ETV Bharat / entertainment

ਕਰਨ ਔਜਲਾ ਅਤੇ ਵਿੱਕੀ ਕੌਸ਼ਲ ਦੀ ਜੋੜੀ ਨੇ ਮਚਾਈ ਤਬਾਹੀ, ਯੂਟਿਊਬ ਉਤੇ ਟ੍ਰੈਂਡ ਕਰ ਰਿਹਾ ਗੀਤ 'ਤੌਬਾ ਤੌਬਾ' - Tauba Tauba Trending On YouTube - TAUBA TAUBA TRENDING ON YOUTUBE

Song Tauba Tauba Trending On YouTube: ਹਾਲ ਹੀ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਨੇ ਬਾਲੀਵੁੱਡ ਫਿਲਮ 'ਬੈਡ ਨਿਊਜ਼' ਨੂੰ ਆਪਣਾ ਇੱਕ ਗੀਤ ਦਿੱਤਾ ਹੈ, ਜਿਸ ਦਾ ਨਾਂਅ 'ਤੌਬਾ-ਤੌਬਾ' ਹੈ, ਇਹ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

Song Tauba Tauba Trending On YouTube
Song Tauba Tauba Trending On YouTube (instagram)
author img

By ETV Bharat Entertainment Team

Published : Jul 3, 2024, 6:00 PM IST

ਚੰਡੀਗੜ੍ਹ: ਬਾਲੀਵੁੱਡ ਦੇ ਖੂਬਸੂਰਤ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਦੀ ਫਿਲਮ 'ਬੈਡ ਨਿਊਜ਼' 19 ਜੁਲਾਈ 2024 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫਿਲਮ ਦਾ ਪਹਿਲਾਂ ਗੀਤ 'ਤੌਬਾ ਤੌਬਾ' ਰਿਲੀਜ਼ ਕੀਤਾ ਗਿਆ ਹੈ।

ਆਨੰਦ ਤਿਵਾਰੀ ਦੁਆਰਾ ਨਿਰਦੇਸ਼ਤ ਫਿਲਮ 'ਬੈਡ ਨਿਊਜ਼' ਦੇ ਇਸ ਗੀਤ ਨੂੰ ਕਰਨ ਔਜਲਾ ਨੇ ਗਾਇਆ ਹੈ। ਇਸ ਗੀਤ ਲਈ ਵਿੱਕੀ ਅਤੇ ਕਰਨ ਦੇ ਸਹਿਯੋਗ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਯੂਟਿਊਬ 'ਤੇ ਕਾਫੀ ਮਸ਼ਹੂਰ ਹੋ ਗਿਆ ਹੈ। ਫੈਨਜ਼ ਇਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰ ਰਹੇ ਹਨ। ਇਹ ਗੀਤ ਯੂਟਿਊਬ ਉਤੇ ਦੂਜੇ ਨੰਬਰ ਉਤੇ ਟ੍ਰੈਂਡ ਕਰ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਵਿੱਕੀ ਕੌਸ਼ਲ ਨੂੰ ਅਕਸਰ ਪੰਜਾਬੀ ਗੀਤਾਂ ਦਾ ਆਨੰਦ ਮਾਣਦੇ ਦੇਖਿਆ ਜਾਂਦਾ ਹੈ। ਹੁਣ ਅਦਾਕਾਰ ਨੇ ਆਉਣ ਵਾਲੀ ਫਿਲਮ ਦੇ ਨਵੇਂ ਟ੍ਰੈਕ 'ਤੌਬਾ ਤੌਬਾ' ਵਿੱਚ ਆਪਣੇ ਡਾਂਸ ਮੂਵ ਨਾਲ ਪ੍ਰਸ਼ੰਸਕਾਂ ਨੂੰ ਮੰਤਰਮੁਗਧ ਕਰ ਦਿੱਤਾ ਹੈ। ਪ੍ਰਸ਼ੰਸਕ ਗੀਤ ਵਿੱਚ ਅਦਾਕਾਰ ਦੇ ਸਟ੍ਰੈਪਸ ਨੂੰ ਦੇਖ ਕੇ ਕਾਫੀ ਖੁਸ਼ ਹਨ ਅਤੇ ਪਿਆਰੇ ਪਿਆਰੇ ਕਮੈਂਟ ਕਰ ਰਹੇ ਹਨ।

ਇੱਕ ਪ੍ਰਸ਼ੰਸਕ ਨੇ ਲਿਖਿਆ, 'ਵਿੱਕੀ ਕੌਸ਼ਲ ਨਾ ਸਿਰਫ ਪਰਫਾਰਮ ਕਰ ਰਿਹਾ ਹੈ ਬਲਕਿ ਅਸਲ ਵਿੱਚ ਮਜ਼ਾ ਲੈ ਰਿਹਾ ਹੈ...ਪੰਜਾਬੀ ਆ ਗਏ ਓਏ...ਕਰਨ ਔਜਲਾ ਗੀਤਾਂ ਦੀ ਮਸ਼ੀਨ।' ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਇਹ ਗੀਤ ਤ੍ਰਿਪਤੀ ਦੇ ਹੁਸਨ ਬਾਰੇ ਹੈ, ਪਰ ਵਿੱਕੀ ਨੇ ਪੂਰੀ ਤਰ੍ਹਾਂ ਨਾਲ ਪ੍ਰਸ਼ੰਸਕਾਂ ਨੂੰ ਕਾਇਲ ਕਰ ਲਿਆ। ਇਹ ਉਸਦੇ ਹੁਸਨ ਦੇ ਤੌਬਾ ਤੌਬਾ ਹੋਣ ਬਾਰੇ ਹੈ। ਇਸ ਤੋਂ ਬਾਅਦ ਕੈਟਰੀਨਾ ਉਸ ਲਈ ਹੋਰ ਵੀ ਪਾਗਲ ਹੋ ਜਾਵੇਗੀ।' ਇੱਕ ਹੋਰ ਨੇ ਲਿਖਿਆ, 'ਮਾਈ ਗੌਡ, ਵਿੱਕੀ ਦੇ ਹਾਵ-ਭਾਵ, ਡਾਂਸ, ਖੂਬਸੂਰਤੀ...ਹਰ ਚੀਜ਼ ਨੇ ਪ੍ਰਸ਼ੰਸਕਾਂ ਨੂੰ ਹਿਲਾ ਦਿੱਤਾ।'

ਇਸ ਤੋਂ ਇਲਾਵਾ ਇਸ ਗੀਤ ਉਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਮਸ਼ਹੂਰ ਹਸਤੀਆਂ ਦੀਆਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। ਜਿਸ ਵਿੱਚ ਸੰਨੀ ਕੌਸ਼ਲ, ਭੂਮੀ, ਨੇਹਾ ਮਲਿਕ, ਗੁਨੀਤ ਮੋਂਗਾ, ਆਯੂਸ਼ਮਾਨ ਖੁਰਾਣਾ ਵਰਗੇ ਨਾਂਅ ਸ਼ਾਮਲ ਹਨ। ਇਹ ਫਿਲਮ 19 ਜੁਲਾਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.