ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਅਦਾਕਾਰ ਕਰਮਜੀਤ ਅਨਮੋਲ, ਜੋ ਰਾਜਨੀਤਿਕ ਦ੍ਰਿਸ਼ਾਵਲੀ ਤੋਂ ਮੁੜ ਫਿਲਮੀ ਸਫਾਂ 'ਚ ਸਰਗਰਮ ਹੁੰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਨੂੰ ਨਿਰਮਾਣ ਅਧੀਨ ਪੰਜਾਬੀ ਫਿਲਮ 'ਜਾਗੋ ਆਈ ਆ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਬਹੁ-ਚਰਚਿਤ ਫਿਲਮ ਦੇ ਟਾਈਟਲ ਗੀਤ ਨੂੰ ਅਪਣੀ ਆਵਾਜ਼ ਦੇਣਗੇ, ਜਿਸ ਸੰਬੰਧੀ ਰਿਕਾਰਡਿੰਗ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੀ ਕਵਾਇਦ ਉਨ੍ਹਾਂ ਵੱਲੋਂ ਸ਼ੂਰੂ ਕਰ ਦਿੱਤੀ ਗਈ ਹੈ।
'ਕ੍ਰਿਏਟਿਵ ਬ੍ਰੋਜ ਪ੍ਰੋਡੋਕਸ਼ਨ' ਵੱਲੋਂ ਬਣਾਈ ਜਾ ਰਹੀ ਇਸ ਬਿੱਗ ਸੈਟਅੱਪ ਪੰਜਾਬੀ ਫਿਲਮ ਦੇ ਪੇਸ਼ ਕਰਤਾ ਹੈਰੀ ਬਰਾੜ, ਜਦਕਿ ਸਿਨੇਮਾਟੋਗ੍ਰਾਫ਼ਰ ਸੋਨੀ ਸਿੰਘ ਹਨ। ਪੰਜਾਬ ਦੇ ਦੁਆਬਾ ਅਧੀਨ ਆਉਂਦੇ ਹੁਸ਼ਿਆਰਪੁਰ ਅਤੇ ਫਗਵਾੜਾ ਇਲਾਕਿਆਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਖੂਬਸੂਰਤ ਹਿੱਸਿਆਂ ਕੁੱਲੂ ਮਨਾਲੀ ਵਿਖੇ ਫਿਲਮਾਈ ਗਈ ਇਸ ਪਰਿਵਾਰਕ ਡਰਾਮਾ ਫਿਲਮ ਦੀ ਸਟਾਰ-ਕਾਸਟ ਵਿੱਚ ਗੁੱਗੂ ਗਿੱਲ, ਗੁਰਸ਼ਰਨ ਮਾਨ, ਸਰਬਜੀਤ ਚੀਮਾ, ਰਾਜ ਸੰਧੂ, ਅਸ਼ੌਕ ਟਾਂਗਰੀ ਸ਼ਾਮਿਲ ਹਨ, ਜਿੰਨ੍ਹਾਂ ਤੋਂ ਇਲਾਵਾ ਮਸ਼ਹੂਰ ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਵੀ ਇਸ ਅਲਹਦਾ ਕੰਟੈਂਟ ਫਿਲਮ ਦਾ ਖਾਸ ਆਕਰਸ਼ਨ ਹੋਵੇਗੀ, ਜੋ ਕਾਫ਼ੀ ਚੁਣੌਤੀਪੂਰਨ ਰੋਲ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ।
- ਇਸ ਪੰਜਾਬੀ ਫਿਲਮ ਦਾ ਹਿੱਸਾ ਬਣੀ ਅਦਾਕਾਰਾ ਰੌਣਕ ਜੋਸ਼ੀ, ਲੀਡ ਭੂਮਿਕਾ 'ਚ ਆਵੇਗੀ ਨਜ਼ਰ - Actress Ronak Joshi
- ਇੱਕ ਸ਼ਾਨਦਾਰ ਪੰਜਾਬੀ ਫਿਲਮ 'ਆਖ਼ਰੀ ਬਾਬੇ' ਦਾ ਹੋਇਆ ਐਲਾਨ, ਜੱਸੀ ਮਾਨ ਕਰਨਗੇ ਨਿਰਦੇਸ਼ਨ - upcoming Punjabi film Aakhri Baabe
- ਸਲਮਾਨ ਖਾਨ ਫਾਇਰਿੰਗ ਮਾਮਲੇ ਵਿੱਚ ਪੁਲਿਸ ਦੀ ਚਾਰਜਸ਼ੀਟ ਦਾ ਖੁਲਾਸਾ, 'ਭਾਈਜਾਨ' ਨੂੰ ਮਾਰਨ ਲਈ ਦਿੱਤਾ ਗਿਆ ਸੀ 25 ਲੱਖ ਦਾ ਠੇਕਾ - Salman Khan House Firing Case
ਨਿਰਮਾਣ ਪੜਾਅ ਤੋਂ ਚਰਚਾ ਦਾ ਕੇਂਦਰ ਬਿੰਦੂ ਬਣੀ ਉਕਤ ਫਿਲਮ ਦੇ ਗੀਤ ਸੰਗੀਤ ਪੱਖਾਂ ਉਤੇ ਵੀ ਖਾਸੀ ਮਿਹਨਤ ਕੀਤੀ ਜਾ ਰਹੀ ਹੈ, ਜਿਸ ਸੰਬੰਧਤ ਸੰਗੀਤ ਜੈਦੇਵ ਕੁਮਾਰ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਸਦਾ ਬਹਾਰ ਸਾਂਚੇ ਅਧੀਨ ਬੁਣੇ ਜਾ ਰਹੇ ਇਸ ਫਿਲਮ ਵਿਚਲੇ ਗੀਤਾਂ ਨੂੰ ਬਾਲੀਵੁੱਡ ਸਿੰਗਰ ਸੁਖਵਿੰਦਰ ਸਿੰਘ ਸਮੇਤ ਕਈ ਮੰਨੇ-ਪ੍ਰਮੰਨੇ ਗਾਇਕ ਪਿੱਠਵਰਤੀ ਆਵਾਜ਼ਾਂ ਦੇ ਰਹੇ ਹਨ, ਜਿਸ ਦੇ ਚੱਲਦਿਆਂ ਹੀ ਟਾਈਟਲ ਗੀਤ 'ਜਾਗੋ ਆਈ ਆ' ਨੂੰ ਕਰਮਜੀਤ ਅਨਮੋਲ ਦੀ ਆਵਾਜ਼ ਚਾਰ ਚੰਨ ਲਾਵੇਗੀ, ਜਿਸ ਦੀ ਰਿਕਾਰਡਿੰਗ ਉਨ੍ਹਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।