ਹੈਦਰਾਬਾਦ: ਯੂਪੀ 'ਚ ਕਾਂਵੜ ਯਾਤਰਾ ਦੌਰਾਨ ਦੁਕਾਨਾਂ 'ਚ ਨਾਮਪਲੇਟ ਲਗਾਉਣ ਦਾ ਮਾਮਲਾ ਵਧਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅਦਾਕਾਰ ਸੋਨੂੰ ਸੂਦ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਹਰ ਦੁਕਾਨ 'ਤੇ ਸਿਰਫ਼ ਮਾਨਵਤਾ ਦਾ ਨੇਮ ਪਲੇਟ ਹੋਣਾ ਚਾਹੀਦਾ ਹੈ। ਇਸ 'ਤੇ ਹੁਣ ਬੀਜੇਪੀ ਸਾਂਸਦ ਕੰਗਨਾ ਰਣੌਤ ਨੇ ਪ੍ਰਤੀਕਿਰੀਆਂ ਦਿੱਤੀ ਹੈ। ਅਦਾਕਾਰਾ ਨੇ ਕਿਹਾ," ਕੰਗਨਾ ਰਣੌਤ ਦੀ ਟੀਮ ਸਹਿਮਤ ਹੈ। ਹਲਾਲ ਨੂੰ ਮਾਨਵਤਾ ਨਾਲ ਬਦਲਣਾ ਚਾਹੀਦਾ ਹੈ। ਹਰ ਦੁਕਾਨ 'ਤੇ ਸਿਰਫ਼ ਇੱਕ ਨੇਮ ਪਲੇਟ ਮਾਨਵਤਾ ਹੋਣੀ ਚਾਹੀਦੀ ਹੈ।"
ਸੋਨੂੰ ਸੂਦ ਨੇ ਕੀਤਾ ਸੀ ਟਵੀਟ: ਅਦਾਕਾਰ ਸੋਨੂੰ ਸੂਦ ਨੇ ਯੂਪੀ 'ਚ ਕਾਂਵੜ ਯਾਤਰਾ ਦੇ ਰਾਸਤੇ 'ਚ ਆਉਣ ਵਾਲੀਆਂ ਖਾਣ-ਪੀਣ ਦੀਆਂ ਦੁਕਾਨਾਂ ਅਤੇ ਠੇਲੇ 'ਤੇ ਯੋਗੀ ਸਰਕਾਰ ਦੇ ਵੱਲੋਂ ਦੁਕਾਨ ਮਾਲਿਕਾਂ ਦੇ ਨੇਮ ਪਲੇਟ ਲਗਾਉਣ ਵਾਲੇ ਆਦੇਸ਼ 'ਤੇ ਪ੍ਰਤੀਕਿਰੀਆਂ ਦਿੱਤੀ ਸੀ। ਸੋਨੂੰ ਸੂਦ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ," ਹਰ ਦੁਕਾਨ 'ਤੇ ਸਿਰਫ਼ ਮਾਨਵਤਾ ਦੀ ਨੇਮ ਪਲੇਟ ਹੋਣੀ ਚਾਹੀਦੀ ਹੈ।"
- ਦਿਲਜੀਤ ਦੋਸਾਂਝ 'ਤੇ ਡਾਂਸਰਾਂ ਨੂੰ ਪੈਸੇ ਨਾ ਦੇਣ ਦਾ ਇਲਜ਼ਾਮ, ਪੰਜਾਬੀ ਗਾਇਕ ਦੇ ਮੈਨੇਜਰ ਨੇ ਦੱਸੀ ਸਾਰੀ ਸੱਚਾਈ - Dil Luminati Tour Payments
- ਰਿਲੀਜ਼ ਲਈ ਤਿਆਰ ਰੋਸ਼ਨ ਪ੍ਰਿੰਸ ਦਾ ਇਹ ਨਵਾਂ ਗਾਣਾ, ਜਲਦ ਹੋਵੇਗਾ ਜਾਰੀ - New Song Memories
- ਆਸਟ੍ਰੇਲੀਆ-ਨਿਊਜ਼ੀਲੈਂਡ ਟੂਰ ਲਈ ਤਿਆਰ 'ਤੁਮ ਦਿਲ ਕੀ ਧੜਕਨ ਮੇਂ' ਫੇਮ ਅਭਿਜੀਤ ਭੱਟਾਚਾਰੀਆ, ਸਦਾ ਬਹਾਰ ਗੀਤਾਂ ਦੀ ਕਰਨਗੇ ਪੇਸ਼ਕਾਰੀ - Abhijeet Bhattacharya
ਸੋਨੂੰ ਸੂਦ ਦੀ ਇਸ ਪੋਸਟ ਨੂੰ ਯੂਜ਼ਰਸ ਯੂਪੀ 'ਚ ਕਾਂਵੜ ਯਾਤਰਾ ਦੇ ਰਾਸਤੇ 'ਚ ਆਉਣ ਵਾਲੀਆਂ ਦੁਕਾਨਾਂ ਦੇ ਨੇਮ ਪਲੇਟ ਲਗਾਉਣ ਨੂੰ ਲੈ ਕੇ ਦਿੱਤੇ ਗਏ ਆਦੇਸ਼ ਨਾਲ ਜੋੜ ਰਹੇ ਹਨ। ਦੱਸ ਦਈਏ ਕਿ ਕਾਂਵੜ ਯਾਤਰਾ ਦੇ ਰਾਸਤੇ 'ਚ ਖਾਣ-ਪੀਣ ਦੀਆਂ ਦੁਕਾਨਾਂ 'ਤੇ ਨੇਮ ਪਲੇਟ ਲਗਾਉਣਾ ਜ਼ਰੂਰੀ ਹੈ।