰਿਲੀਜ਼ ਹੋਣੀ ਸੀ ਪਰ ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਇਹ ਫਿਲਮ 2018 ਦੀ 'ਵੀਰੇ ਦੀ ਵੈਡਿੰਗ' ਤੋਂ ਬਾਅਦ ਏਕਤਾ ਆਰ ਕਪੂਰ ਅਤੇ ਰੀਆ ਕਪੂਰ ਵਿਚਕਾਰ ਦੂਜੀ ਜੋੜੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.